ਸ਼ੇਰਪੁਰ ਚ ਐਸ ਐਮ ਓੰ ਰਹਿ ਚੁੱਕੇ ਡਾਕਟਰ ਬਲਜੀਤ ਦੇ ਜੀਵਨ ਸਾਥੀ ਨੂੰ ਕੋਰੋਨਾ ਨਿਗਲ ਗਿਆ – ਡਾ ਬਲਜੀਤ ਖੁਦ ਵੀ ਨੇ ਕੋਰੋਨਾ ਪਾਜ਼ੇਟਿਵ
https://m.facebook.com/DailyLokBanipunjabiNewsPaper/videos/777184352979721/
ਸ਼ੇਰਪੁਰ ਚ ਐਸ ਐਮ ਓੰ ਰਹਿ ਚੁੱਕੇ ਡਾਕਟਰ ਬਲਜੀਤ ਦੇ ਜੀਵਨ ਸਾਥੀ ਨੂੰ ਕੋਰੋਨਾ ਨਿਗਲ ਗਿਆ
– ਡਾ ਬਲਜੀਤ ਖੁਦ ਵੀ ਨੇ ਕੋਰੋਨਾ ਪਾਜ਼ੇਟਿਵ
ਸੰਗਰੂਰ , 9 ਮਈ ( ਹਰਜੀਤ ਕਾਤਿਲ ) – ਡਾਕਟਰ ਰੱਬ ਦਾ ਰੂਪ ਹਨ ਪਰ ਕੋਰੋਨਾ ਦੇ ਇਸ ਕਹਿਰ ‘ਚ ਜਿੱਥੇ ਇਹ ਰੂਪ ਦੇਸ਼ ‘ਚ ਸਿਹਤ ਸਹੂਲਤਾਂ ਬਾਬਤ ਖਾਮੀਆਂ ਦਾ ਖਮਿਆਜਾ ਭੁਗਤ ਰਿਹਾ ਹੈ ਉੱਥੇ ਹੀ ਇਹ ਆਪਣਿਆਂ ਦੀ ਮੌਤ ਦਾ ਖਮਿਆਜਾ ਵੀ ਭੁਗਤ ਰਿਹਾ ਹੈ । ਅੱਜ ਕਸਬਾ ਸ਼ੇਰਪੁਰ / ਸੰਗਰੂਰ ਸ਼ਹਿਰ ‘ਚ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ ਜਦੋਂ ਸ਼ੇਰਪੁਰ ਹਸਪਤਾਲ ‘ਚ ਐਸ ਐਮ ਓੰ ਰਹਿ ਚੁੱਕੇ ਤੇ ਹੁਣ ਕਾਮਰੇਡ ਜਗਦੀਸ ਸਰਕਾਰੀ ਸਿਵਲ ਹਸਪਤਾਲ ਸੰਗਰੂਰ ਦੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਬਲਜੀਤ ਸਿੰਘ ਦੀ ਧਰਮ ਪਤਨੀ ਨਵਕਿਰਨ ਕੌਰ ਧਾਲੀਵਾਲ ( 50 ) ਜੋ ਸਰਕਾਰੀ ਸੈਕੰਡਰੀ ਸਕੂਲ ( ਲੜਕੀਆਂ ) ਵਿਖੇ ਬਤੌਰ ਲੈਕਚਰਾਰ ਤਾਇਨਾਤ ਸਨ ਨੂੰ ਕੋਰੋਨਾ ਨਿਗਲ ਗਿਆ । ਪ੍ਰਾਪਤ ਜਾਣਕਾਰੀ ਅਨੁਸਾਰ ਉਹ ਪਿਛਲੇ ਦਿਨਾਂ ਤੋਂ ਮੋਹਾਲੀ ਵਿਖੇ ਕੋਰੋਨਾ ਤੋੰ ਪੀੜਤ ਜੇਰੇ ਇਲਾਜ ਸਨ ਜਿੰਨਾ ਦੀ ਸਰੀਰਕ ਹਾਲਤ ਦਿਨ ਬਾ ਦਿਨ ਵਿਗੜਦੀ ਗਈ ਤੇ ਅੱਜ ਸਵੇਰੇ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ । ਉਹਨਾਂ ਦੀ ਇਸ ਬੇਵਕਤ ਮੌਤ ਤੇ ਸੀਨੀਅਰ ਕਾਂਗਰਸੀ ਆਗੂ ਬੀਬੀ ਹਰਚੰਦ ਕੌਰ ਘਨੌਰੀ ਕਲਾਂ , ਅਕਾਲੀ ਆਗੂ ਮਾਸਟਰ ਹਰਬੰਸ ਸਿੰਘ ਸ਼ੇਰਪੁਰ , ਸਾਬਕਾ ਡਾਇਰੈਕਟਰ ਸਿਹਤ ਵਿਭਾਗ ਪੰਜਾਬ ਡਾਕਟਰ ਐਚ ਐਸ ਬਾਲੀ , ਏ ਸੀ ਐਸ ਡਾਕਟਰ ਜਗਮੋਹਨ ਸਿੰਘ , ਡਾਕਟਰ ਰਾਹੁਲ ਗੁਆਤ , ਡਾਕਟਰ ਕਿਰਪਾਲ ਸਿੰਘ , ਡਾਕਟਰ ਵਿਨੋਦ ਗੁਪਤਾ , ਡਾਕਟਰ ਹਰਬੰਸ ਸਿੰਘ , ਡਾਕਟਰ ਜਿੰਦਲ , ਡਾਕਟਰ ਕਿਰਨਬੀਰ ਕੌਰ , ਡਾਕਟਰ ਅਮਨਦੀਪ ਕੌਰ , ਡਾਕਟਰ ਚਿਮਨਦੀਪ ਮਿਲਖੀ , ਫਾਰਮਾਸਿਸਟ ਬਲਜੀਤ ਸਿੰਘ ਤੇ ਹਸਪਤਾਲ ਦੇ ਸਮੂਹ ਸਟਾਫ ਨੇ ਗਹਿਰੇ ਦੁਖ ਦਾ ਇਜ਼ਹਾਰ ਕੀਤਾ । ਅਜਾਦੀ ਗੁਲਾਟੀਆ ਉਤਰਾਧਿਕਾਰੀ ਜਥੇਬੰਦੀ ਦੇ ਸੂਬਾ ਪ੍ਰਧਾਨ ਹਰਿੰਦਰਪਾਲ ਸਿੰਘ ਖਾਲਸਾ , ਅਜਾਦ ਪ੍ਰੈਸ ਵੈਲਫੇਅਰ ਕਲੱਬ ਪੰਜਾਬ ਦੇ ਪ੍ਰਧਾਨ ਬਲਦੇਵ ਸਿੰਘ ਜਨੂਹਾ ਤੇ ਹੋਰਨਾਂ ਨੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ । ਦੱਸੇ ਜਾਣ ਮੁਤਾਬਕ ਬੀਬਾ ਧਾਲੀਵਾਲ ਦਾ ਅੰਤਿਮ ਸੰਸਕਾਰ ਅੱਜ ਉਹਨਾਂ ਦੇ ਬੇਟੇ ਦੇ ਵਿਦੇਸੋਂ ਆਉਣ ਤੇ ਕੀਤਾ ਜਾਵੇਗਾ ।