Friday, November 15, 2024
Breaking NewsFeaturedਪੰਜਾਬਮੁੱਖ ਖਬਰਾਂ

ਪੰਜਾਬ ਚ ਆਕਸੀਜਨ ਨਾ ਮਿਲਣ ਕਾਰਨ ਹਸਪਤਾਲ ਚ 6 ਮੌਤਾਂ

 

 

ਪੰਜਾਬ ਚ ਆਕਸੀਜਨ ਨਾ ਮਿਲਣ ਕਾਰਨ ਹਸਪਤਾਲ ਚ 6 ਮੌਤਾਂ
ਅਮ੍ਰਿਤਸਰ ( ਦਲਬੀਰ ਸਿੰਘ ) ਪੰਜਾਬ ਚ ਵੱਡਾ ਸੰਕਟ ਇਹ ਕਿ ਕੋਰੋਨਾ ਮਹਾਮਾਰੀ ਦੌਰ ਅੰਦਰ ਆਕਸੀਜਨ ਦੀ ਘਾਟ ਆ ਰਹੀ ਹੈ। ਅਜਿਹੇ ਚ ਅੰਮ੍ਰਿਤਸਰ ਦੇ ਫਤਹਿਗੜ੍ਹ ਚੂੜੀਆਂ ਰੋਡ ‘ਤੇ ਸਥਿਤ ਨੀਲਕੰਠ ਹਸਪਤਾਲ ਵਿੱਚ 6 ਮੌਤਾਂ ਹੋ ਗਈਆਂ। ਖ਼ਬਰ ਮਿਲੀ ਹੈ ਕਿ ਬੀਤੀ ਰਾਤ ਆਕਸੀਜ਼ਨ ਖਤਮ ਹੋਣ ਕਾਰਨ ਇਹ ਮੌਤਾਂ ਹੋਈਆਂ ਹਨ। ਇਕ 28 ਸਾਲ ਦੇ ਨੌਜਵਾਨ ਦੀ ਵੀ ਇਸ ਦੌਰਾਨ ਮੌਤ ਹੋਈ। ਉਸਦੇ ਭਰਾ ਨੇ ਦੱਸਿਆ ਕਿ ਤੜਪ ਤੜਪ ਕੇ ਸਾਰਿਆਂ ਦੀ ਮੌਤ ਹੋਈ ਹੈ ਜੋ ਬਹੁਤ ਦੁਖਦਾਈ ਹੈ। ਆਕਸੀਜਨ ਦੀ ਘਾਟ ਕਾਰਨ ਕੋਰੋਨਾ ਪੀੜਤ ਮ੍ਰਿਤਕਾਂ ਦੀ ਪਛਾਣ ਕੰਵਲਜੀਤ ਕੌਰ ਗੁਰਦਾਸਪੁਰ, ਬਲਵੰਤ ਸਿੰਘ ਅੰਮ੍ਰਿਤਸਰ, ਸੁਖਦੇਵ ਸਿੰਘ ਤਰਨਤਾਰਨ, ਦੀਦਾਰ ਸਿੰਘ ਅੰਮ੍ਰਿਤਸਰ ਤੇ ਰਾਮ ਪਿਆਰੀ ਅੰਮ੍ਰਿਤਸਰ ਵਜੋਂ ਹੋਈ ਹੈ। ਇਸ ਦੌਰਾਨ ਮਾਰੇ ਗਏ ਇਕ ਹੋਰ ਮਰੀਜ਼ ਗੁਰਪ੍ਰੀਤ ਸਿੰਘ ਵਾਸੀ ਗੁਰਦਾਸਪੁਰ ਮੌਤ ਹੋਈ ਆਕਸੀਜਨ ਦੀ ਘਾਟ ਕਰਕੇ ਹੋਈ ਹੈ। ਹਾਲਾਂਕਿ ਉਹ ਕੋਰੋਨਾ ਪੌਜ਼ੇਟਿਵ ਨਹੀਂ ਸੀ। ਉਸ ਦਾ ਕੋਈ ਹੋਰ ਇਲਾਜ ਚੱਲ ਰਿਹਾ ਸੀ। ਅੰਮ੍ਰਿਤਸਰ ‘ਚ ਬੀਤੇ ਕੱਲ ਕੋਰੋਨਾ ਦੇ ਰਿਕਾਰਡ 722 ਪੌਜ਼ੇਟਿਵ ਕੇਸ ਪਾਏ ਗਏ ਸਨ। ਇਸ ਵੇਲੇ ਅੰਮ੍ਰਿਤਸਰ ‘ਚ 4807 ਐਕਟਿਵ ਕੋਰੋਨਾ ਪੌਜ਼ੇਟਿਵ ਕੇਸ ਹਨ। ਹੁਣ ਤਕ ਅੰਮ੍ਰਿਤਸਰ ‘ਚ 865 ਮਰੀਜਾਂ ਦੀ ਕੋਰੋਨਾ ਕਾਰਨ ਮੌਤ ਹੋ ਚੁੱਕੀ ਹੈ ਜਿਨਾਂ ਚੋਂ 8 ਮਰੀਜਾਂ ਦੀ ਬੀਤੇ ਕੱਲ ਮੌਤ ਹੋਈ ਸੀ। ਅੱਜ ਆਕਸੀਜਨ ਦੀ ਕਮੀ ਕਰਕੇ 6 ਮਰੀਜਾਂ ਦੀ ਮੌਤ ਹੋ ਗਈ

Share the News

Lok Bani

you can find latest news national sports news business news international news entertainment news and local news