ਪੁਲਵਾਮਾ ਅੱਤਵਾਦੀ ਹਮਲੇ ਮਗਰੋਂ ਘਾਟੀ ਦੇ ਹਾਲਾਤ ਨਾਜ਼ੁਕ, ਕਰਫਿਊ ਜਾਰੀ ਇੰਟਰਨੈੱਟ ਬੰਦ
ਸ਼੍ਰੀਨਗਰ: ਵੀਰਵਾਰ ਨੂੰ ਪੁਲਵਾਮਾ ਵਿੱਚ ਕੇਂਦਰੀ ਰਿਜ਼ਰਵ ਸੁਰੱਖਿਆ ਬਲ ਦੇ ਕਾਫ਼ਲੇ ’ਤੇ ਹੋਏ ਦਹਿਸ਼ਤੀ ਹਮਲੇ ਦੇ ਰੋਸ ਵਜੋਂ ਪੂਰੇ ਦੇਸ਼ ਵਿੱਚ ਪ੍ਰਦਰਸ਼ਨ ਹੋਏ। ਪਰ ਬੀਤੇ ਕੱਲ੍ਹ ਜੰਮੂ ਵਿੱਚ ਹੋਏ ਇਹ ਰੋਸ ਪ੍ਰਦਰਸ਼ਨ ਹਿੰਸਕ ਹੋ ਗਏ ਸਨ। ਹਾਲਾਤ ਕਾਬੂ ਕਰਨ ਲਈ ਜੰਮੂ ਸ਼ਹਿਰ ਵਿੱਚ ਕਰਫਿਊ ਲਾ ਦਿੱਤਾ ਗਿਆ ਤੇ ਇੰਟਰਨੈੱਟ ਸੇਵਾਵਾਂ ਨੂੰ ਵੀ ਬੰਦ ਹਨ। ਤਾਜ਼ਾ ਖ਼ਬਰਾਂ ਮੁਤਾਬਕ ਫਿਲਹਾਲ ਘਾਟੀ ਦੇ ਹਾਲਾਤ ਸਥਿਰ ਹਨ।ਹਮਲੇ ਦੇ ਰੋਸ ਵਜੋਂ ਜੰਮੂ ਸ਼ਹਿਰ ਵਿੱਚ ਦਰਜਨਾਂ ਥਾਵਾਂ ’ਤੇ ਲੋਕ ਸੜਕਾਂ ’ਤੇ ਉੱਤਰ ਆਏ ਤੇ ਪਾਕਿਸਤਾਨ ਵਿਰੋਧੀ ਨਾਅਰੇ ਲਾਏ। ਕੁਝ ਰਿਪੋਰਟਾਂ ਮੁਤਾਬਕ ਗੁੱਜਰ ਨਗਰ ਖੇਤਰ ਵਿੱਚ ਪ੍ਰਦਰਸ਼ਨਕਾਰੀਆਂ ਨੇ ਪੱਥਰਬਾਜ਼ੀ ਕਰਕੇ ਕੁਝ ਵਾਹਨਾਂ ਨੂੰ ਨੁਕਸਾਨ ਪਹੁੰਚਾਇਆ। ਹਾਲਾਂਕਿ, ਪੁਲਿਸ ਦੇ ਤੁਰੰਤ ਹਰਕਤ ਵਿੱਚ ਆਉਣ ਕਰਕੇ ਵੱਡਾ ਟਕਰਾਅ ਟਲ ਗਿਆ।ਡਿਵੀਜ਼ਨਲ ਕਮਿਸ਼ਨਰ ਸੰਜੈ ਵਰਮਾ ਨੇ ਦੱਸਿਆ ਕਿ ਪ੍ਰਸ਼ਾਸਨ ਨੇ ਇਹਤਿਆਤ ਵਜੋਂ ਫ਼ੌਜ ਨੂੰ ਮਦਦ ਲਈ ਸੱਦ ਲਿਆ ਹੈ। ਫ਼ੌਜ ਨੇ ਗੁੱਜਰ ਨਗਰ ਤੇ ਸ਼ਹੀਦੀ ਚੌਕ ਖੇਤਰਾਂ ਵਿੰਚ ਫਲੈਗ ਮਾਰਚ ਕੱਢਿਆ। ਵਰਮਾ ਨੇ ਕਿਹਾ ਕਿ ਨਾਜ਼ੁਕ ਖੇਤਰਾਂ ਵਿੱਚ ਵਧੀਕ ਸੁਰੱਖਿਆ ਬਲ ਤਾਇਨਾਤ ਕਰ ਦਿੱਤੇ ਗਏ ਹਨ।