ਸ਼ਹਿਰ ਚ ਸਿਹਤ ਵਿਭਾਗ ਸੁਸਤ ਮਠਿਆਈ ਵਾਲਿਆਂ ਦੀਆ ਮੌਜਾਂ…
ਸ਼ਹਿਰ ਚ ਸਿਹਤ ਵਿਭਾਗ ਸੁਸਤ ਮਠਿਆਈ ਵਾਲਿਆਂ ਦੀਆ ਮੌਜਾਂ…
ਜਲੰਧਰ ( ਰਾਕੇਸ਼ ਵਰਮਾ ) ਪੂਰੇ ਪੰਜਾਬ ਚ ਕਮਿਸ਼ਨਰ ਫੂਡ ਅਤੇ ਡਰੱਗ ਪੰਜਾਬ ਦੇ ਦੀਆਂ ਹਦਾਇਤਾਂ ਹਨ ਕੀ ਹਰ ਮਠਿਆਈ ਵੇਚਣ ਵਾਲੇ ਦੁਕਾਨਦਾਰ ਮਠਿਆਈ ਵਾਲੀਆਂ ਟ੍ਰੇਆਂ ਜੋ ਕਿ ਕਾਊਟਰ ਤੇ ਰੱਖੀਆ ਹੁੰਦੀਆਂ ਹਨ , ਮਠਿਆਈ ਦੇ ਬਨਣ ਦੀ ਮਿਤੀ ਅਤੇ ਕਿੰਨੇ ਦਿਨਾਂ ਤੱਕ ਮਠਿਆਈ ਵਰਤੀ ਜਾ ਸਕਦੀ ਹੈ ਆਦਿ ਟ੍ਰੇਅ ਤੇ ਲਿਖਿਆ ਹੋਵੇ ਪਰ ਜਲੰਧਰ ਸ਼ਹਿਰ ਦੇ ਜਿਆਦਤਰ ਦੁਕਾਨਦਾਰ ਇਸ ਗੱਲ ਨੂੰ ਨਾ ਮੰਨਦੇ ਹੋਏ \ ਖੁੱਲੇ ਚ ਹੀ ਮਠਿਆਈ ਵੇਚਦੇ ਨਜ਼ਰ ਆਏ ਤੇ ਕੋਵਿਡ -19 ਨੂੰ ਮੁੱਖ ਰੱਖਦੇ ਆਪਸੀ ਦੂਰੀ ਅਤੇ ਮਾਸਕ ਲਗਾਕੇ ਰੱਖਣ , ਹੱਥਾਂ ਨੂੰ ਸਾਬਣ ਨਾਲ ਧੋਣ ਬਾਰੇ ਤਾ ਕਿਸੇ ਵਲੋਂ ਨਜਰ ਹੀ ਨਹੀਂ ਆ ਰਿਹਾ ਹੈ ਕੀ ਇਹ ਸਭ ਸਿਹਤ ਵਿਭਾਗ ਦੀ ਸੁਸਤ ਕਾਰਵਾਈ ਕਾਰਨ ਹੋ ਰਿਹਾ ਹੈ ਜਾ ਕਿਸੇ ਦੀ ਸਹਿ ਤੇ ਵਿਭਾਗ ਸੁਸਤ ਹੈ ਲੋਕਾਂ ਦੀਆ ਜਿੰਦਗੀਆਂ ਨਾਲ ਖਿਲਵਾੜ ਹੋਣ ਲਈ ਕੌਣ ਹੈ ਜਿੰਮੇਵਾਰ