ਪੰਜਾਬ ਚ ਅੱਜ ਖੁਲਣਗੇ ਸਰਕਾਰੀ ਸਕੂਲ…….
ਪੰਜਾਬ ਚ ਅੱਜ ਖੁਲਣਗੇ ਸਰਕਾਰੀ ਸਕੂਲ…….
ਨਵਾਂਸਹਿਰ, ,( ਕਲੇਰ ) ਜਿਲਾ ਸ਼ਿੱਖਿਆ ਅਫਸਰ ਸੁਸ਼ੀਲ ਕੁਮਾਰ ਤੁਲੀ ਨੇ ਦੱਸਿਆ ਕਿ 19 ਅਕਤੂਬਰ ਸੋਮਵਾਰ ਨੂੰ ਰਾਜ ਭਰ ‘ਚ 9ਵੀਂ ਤੋਂ 12 ਵੀਂ ਜਮਾਤ ਤੱਕ ਸਰਕਾਰੀ ਸਕੂਲ ਖੁੱਲ•ਣ ਜਾ ਰਹੇ ਹਨ। ਜਿਲੇ ਵਿੱਚ ਸਕੂਲ ਖੁੱਲ•ਣ ਲਈ ਕੋਵਿਡ-19 ਤੋਂ ਬਚਾਅ ਸਬੰਧੀ ਸਰਕਾਰੀ ਸਕੂਲ ਮੁਖੀਆਂ ਵੱਲੋਂ ਸਫਾਈ, ਵਿਸ਼ਾਣੂ ਰਹਿਤ ਕਰਣ ਅਤੇ ਸਮਾਜਿਕ ਦੂਰੀ ਨੂੰ ਧਿਆਨ ‘ਚ ਰੱਖਣ ਸਬੰਧੀ ਪ੍ਰਕਿਰਿਆ ਸੁਚਾਰੂ ਰੂਪ ‘ਚ ਚਲਾਉਣ ਲਈ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ। ਡੀਈਓ ਤੁਲੀ ਨੇ ਦੱਸਿਆ ਕਿ ਜਿਲ•ੇ ‘ਚ ਪੂਰੇ ਨਿਰਦੇਸ਼ਾਂ ਤਹਿਤ ਸਕੂਲ ਖੁੱਲ•ਣ ਦੀਆਂ ਤਿਆਰੀਆਂ ਹੋ ਗਈਆਂ ਹਨ। ਸਕੂਲਾਂ ਨੂੰ ਸੇਨੇਟਾਇਜ ਕੀਤਾ ਜਾ ਰਿਹਾ ਹੈ।
ਪ੍ਰਿੰਸੀਪਲ ਜਸਵਿੰਦਰ ਕੌਰ ਸੜੋਆ ਅਤੇ ਮੁੱਖ ਅਧਿਆਪਕ ਸਰਵਣ ਸਿੰਘ ਦਾ ਕਹਿਣਾ ਹੈ ਕਿ ਇਸ ਵੇਲੇ ਤਾਲਾਬੰਦੀ ਲੱਗਭੱਗ ਖੁੱਲ• ਚੁੱਕੀ ਹੈ ਅਤੇ ਬਹੁਤ ਸਾਰੀਆਂ ਇਕੱਠਾਂ ਵਾਲੀਆਂ ਸਰਗਰਮੀਆਂ ਆਮ ਵਾਂਗ ਚੱਲ ਰਹੀਆਂ ਹਨ ਤਾਂ ਸਕੂਲ ਕਿਉਂ ਨਹੀਂ ਖੁੱਲ•ਣੇ ਚਾਹੀਦੇ। ਜਿਸ ਤਰ•ਾਂ ਹੋਰਨਾਂ ਸਰਗਰਮੀਆਂ ਲਈ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਹਨ, ਉਸੇ ਤਰ•ਾਂ ਸਕੂਲਾਂ ‘ਚ ਵੀ ਕੋਵਿਡ ਤੋਂ ਬਚਾਅ ਲਈ ਧਿਆਨ ਰੱਖਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਸੈਕੇਂਡਰੀ ਜਮਾਤਾਂ ਦੇ ਜਿਆਦਾਤਰ ਵਿਦਿਆਰਥੀ ਵੀ ਘਰਾਂ ‘ਚ ਨਹੀਂ ਬੈਠੇ ਹੋਏ ਉਹ ਆਮ ਵਾਂਗ ਆਪਣੇ ਮਾਪਿਆਂ ਦੇ ਕੰਮਾਂ-ਕਾਰਾਂ ‘ਚ ਹੱਥ ਵਟਾ ਰਹੇ ਹਨ।ਸਰਕਾਰੀ ਸੀਨੀਅਰ ਸੈਕੰਡਰੀ ਮਾਲੇਵਾਲ ਦੇ ਮਾਸਟਰ ਰਾਕੇਸ਼ ਕੁਮਾਰ ਦਾ ਕਹਿਣਾ ਹੈ ਕਿ ਵਿਦਿਆਰਥੀ ਜੋ ਕੁਝ ਪ੍ਰਤੱਖ ਰੂਪ ‘ਚ ਆਪਣੇ ਅਧਿਆਪਕਾਂ ਨਾਲ ਰਾਬਤਾ ਬਣਾ ਕੇ ਸਿੱਖਦੇ ਹਨ, ਉਨ•ਾਂ ਵਧੀਆ ਕਿਸੇ ਹੋਰ ਸਾਧਨ ਰਾਹੀਂ ਨਹੀਂ ਸਿੱਖ ਸਕਦੇ। ਇਸ ਕਰਕੇ ਸਕੂਲ ਲੱਗਣੇ ਜਰੂਰੀ ਹਨ ਪਰ ਕੋਵਿਡ-19 ਦੌਰਾਨ ਅਧਿਆਪਕਾਂ ਨੂੰ ਪੜ•ਾਈ ਦੇ ਨਾਲ-ਨਾਲ ਬੱਚਿਆਂ ਦੀ ਸਿਹਤ ਸਬੰਧੀ ਸਾਵਧਾਨੀਆਂ ਵੱਲ ਵੀ ਵਿਸ਼ੇਸ਼ ਧਿਆਨ ਦੇਣਾ ਪਵੇਗਾ। ਸਰਕਾਰੀ ਹਾਈ ਸਕੂਲ ਪੋਜੇਵਾਲ ਵਿਖੇ ਪਿੰਡ ਟੋਰੋਵਾਲ, ਰੌੜੀ ਤੋਂ ਪੜ•ਨ ਆਉਣ ਵਾਲੇ ਵਿਦਿਆਰਥੀਆਂ …… ਦਾ ਕਹਿਣਾ ਹੈ ਕਿ ਉਹ ਸਕੂਲ ਖੁੱਲ•ਣ ਦਾ ਬਹੁਤ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਭਾਵੇਂ ਉਨ•ਾਂ ਨੇ ਤਾਲਾਬੰਦੀ ਦੌਰਾਨ ਆਨਲਾਈਨ ਪੜ•ਾਈ ਜਾਰੀ ਰਹੀ ਪਰ ਜੋ ਕੁਝ ਸਕੂਲ ‘ਚ ਸਿੱਖਣ ਨੂੰ ਮਿਲਦਾ ਹੈ, ਉਹ ਉਸ ਦੀ ਘਾਟ ਬਹੁਤ ਮਹਿਸੂਸ ਕਰ ਰਹੀਆਂ ਸਨ।
————–