ਪੰਜਾਬ ਚ ਕਰੋਨਾ ਕਾਰਣ ਦੂਸਰੀ ਮੌਤ ਮ੍ਰਿਤਕ ਸੀ ਬਜ਼ੁਰਗ ………
ਪੰਜਾਬ ਚ ਕਰੋਨਾ ਕਾਰਣ ਦੂਸਰੀ ਮੌਤ ਮ੍ਰਿਤਕ ਸੀ ਬਜ਼ੁਰਗ ………
ਚੰਡੀਗੜ ,ਅਮ੍ਰਿਤਸਰ ( ਪੰਕਜ ,ਮਨਮੀਤ ਸਿੰਘ ) ਕਰੋਨਾ ਵਾਇਰਸ ਦਾ ਦੂਜਾ ਪਾਜ਼ਟਿਵ ਮਰੀਜ਼ ਦੀ ਪੰਜਾਬ ਚ ਮੌਤ ਹੋ ਗਈ ਹੈ । ਮ੍ਰਿਤਕ ਦਾ ਨਾਮ ਹਰਭਜਨ ਸਿੰਘ ਵਾਸੀ ਮੋਰਾਂਵਾਲੀ ਜ਼ਿਲ੍ਹਾ ਹਸ਼ਿਆਰਪੁਰ ਹੈ । ਇਹ ਮ੍ਰਿਤਕ ਵੀ ਪਹਿਲੇ ਕਰੋਨਾ ਵਾਇਰਸ ਦੇ ਪਾਜ਼ਟਿਵ ਪਾਏ ਗਏ ਮ੍ਰਿਤਕ ਬਲਦੇਵ ਸਿੰਘ ਇਸ ਪਿੰਡ ਪਠਲਾਵਾ ਜ਼ਿਲ੍ਹਾ ਨਵਾਂ ਸ਼ਹਿਰ ਦੇ ਸੰਪਰਕ ਚ ਸੀ ਅਤੇ ਇਹ ਵੀ ਪਠਲਾਵਾ ਡੇਰੇ ਦਾ ਸ਼ਰਧਾਲੂ ਸੀ । ਡਾਕਟਰ ਅਨੁਸਾਰ ਇਹ ਸ਼ੂਗਰ ਦਾ ਮਰੀਜ਼ ਸੀ । ਪਹਿਲਾਂ ਇਹ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਇਲਾਜ ਅਧੀਨ ਸੀ ਅਤੇ ਇਸ ਦੀ ਹਾਲਤ ਗੰਭੀਰ ਹੋਣ ਤੋਂ ਬਾਅਦ ਇਸ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਮੈਡੀਕਲ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ ਸੀ ਪੰਜਾਬ ਲਈ ਇਹ ਬੁਰੀ ਖ਼ਬਰ ਹੈ ਜਿਥੇ ਅਸੀਂ 2 ਦਿਨ ਕਰੋਨਾ ਦਾ ਕੋਈ ਮਰੀਜ ਨਾ ਮਿਲਣ ਕਾਰਨ ਖੁਸ਼ ਸੀ ਅੱਜ ਰਾਜ ਚ ਦੂਸਰੀ ਹੋਈ ਮੌਤ ਕਾਰਨ ਸੋਕ ਫੈਲ ਗਿਆ