6ਵੇਂ ਮੈਗਾ ਰੋਜ਼ਗਾਰ ਮੇਲੇ ਦੌਰਾਨ 1024 ਉਮੀਦਵਾਰਾਂ ਨੂੰ ਮਿਲੀਆਂ ਨੌਕਰੀਆਂ
6ਵੇਂ ਮੈਗਾ ਰੋਜ਼ਗਾਰ ਮੇਲੇ ਦੌਰਾਨ 1024 ਉਮੀਦਵਾਰਾਂ ਨੂੰ ਮਿਲੀਆਂ ਨੌਕਰੀਆਂ
ਲੁਧਿਆਣਾ, (ਸੁਖਚੈਨ ਮਹਿਰਾ,ਰਾਮ ਰਾਜਪੂਤ) – ਪੰਜਾਬ ਸਰਕਾਰ ਦੇ ਮਿਸ਼ਨ ‘ਘਰ-ਘਰ ਰੋਜ਼ਗਾਰ ਤੇ ਕਾਰੋਬਾਰ’ ਤਹਿਤ ਸਥਾਨਕ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ(ਆਈ.ਟੀ.ਆਈ.) ਗਿੱਲ ਰੋਡ ਵਿਖੇ ਆਯੋਜਿਤ 6ਵੇਂ ਮੈਗਾ ਰੋਜ਼ਗਾਰ ਮੇਲੇ ਦੌਰਾਨ 1024 ਬਿਨੈਕਾਰਾਂ ਨੂੰ ਨੌਕਰੀਆਂ ਮਿਲੀਆਂ ਹਨ। ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਵਧੀਕ ਡਿਪਟੀ ਕਮਿਸ਼ਨਰ(ਵਿਕਾਸ)-ਕਮ-ਸੀ.ਈ.ਓ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਲੁਧਿਆਣਾ ਵੱਲੋਂ ਵਿਸ਼ੇਸ਼ ਤੌ ‘ਤੇ ਰੋਜ਼ਗਾਰ ਮੇਲੇ ਦਾ ਦੌਰਾ ਕੀਤਾ ਗਿਆ।
ਡਿਪਟੀ ਡਾਇਰੈਕਟਰ ਸ੍ਰੀਮਤੀ ਮਿਨਾਕਸ਼ੀ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਕੋਲ ਕੁੱਲ 1985 ਅਸਾਮੀਆਂ ਲਈ 1482 ਉਮੀਦਵਾਰ ਇੰਟਰਵਿਊ ਲਈ ਆਏ ਸਨ। ਨੌਕਰੀ ਦੇ ਚਾਹਵਾਨ ਊਮੀਦਵਾਰ ਵੱਲੋਂ ਵੱਖ-ਵੱਖ ਕੰਪਨੀਆਂ ਲਈ ਅਰਜ਼ੀਆਂ ਦਿੱਤੀਆਂ ਸਨ ਜਿਸ ਵਿੱਚ ਘੱਟੋ-ਘੱਟ 23 ਪ੍ਰਮੁੱਖ ਕੰਪਨੀਆਂ ਵੱਲੋਂ ਹਿੱਸਾ ਲਿਆ ਗਿਆ ਸੀ।
ਰੋਜ਼ਗਾਰ ਅਫਸਰ ਸ੍ਰੀ ਹਰਪ੍ਰੀਤ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਮੁੱਖ ਕੰਪਨੀਆਂ ਵਿੱਚੋਂ ਅਲੇਨਾ ਆਟੋ ਇੰਡਸਟਰੀਜ਼, ਵਰਧਮਾਨ, ਰੈਲਸਨ, ਈਸਟਰਨ ਪਾਰਕ, ਏ.ਪੀ.ਐਸ. ਗਰੁੱਪ, ਸੇਠ ਇੰਡਸਟਰੀਜ਼, ਜੀ.ਐਸ.ਆਟੋ ਇੰਟਰਨੈਸ਼ਨਲ, ਪੀ.ਐਨ.ਬੀ. ਮੈਟ ਲਾਈਫ, ਪੁਖਰਾਜ, ਗੂਗਲ ਪੇ, ਏਅਰਟੈਲ, ਰਾਕਮੈਨ, ਸਾਰਥਕ, ਆਈ.ਸੀ.ਆਈ.ਸੀ.ਆਈ. ਅਤੇ ਐਕਸਾਈਡ ਲਾਈਫ ਨੇ ਮੇਲੇ ਵਿਚ ਭਾਗ ਲਿਆ।
ਸ੍ਰੀ ਸਿੱਧੂ ਨੇ ਦੱਸਿਆ ਕਿ ਮੇਲੇ ਦੌਰਾਨ ਸੂਬਾ ਸਰਕਾਰ ਵੱਲੋਂ ਜਾਰੀ ਕੋਰੋਨਾ ਸਬੰਧੀ ਹਦਾਇਤਾਂ ਦੀ ਪੂਰਨ ਤੌਰ ‘ਤੇ ਪਾਲਣਾ ਕੀਤੀ ਗਈ।
ਡਿਪਟੀ ਸੀ.ਈ.ਓ. ਸ੍ਰੀ ਨਵਵਦੀਪ ਸਿੰਘ ਵੱਲੋਂ ਵਿਦਿਆਰਥੀਆਂ ਅਤੇ ਨਾਲ ਹੀ ਮਾਲਕਾਂ ਨੂੰ ਤੇਜ਼ੀ ਨਾਲ ਰੋਜ਼ਗਾਰ ਮੇਲਿਆਂ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ ਕਿਉਂਕਿ ਕੰਪਨੀਆਂ ਵੀ ਕੰਮ ਦੀ ਘਾਟ ਵਿੱਚ ਹਨ। ਸ੍ਰੀ ਨਵਦੀਪ ਨੇ ਅੱਗੇ ਕਿਹਾ ਫਿਜੀਕਲ ਰੋਜ਼ਗਾਰ ਮੇਲੇ ਤੋਂ ਇਲਾਵਾ ਆਈ.ਸੀ.ਆਈ.ਸੀ.ਆਈ. ਅਤੇ ਐਚ.ਡੀ.ਐਫ.ਸੀ. ਲਾਈਫ ਵੱਲੋਂ ਵਰਚੁਅਲ ਰੋਜ਼ਗਾਰ ਮੇਲਾ ਵੀ ਚੱਲ ਰਿਹਾ ਹੈ।