ਨਾਬਾਲਗ ਲੜਕੀ ਦੇ ਮਾਂ ਬਾਪ ਕਿਊ ਹਨ ਪੁਲਿਸ ਤੋਂ ਦੁਖੀ …..
ਨਾਬਾਲਗ ਲੜਕੀ ਦੇ ਮਾਂ ਬਾਪ ਕਿਊ ਹਨ ਪੁਲਿਸ ਤੋਂ ਦੁਖੀ …..
ਨਵਾਂਸ਼ਹਿਰ ( ਸੁਖਵਿੰਦਰ ) ਨਵਾਂਸ਼ਹਿਰ ਦੀ ਸਵਾ ਮਹੀਨਾ ਪਹਿਲਾਂ ਲਾਪਤਾ ਹੋਈ ਇਕ ਪ੍ਰਵਾਸੀ ਨਾਬਾਲਗ ਲੜਕੀ ਨੂੰ ਲੱਭਣ ਵਿਚ ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਿਸ ਨਾਕਾਮ ਸਾਬਤ ਹੋਈ ਹੈ। ਰਿਕਸ਼ਾ ਚਾਲਕ ਵੈਜੂ ਰਾਮ ਜੋ ਭੱਲਾ ਪੈਟਰੋਲ ਪੰਪ ਦੇ ਸਾਹਮਣੇ ਕਰਿਆਮ ਰੋਡ ਵਿਖੇ ਕਿਰਾਏ ਦੇ ਮਕਾਨ ‘ਤੇ ਰਹਿੰਦਾ ਹੈ ਨੇ ਦੱਸਿਆ ਕਿ ਉਸ ਦੀ ਨਾਬਾਲਗ ਲੜਕੀ ਸੀਮਾ (ਬਦਲਿਆ ਹੋਇਆ ਨਾਂਅ) ਨੂੰ ਰਾਜ ਕੁਮਾਰ ਉਰਫ਼ ਕਰਨ ਨਾਂਅ ਦਾ ਲੜਕਾ ਵਰਗ਼ਲਾ ਕੇ ਲੈ ਗਿਆ। ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਿਸ ਕੋਲ ਉਸੇ ਦਿਨ 17 ਮਈ 2019 ਨੂੰ ਇਤਲਾਹ ਦੇਣ ਦੇ ਬਾਵਜੂਦ 21 ਮਈ ਨੂੰ ਐਫ.ਆਈ.ਆਰ. ਦਰਜ ਕੀਤੀ ਗਈ। ਉਸ ਨੇ ਦੱਸਿਆ ਕਿ ਉਹ ਤੇ ਉਸਦੀ ਪਤਨੀ ਐੱਸ.ਐੱਸ.ਪੀ. ਨੂੰ ਮਿਲ ਚੁਕੇ ਹਨ। ਥਾਣਾ ਸਿਟੀ ਨਵਾਂਸ਼ਹਿਰ ਦੇ ਐੱਸ.ਐੱਚ.ਓ. ਨੂੰ ਤਾਂ ਉਹ ਅਨੇਕਾਂ ਵਾਰ ਇਸ ਸਬੰਧੀ ਮਿਲ ਚੁਕੇ ਹਨ। ਪੁਲਿਸ ਦਾ ਹਰ ਵਾਰ ਇਕੋ ਹੀ ਘੜਿਆ-ਘੜਾਇਆ ਜਵਾਬ ਹੁੰਦਾ ਹੈ ਕਿ ਲੜਕੇ ਦਾ ਮੋਬਾਈਲ ਨੰਬਰ ਉਨ੍ਹਾਂ ਨੇ ਨਿਗਰਾਨੀ ਲਈ ਲਾਇਆ ਹੋਇਆ ਹੈ। ਜਦੋਂ ਲੜਕਾ ਮੋਬਾਈਲ ਚਲਾਏਗਾ ਉਸ ਦੀ ਲੋਕੇਸ਼ਨ ਟਰੇਸ ਹੋਵੇਗੀ। ਵੈਜੂ ਰਾਮ ਦਾ ਕਹਿਣਾ ਹੈ ਕਿ ਉਹ ਪੁਲਿਸ ਕੋਲ ਚੱਕਰ ਕੱਟ ਕੱਟ ਕੇ ਥੱਕ ਚੁੱਕਾ ਹੈ। ਅੱਜ ਪ੍ਰਵਾਸੀ ਮਜ਼ਦੂਰ ਯੂਨੀਅਨ ਇਫਟੂ ਅਤੇ ਰੇਹੜੀ ਵਰਕਰਜ਼ ਯੂਨੀਅਨ ਇਫਟੂ ਦੇ ਨੁਮਾਇੰਦੇ ਲੜਕੀ ਦੇ ਬਾਪ ਨੂੰ ਨਾਲ ਲੈ ਕੇ ਐੱਸ.ਐੱਚ.ਓ. ਥਾਣਾ ਸਿਟੀ ਨੂੰ ਮਿਲੇ। ਮਿਲਣ ਉਪਰੰਤ ਯੂਨੀਅਨ ਆਗੂਆਂ ਪ੍ਰਵੀਨ ਕੁਮਾਰ ਨਿਰਾਲਾ, ਹਰੇ ਲਾਲ, ਹਰੀ ਰਾਮ, ਗੋਪਾਲ, ਰਾਮ ਬ੍ਰਿਛ ਨੇ ਦੱਸਿਆ ਕਿ ਐੱਸ.ਐੱਚ.ਓ. ਦਾ ਇਹ ਹੀ ਕਹਿਣਾ ਹੈ ਕਿ ਪੁਲਿਸ ਕੋਸ਼ਿਸ਼ ਕਰ ਰਹੀ ਹੈ ਜਦਕਿ ਪੁਲਿਸ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਤੋਂ ਸਪਸ਼ਟ ਹੈ ਕਿ ਪੁਲਿਸ ਇਸ ਮਾਮਲੇ ਪ੍ਰਤੀ ਸੰਜੀਦਾ ਨਹੀਂ