ਲੁਧਿਆਣਾ ਦੇ ਇੰਨਾ ਅਧਿਕਾਰੀਆਂ ਨੇ ਕੀਤੀ ਮੀਡੀਆ ਨਾਲ ਬਦਸਲੂਕੀ………
ਲੁਧਿਆਣਾ ਦੇ ਇੰਨਾ ਅਧਿਕਾਰੀਆਂ ਨੇ ਕੀਤੀ ਮੀਡੀਆ ਨਾਲ ਬਦਸਲੂਕੀ
ਲੁਧਿਆਣਾ, ( ਰਾਮ ਰਾਜਪੂਤ, ਸੁਖਚੈਨ ਮਹਿਰਾ ) ਸਰਕਾਰੀ ਦਫ਼ਤਰਾਂ ਵਿੱਚ ਅਧਿਕਾਰੀ ਸਰਕਾਰ ਵੱਲੋਂ ਨਿਸਚਿਤ ਕੀਤੇ ਸਮੇ ਤੇ ਨਹੀਂ ਪਹੁੰਚਦੇ ਜਿਸ ਕਾਰਨ ਉੱਥੇ ਕੰਮ ਕਰਵਾਉਣ ਆਏ ਲੋਕਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਦਾ ਹੈ। ਕੁਝ ਇਸੇ ਤਰਾਂ ਨਾਲ ਭਾਰਤ ਨਗਰ ਚੋਕ ਬੀ ਐਸ ਐਨ ਐਲ ਦੇ ਅਧਿਕਾਰੀ ਵੀ ਸਮੇ ਤੇ ਦਫਤਰ ਨਹੀਂ ਪਹੁੰਚਦੇ ਜਿਸ ਸਬੰਧੀ ਜਦ ਮੀਡੀਆ ਦੀ ਟੀਮ ਜਦ ਖਬਰ ਕਰ ਰਹੀ ਸੀ ।ਤਾਂ ਉਸ ਸਮੇ ਦੇਰੀ ਨਾਲ ਆਏ ਅਧਿਕਾਰੀ ਨਾਲ ਗੱਲ ਕਰਨੀ ਚਾਹੀ ਤਦ ਉਸ ਨੇ ਖਬਰ ਕਰਨ ਵਾਲੇ ਨਾਲ ਹੀ ਬਦਸਲੂਕੀ ਕਰਨੀ ਸ਼ੁਰੂ ਕਰ ਦਿਤੀ ਜਦ ਇਸ ਸਬੰਧੀ ਜਦ ਉਚ ਅਧਿਕਾਰੀਆਂ ਨਾਲ ਗੱਲ ਕਰਨੀ ਚਾਹੀ ਤਾਂ ਉਹ ਵੀ ਉਥੇ ਮਜੂਦ ਨਹੀਂ ਸਨ। ਪਰ ਬੀ ਐਸ ਐਨ ਐਲ ਦੇ ਹੀ ਯੂਨੀਅਨ ਦੇ ਐਸਿਸੈਟਿਟ ਸੈਕਟਰੀ ਹਰਦੇਸ ਕੁਮਾਰ ਨੇ ਵੀ ਮੀਡੀਆ ਨਾਲ ਏ ਜੀ ਐਮ ਐਚ ਆਰ ਵੱਲੋ ਵਰਤੇ ਵਤੀਰੇ ਦੀ ਨਿੰਦਾ ਕੀਤੀ ਉਹਨਾਂ ਕਿਹਾ ਕਿ ਮੀਡੀਆ ਹਮੇਸ਼ਾ ਹਰ ਵਰਗ ਦੀ ਗੱਲ ਸਰਕਾਰ ਤੱਕ ਪਹੁੰਚਦਾ ਹੈ।ਜੇ ਉਹਨਾਂ ਤੇ ਹੀ ਹਮਲੇ ਹੋਣ ਲੱਗ ਪਏ ਇਹ ਬਿਲਕੁੱਲ ਗਲਤ ਹੈ। ਦੂਸਰੇ ਪਾਸੇ united ਪ੍ਰੈਸ ਕਲੱਬ ਦੇ ਪ੍ਰਧਾਨ ਅਰਸ਼ਦੀਪ ਸਿੰਘ ਨੇ ਵੀ ਬੀ ਐਸ ਐਨ ਐਲ ਦੇ ਅਧਿਕਾਰੀ ਦੇ ਇਸ ਵਰਤਾਰੇ ਤੇ ਨਿੰਦਾ ਕੀਤੀ ਅਤੇ ਕਿਹਾ ਕਿ ਪੁਲਿਸ ਨੂੰ ਸਿਕਾਇਤ ਦਰਜ ਕਰਵਾ ਦਿੱਤੀ ਹੈ। ਜੇ ਇਨਸਾਫ ਨਾ ਮਿਲਿਆ ਤਾਂ ਅਗਲੀ ਰਣਨੀਤੀ ਬਣਾ ਕੇ ਬੀ ਐਸ ਐਨ ਐਲ ਦਾ ਘਿਰਾਉ ਕੀਤਾ ਜਾਵੇਗਾ ਸਾਰੇ ਮਾਮਲੇ ਵਿੱਚ ਪੁਲੀਸ ਨੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ