ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਵੱਲੋਂ ਵੈਬਸਾਈਟ ਕੀਤੀ ਗਈ ਲਾਂਚ
ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਵੱਲੋਂ ਵੈਬਸਾਈਟ ਕੀਤੀ ਗਈ ਲਾਂਚ
ਲੁਧਿਆਣਾ, ( ਸੁਖਚੈਨ ਮਹਿਰਾ, ਰਾਮ ਰਾਜਪੂਤ ) – ਜ਼ਿਲ੍ਹਾ ਪ੍ਰਸਾਸ਼ਨ ਅਤੇ ‘ਵੀ ਡੂ ਨੋਟ ਅਸੈਪਟ ਮਨੀ ਔਰ ਥਿੰਗਜ਼’ ਸੰਸਥਾ ਵੱਲੋਂ ਕੋਵਿਡ-19 ਦੀ ਮਹਾਂਮਾਰੀ ਦੇ ਮਰੀਜ਼ ਜਿਹੜੇ ਘਰਾਂ ਵਿਚ ਇਕਾਂਤਵਾਸ ਕੀਤੇ ਗਏ ਹਨ ਉਨ੍ਹਾਂ ਦੀ ਸਹੂਲਤ ਲਈ www.ekzaria.com ਵੈਬਸਾਈਟ ਸਥਾਨਕ ਬੱਚਤ ਭਵਨ ਲੁਧਿਆਣਾ ਵਿਖੇ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਸ੍ਰੀ ਰਾਕੇਸ਼ ਅਗਰਵਾਲ ਵੱਲੌਂ ਸਾਂਝੇ ਤੌਰ ‘ਤੇ ਲਾਂਚ ਕੀਤੀ ਗਈ। ਇਸ ਮੌਕੇ ਉਨ੍ਹਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ ਜਗਰਾਂਓ-ਕਮ-ਨੋਡਲ ਅਫ਼ਸਰ ਘਰ ‘ਚ ਇਕਾਂਤਵਾਸ ਸ੍ਰੀਮਤੀ ਨੀਰੂ ਕਤਿਆਲ ਗੁਪਤਾ, ਜੁਆਇੰਟ ਕਮਿਸ਼ਨਰ ਸ੍ਰੀ ਜੇ. ਇਲਨਚੇਜੀਅਨ ਅਤੇ ਇਸ ਸੰਸਥਾ ਦੇ ਮੁੱਖੀ ਸ੍ਰੀ ਅਨਮੋਲ ਕਵਾਤਰਾ ਵੀ ਸ਼ਾਮਲ ਸਨ।
ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਹੜੇ ਕੋਵਿਡ ਪੋਜ਼ਟਿਵ ਮਰੀਜ਼ ਘਰਾਂ ‘ਚ ਇਕਾਂਤਵਾਸ ਹਨ ਉਨ੍ਹਾ ਦੀ ਸਹੂਲਤ ਲਈ ਜ਼ਿਲ੍ਹਾ ਪ੍ਰਸਾਸ਼ਨ ਨੇ ‘ਵੀ ਡੂ ਨੋਟ ਅਕਸੈਪਟ ਮਨੀ ਔਰ ਥਿੰਗਜ਼’ ਸੰਸਥਾ ਦੇ ਸਹਿਯੋਗ ਨਾਲ www.ekzaria.com ਵੈਬਸਾਈਟ ਲਾਂਚ ਕੀਤੀ ਹੈ। ਉਨ੍ਹਾਂ ਕਿਹਾ ਜਿਹੜੇ ਸਾਡੇ ਮਰੀਜ਼ ਕੋਰੋਨਾ ਪੋਜ਼ਟਿਵ ਹੋਣ ਕਾਰਨ ਘਰਾਂ ਵਿਚ ਇਕਾਂਤਵਾਸ ਹਨ ਉਹ ਇਕੱਲੇ ਰਹਿਣ ਕਰਕੇ ਘੁੱਟਣ ਮਹਿਸੂਸ ਕਰਦੇ ਹਨ, ਉਨ੍ਹਾਂ ਨੂੰ ਘਰਾਂ ਵਿਚ ਜਾ ਕੇ ਮਨੋਵਿਗਿਆਨਕ ਕੌਸਲਿੰਗ ਵੀ ਦਿੱਤੀ ਜਾਵੇਗੀ।
ਉਨ੍ਹਾ ਕਿਹਾ ਕਿ ਇਸ ਤੋਂ ਕੋਵਿਡ ਦੇ ਜਿਹੜੇ ਮਰੀਜ਼ ਇਕਾਂਤਵਾਸ ਕੀਤੇ ਗਏ ਹਨ ਉਨ੍ਹਾਂ ਮਰੀਜ਼ਾਂ ਲਈ ਡਾਕਟਰਾਂ ਦੀ ਸਲਾਹ ਨਾਲ ਮੈਡੀਕਲ ਕਿੱਟ ਤਿਆਰ ਕੀਤੀ ਗਈ ਹੈ ਜਿਸ ਵਿੱਚ 18 ਪ੍ਰਕਾਰ ਦੀਆਂ ਚੀਜ਼ਾਂ ਹੋਣਗੀਆਂ ਜਿਵੇਂ ਕਿ ਥਰਮਾਮੀਟਰ, ਆਕਸੀਮੀਟਰ ਤੋਂ ਲੈ ਕੇ ਜ਼ਰੂਰੀ ਵਿਟਾਮਿਨ ਦੀਆਂ ਗੋਲੀਆਂ ਅਤੇ ਸਟੀਮਰ ਆਦਿ ਹੋਣਗੇ। ਉਨ੍ਹਾਂ ਕਿਹਾ ਕਿ ਇਹ ਮੈਡੀਕਲ ਕਿੱਟ 1700 ਰੁਪਏ ਵਿੱਚ ਤਿਆਰ ਹੁੰਦੀ ਹੈ ਜਿਹੜ੍ਹੇ ਮਰੀਜ਼ ਇਸ ਮੈਡੀਕਲ ਕਿੱਟ ਨੂੰ ਖਰੀਦ ਸਕਦੇ ਹਨ ਉਨ੍ਹਾਂ ਨੂੰ ਖਰੀਦ ਮੁੱਲ ‘ਤੇ ਅਤੇ ਜਿਹੜੇ ਮਰੀਜ਼ ਇਸ ਨੂੰ ਖਰੀਦਣ ਲਈ ਅਸਮਰੱਥ ਹਨ ਉਨ੍ਹਾਂ ਨੂੰ ਏਕ ਜ਼ਰੀਆ ਸੰਸਥਾ ਦੇ ਵਲੰਟੀਅਰਾਂ ਵੱਲੋਂ ਮੁਫਤ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਘਰਾਂ ਵਿੱਚ ਇਕਾਂਤਵਾਸ ਮਰੀਜ਼ ਆਪਣੇ ਘਰਾਂ ਵਿੱਚ ਹੀ ਇਨ੍ਹਾਂ ਸਹੂਲਤਾਂ ਦਾ ਲਾਹਾ ਲੈਣ ਲਈ ਏਕ ਜ਼ਰੀਆ ਸੰਸਥਾ ਦੇ ਮੋਬਾਇਲ ਨੰਬਰ 78147-18704 ਅਤੇ 62845-31852 ‘ਤੇ ਵੀ ਸੰਪਰਕ ਕਰ ਸਕਦੇ ਹਨ। ਉਨ੍ਹਾਂ ਵਿਸ਼ੇਸ਼ ਤੌਰ ‘ਤੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਘਰ ‘ਚ ਇਕਾਂਤਵਾਸ ਮਰੀਜ਼ ਬਾਹਰ ਵੀ ਨਹੀਂ ਜਾ ਸਕਦੇ ਹਨ ਇਸ ਲਈ ਇਹ ਸਹੂਲਤ ਲਾਹੇਵੰਦ ਰਹੇਗੀ।
ਪੁਲਿਸ ਕਮਿਸ਼ਨਰ ਸ੍ਰੀ ਰਕੇਸ਼ ਅਗਰਵਾਲ ਨੇ ਕਿਹਾ ਕਿ ਬਦਕਿਸਮਤੀ ਨਾਲ ਜਿਹੜਾ ਵੀ ਕੋਈ ਵਿਅਕਤੀ ਕੋਵਿਡ ਦੀ ਬਿਮਾਰੀ ਨਾਲ ਪੋਜ਼ਟਿਵ ਹੋ ਜਾਂਦਾ ਹੈ, ਜਿਸ ਨੂੰ ਕੋਈ ਲੱਛਣ ਨਹੀਂ ਹੁੰਦੇ ਉਸ ਨੂੰ ਬਿੱਲਕੁਲ ਵੀ ਘਬਰਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਨੂੰ ਚਾਹੀਦਾ ਹੈ ਕਿ ਸਭ ਤੋਂ ਪਹਿਲਾਂ ਆਪਣੇ ਆਪ ਅਤੇ ਆਪਣੀ ਵਰਤੋਂ ਵਿਚ ਆਉਣ ਵਾਲੇ ਜ਼ਰੂਰੀ ਸਮਾਨ ਨੂੰ ਆਪਣੇ ਪਰਿਵਾਰ ਤੋਂ ਅਲੱਗ ਕਮਰੇ ਵਿੱਚ ਰੱਖ ਲਵੇ ਤਾਂ ਜੋ ਇਸ ਬਿਮਾਰੀ ਦੀ ਲਾਗ ਬਾਕੀ ਘਰ ਦੇ ਮੈਂਬਰਾਂ ਨੂੰ ਨਾ ਲੱਗ ਸਕੇ। ਉਨ੍ਹਾਂ ਕਿਹਾ ਕਿ 90 ਤੋਂ 95 ਪ੍ਰਤੀਸ਼ਤ ਵਿਅਕਤੀਆਂ ਨੂੰ ਇਸ ਬਿਮਾਰੀ ਦੇ ਲੱਛਣ ਨਹੀਂ ਹੁੰਦੇ ਪਰੰਤੂ ਉਨ੍ਹਾਂ ਦਾ ਕੋਰੋਨਾ ਟੈਸਟ ਪੋਜ਼ਟਿਵ ਆ ਜਾਂਦਾ ਹੈ ਜਿਸ ਕਾਰਨ ਉਸ ਵਿਅਕਤੀ ਨੂੰ ਘੱਟੋ-ਘੱਟ 15 ਦਿਨ ਆਪਣੇ ਆਪ ਨੂੰ ਇਕਾਂਤਵਾਸ ਕਰਨ ਬਹੁਤ ਜ਼ਰੂਰੀ ਹੈ ਤਾਂ ਜੋ ਘਰ ਵਿੱਚ ਕਿਸੇ ਹੋਰ ਬਿਮਾਰੀ ਤੋਂ ਪੀੜਤ ਜਾਂ ਬਜ਼ੁਰਗਾਂ ਨੂੰ ਇਹ ਕੋਵਿਡ ਬਿਮਾਰੀ ਪ੍ਰਭਾਵਿਤ ਨਾ ਕਰ ਸਕੇ।
ਸ੍ਰੀ ਅਗਰਵਾਲ ਨੇ ਕਿਹਾ ਕਿ ਉਨ੍ਹਾਂ ਵਿਅਕਤੀਆਂ ਨੂੰ ਹਸਪਤਾਲ ਜਾਣ ਦੀ ਲੋੜ ਹੈ ਜਿਹੜੇ ਵਿਅਕਤੀਆਂ ਨੂੰ ਲਗਾਤਾਰ ਬੁਖਾਰ ਚੜ੍ਹਦਾ ਹੈ ਜਾਂ ਆਕਸੀਜ਼ਨ ਘੱਟ ਜਾਂਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਸਭ ਤੋਂ ਪਹਿਲਾਂ ਪੁਲਿਸ ਵਿਭਾਗ ਲਈ ਸਿਵਲ ਸਰਜਨ ਅਤੇ ਡੀ.ਐਮ.ਸੀ. ਦੇ ਮਾਹਰ ਡਾਕਟਰਾਂ ਦੀ ਸਲਾਹ ਨਾਲ ਮੈਡੀਕਲ ਕਿੱਟ ਤਿਆਰ ਕਰਵਾਈ ਸੀ ਜੋ ਬਹੁਤ ਹੀ ਲਾਭਦਾਇਕ ਸਿੱਧ ਹੋਈ। ਉਨ੍ਹਾਂ ਏਕ ਜ਼ਰੀਆ ਸੰਸਥਾ ਦੀ ਸ਼ਲਾਘਾ ਕਰਦਿੰਆਂ ਹੋਰ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਕਿ ਇਸ ਔਖੀ ਘੜੀ ਵਿੱਚ ਅੱਗੇ ਆ ਕੇ ਜ਼ਿਲ੍ਹਾ ਪ੍ਰਸਾਸ਼ਨ ਦਾ ਸ਼ਹਿਯੋਗ ਕਰਨ।
ਏਕ ਜ਼ਰੀਆ ਸੰਸਥਾ ਦੇ ਮੁੱਖੀ ਸ੍ਰੀ ਅਨਮੋਲ ਕਵਾਤਰਾ ਨੇ ਕਿਹਾ ਕਿ ਉਹ ਜ਼ਿਲ੍ਹਾ ਪ੍ਰਸਾਸ਼ਨ ਦੇ ਮੰਗੇ ਸਹਿਯੋਗ ‘ਤੇ ਜਿਹੜੇ ਘਰਾਂ ਵਿੱਚ ਇਕਾਂਤਵਾਸ ਕੀਤੇ ਲੋੜਵੰਦ ਮਰੀਜ਼ਾਂ ਨੂੰ ਇਹ ਮੈਡੀਕਲ ਕਿੱਟਾਂ ਮੁਫਤ ਮੁਹੱਈਆਂ ਕਰਵਾਈਆਂ ਜਾਣਗੀਆਂ। ਜੇਕਰ ਕੋਈ ਇਸ ਦੀ ਕੀਮਤ ਦੇਣੀ ਚਾਹੁੰਦਾ ਹੈ ਤਾਂ ਸਿਰਫ ਉਸ ਪਾਸੋਂ ਹੀ ਲਈ ਜਾਵੇਗੀ। ਉਨ੍ਹਾਂ ਕਿਹਾ ਕਿ ਘਰਾਂ ਵਿਚ ਇਕਾਂਤਵਾਸ ਕੀਤੇ ਮਰੀਜ਼ਾਂ ਦੀਆਂ ਸੂਚੀਆਂ ਜ਼ਿਲ੍ਹਾ ਪ੍ਰਸਾਸ਼ਨ ਤੋਂ ਪ੍ਰਾਪਤ ਕਰ ਲਈਆਂ ਹਨ ਅਤੇ ਲੋੜਵੰਦ ਮਰੀਜ਼ ਇਹ ਮੈਡੀਕਲ ਕਿੱਟਾਂ ਪ੍ਰਾਪਤ ਕਰਨ ਲਈ ਉਨ੍ਹਾਂ ਦੇ ਮੋਬਾਇਲ ਨੰਬਰ 78891-68849 ‘ਤੇ ਵੀ ਸੰਪਰਕ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਵੱਲੋਂ ਵੈਬਸਾਈਟ www.ekzaria.com ਲਾਂਚ ਕੀਤੀ ਹੈ ਜਿਸ ਨੇ ਵੀ ਮਦਦ ਕਰਨੀ ਹੋਵੇ ਇਸ ਵੈਬਸਾਈਟ ‘ਤੇ ਜੁੜ ਸਕਦਾ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਉਨ੍ਹਾਂ ਦੀ ਸੰਸਥਾ ਪਿਛਲੇ 4 ਸਾਲਾਂ ਤੋਂ ਲਗਭਗ 10 ਹਜ਼ਾਰ ਮਰੀਜ਼ਾਂ ਦੀ ਮਦਦ ਕਰ ਚੁੱਕੀ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾਹਰ ਡਾਕਟਰ ਸਾਹਿਬਾਨ ਅਤੇ ‘ਵੀ ਡੂ ਨੋਟ ਅਸੈਪਟ ਮਨੀ ਔਰ ਥਿੰਗਜ਼’ ਸੰਸਥਾ ਦੇ ਵਲੰਟੀਅਰ ਵੀ ਹਾਜ਼ਰ ਸਨ।
Attachments area