ਲੁਧਿਆਣਾ ਟੋਲ ਪਲਾਜ਼ਾ ਵਾਲੇ ਕਰਿੰਦੇ ਸਮਝਦੇ ਕੋਰੋਨਾ ਨੂੰ ਮਜਾਕ………
ਲੁਧਿਆਣਾ ਟੋਲ ਪਲਾਜ਼ਾ ਵਾਲੇ ਕਰਿੰਦੇ ਸਮਝਦੇ ਕੋਰੋਨਾ ਨੂੰ ਮਜਾਕ
ਲੁਧਿਆਣਾ ( ਰਾਮ ਰਾਜਪੂਤ,ਸੂਖਚੈਨ ਮਹਿਰਾ ) ਟੋਲ ਪਲਾਜ਼ਾ ਕਰਿੰਦੇ ਕਰੋਣਾ ਮਹਾਮਾਰੀ ਚ ਆਪਣੀ ਜਾਨ ਜੋਖਮ ਚ ਪਾਉਣ ਨਾਲ ਹੀ ਲੋਕਾਂ ਦੀ ਜਾਨ ਵੀ ਜੋਖਮ ਚ ਪਾਉਣ ਦੀ ਕੋਈ ਕੌਰ ਕਸਰ ਨਹੀਂ ਛੱਡਣਾ ਚਾਹੁੰਦੇ।ਜਿਸਦੇ ਕਰਿੰਦੇ ਲੋਕਾਂ ਨੂੰ ਤਾਂ ਕੀ ਮਾਸਕ ਲਈ ਜਾਗਰੂਕ ਕਰਨਗੇ।ਉਹ ਆਪ ਮਾਸਕ ਲਗਾਉਣਾ ਵੀ ਮੁਨਾਸਬ ਨਹੀਂ ਸਮਝਦੇ।ਜਿੱਥੇ ਟੋਲ ਪਲਾਜ਼ਾ ਮੈਨੇਜਰ ਵੀ ਟੋਲ ਕਰਿੰਦਿਆਂ ਨੂੰ ਵੀ ਨਹੀਂ ਕਹਿੰਦਾ ਕਿ ਕਰੋਣਾ ਮਹਾਮਾਰੀ ਤੋਂ ਬਚਣ ਲਈ ਮਾਸਕ ਜਰੂਰੀ ਹੈ।ਜੇਕਰ ਪਲਾਜ਼ਾ ਕਰਿੰਦੇ ਹੀ ਇਸ ਮਹਾਮਾਰੀ ਨੂੰ ਮਜਾਕ ਸਮਝਣਗੇ ਤਾਂ ਆਮ ਲੋਕਾਂ ਨੂੰ ਕੀ ਜਾਗਰੂਕ ਕਰਨਗੇ।ਇੱਥੇ ਇਹ ਕਹਿਣਾ ਲਾਜ਼ਮੀ ਹੈ ਕਿ ਟੋਲ ਮੈਨੇਜਰ ਦਾ ਵੀ ਆਪਣੇ ਕਰਿੰਦਿਆਂ ਨੂੰ ਜਾਗਰੂਕ ਕਰਨ ਦਾ ਫਰਜ ਬਣਦਾ ਹੈ ਤਾ ਜੋ ਪੰਜਾਬ ਦੇ ਹਾਲਤ ਨੂੰ ਦੇਖਦੇ ਹੋਏ ਇੰਨਾ ਨੂੰ ਸਖਤੀ ਨਾਲ ਕਿਹਾ ਜਾਵੇ ਕਿ ਮਾਸਕ ਇੰਨਾ ਲਈ ਕਿੰਨਾ ਜਰੂਰੀ ਹੈ