ਕਾਂਗਰਸ ਦੇ ਇਸ ਸੰਸਦ ਮੈਂਬਰ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ……..
ਕਾਂਗਰਸ ਦੇ ਇਸ ਸੰਸਦ ਮੈਂਬਰ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ……..
ਕੋਲਕਾਤਾ ਦੀ ਮੈਟਰੋਪਾਲਿਟਨ ਮੈਜਿਸਟ੍ਰੇਟ ਅਦਾਲਤ ਨੇ ਤਿਰੁਵਨੰਤਪੁਰਮ ਤੋਂ ਸੰਸਦ ਮੈਂਬਰ ਅਤੇ ਕਾਂਗਰਸੀ ਆਗੂ ਸ਼ਸ਼ੀ ਥਰੂਰ ਖਿਲਾਫ ‘ਹਿੰਦੂ-ਪਾਕਿਸਤਾਨ’ ਵਾਸੀ ਟਿੱਪਣੀ ਤੇ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਹਨ। ਅਲਾਦਤ ਨੇ ਇਹ ਫੈਸਲਾ ਐਡਵੋਕੇਟ ਸੁਮੀਤ ਚੌਧਰੀ ਦੁਆਰਾ ਦਾਇਰ ਇਕ ਮਾਮਲੇ ਤੇ ਦਿੱਤਾ।ਖ਼ਬਰ ਏਜੰਸੀ ਪੀਟੀਆਈ ਮੁਤਾਬਕ ਪਿਛਲੇ ਸਾਲ ਸ਼ਸ਼ੀ ਥਰੂਰ ਨੇ ‘ਹਿੰਦੂ-ਪਾਕਿਸਤਾਨ’ ਸਬੰਧੀ ਇਕ ਟਿੱਪਣੀ ਕੀਤੀ ਸੀ ਜਿਸ ਨੂੰ ਲੈ ਕੇ ਇਹ ਵਾਰੰਟ ਜਾਰੀ ਕੀਤੇ ਗਏ ਹਨ।
ਦਰਅਸਲ ਲੰਘੇ ਸਾਲੀ ਜੁਲਾਈ ਚ ਸ਼ਸ਼ੀ ਥਰੂਰ ਨੇ ਕਿਹਾ ਸੀ ਕਿ ਜੇਕਰ ਉਹ (ਭਾਜਪਾ) 2019 ਦੀਆਂ ਲੋਕ ਸਭਾ ਚੋਣਾਂ ਜਿੱਤ ਜਾਂਦੀ ਹੈ ਤਾਂ ਸਾਡਾ ਲੋਕਤਾਂਤਰਿਕ ਸੰਵਿਧਾਨ ਖਤਮ ਹੋ ਜਾਵੇਗਾ ਕਿਉਂਕਿ ਉਨ੍ਹਾਂ ਕੋਲ ਭਾਰਤੀ ਸੰਵਿਧਾਨ ਦੀਆਂ ਧੱਜੀਆਂ ਉਡਾਉਣ ਅਤੇ ਇਕ ਨਵਾਂ ਸੰਵਿਧਾਨ ਲਿਖਣ ਵਾਲੇ ਸਾਰੇ ਤੱਤ ਹਨ।
ਸ਼ਸ਼ੀ ਥਰੂਰ ਨੇ ਅੱਗੇ ਕਿਹਾ ਸੀ, ਉਨ੍ਹਾਂ ਦਾ ਲਿਖਿਆ ਨਵਾਂ ਸੰਵਿਧਾਨ ਹਿੰਦੂ ਰਾਸ਼ਟਰ ਦੇ ਸਿਧਾਂਤਾਂ ਤੇ ਆਧਾਰਿਤ ਹੋਵੇਗਾ ਜਿਹੜਾ ਘੱਟ ਗਿਣਤੀ ਦੇ ਸਮਾਨਤਾ ਦੇ ਅਧਿਕਾਰ ਨੂੰ ਖਤਮ ਕਰ ਦੇਵੇਗਾ ਅਤੇ ਦੇਸ਼ ਨੂੰ ਹਿੰਦੂ-ਪਾਕਿਸਤਾਨ ਬਣਾ ਦੇਵੇਗਾ। ਮਹਾਤਮਾ ਗਾਂਧੀ, ਨਹਿਰੂ, ਸਰਦਾਰ ਪਟੇਲ, ਮੌਲਾਨਾ ਆਜ਼ਾਦ ਅਤੇ ਸਵਤੰਤਰਤਾ ਸੰਘਰਸ਼ ਦੇ ਮਹਾਨ ਘੁਨਾਟੀਆਂ ਨੇ ਅਜਿਹੇ ਮੁਲਕ ਲਈ ਜੰਗ ਨਹੀਂ ਲੜੀ ਸੀ