ਪੰਜਾਬ ਚ ਹੁਣ ਲੌਕਡਾਊਨ ਸ਼ੁਰੂ ਸੋਮਵਾਰ ਸੇਵਰ ਤੱਕ……..
ਪੰਜਾਬ ਚ ਹੁਣ ਲੌਕਡਾਊਨ ਸ਼ੁਰੂ ਸੋਮਵਾਰ ਸੇਵਰ ਤੱਕ……..
ਮੋਹਾਲੀ ( ਪੰਕਜ ) ਅੱਜ ਸ਼ਨੀਵਾਰ ਤੋਂ ਪੰਜਾਬ ‘ਚ ਵੀਕਐਂਡ ਲੌਕਡਾਊਨ ਸਖ਼ਤੀ ਨਾਲ ਲਾਗੂ ਹੋਵੇਗਾ ਸਾਰੀਆਂ ਗੈਰ-ਜ਼ਰੂਰੀ ਦੁਕਾਨਾਂ ਅੱਜ ਸ਼ਾਮ ਪੰਜ ਵਜੇ ਤੋਂ ਬੰਦ ਹੋ ਜਾਣਗੀਆਂ ਅਤੇ ਸੋਮਵਾਰ ਸੇਵਰ ਤੱਕ ਬੰਦ ਹੀ ਰਹਿਣਗੀਆਂ।ਸੂਬਾ ਸਰਕਾਰ ਨੇ ਇਹ ਫੈਸਲਾ ਪੰਜਾਬ ‘ਚ ਵੱਧਦੇ ਕੋਰੋਨਾ ਦੇ ਪ੍ਰਸਾਰ ਨੂੰ ਵੇਖਦੇ ਹੋਏ ਕੀਤਾ ਹੈ। ਇਸ ਅਨੁਸਾਰ, ਅੰਤਰ-ਜ਼ਿਲ੍ਹਾ ਆਵਾਜਾਈ ਲਈ ਈ-ਪਾਸ ਦੀ ਲੋੜ ਹੋਵੇਗੀ।ਐਤਵਾਰ ਸਿਰਫ ਜ਼ਰੂਰੀ ਚੀਜ਼ਾਂ ਅਤੇ ਸੇਵਾਵਾਂ ਨਾਲ ਸਬੰਧਤ ਦੁਕਾਨਾਂ ਖੋਲ੍ਹਣ ਦੀ ਆਗਿਆ ਹੋਵੇਗੀ। ਜਾਰੀ ਕੀਤੇ ਦਿਸ਼ਾ-ਨਿਰਦੇਸ਼ਾਂ ਅਗਲੇ ਹੁਕਮਾਂ ਤੱਕ ਵੀਕੈਂਡ ਅਤੇ ਛੁੱਟੀਆਂ ‘ਤੇ ਲਾਗੂ ਰਹਿਣਗੇ।ਨਵੇਂ ਦਿਸ਼ਾ-ਨਿਰਦੇਸ਼ਾਂ ਤਹਿਤ- ਜ਼ਰੂਰੀ ਚੀਜ਼ਾਂ / ਸੇਵਾਵਾਂ ਨਾਲ ਸਬੰਧਤ ਦੁਕਾਨਾਂ ਸ਼ਾਮ 7 ਵਜੇ ਤੱਕ ਸਾਰੇ ਦਿਨ ਖੁੱਲੀਆਂ ਰਹਿਣਗੀਆਂ। ਰੈਸਟੋਰੈਂਟ (ਟੈਕ-ਹੋਮ / ਹੋਮ ਡਿਲਿਵਰੀ ਲਈ) ਅਤੇ ਸ਼ਰਾਬ ਦੀਆਂ ਦੁਕਾਨਾਂ ਵੀ ਰਾਤ 8 ਵਜੇ ਤੱਕ ਖੁੱਲੀਆਂ ਰਹਿਣਗੀਆਂ। ਹਾਲਾਂਕਿ, ਹੋਰ ਦੁਕਾਨਾਂ, ਭਾਵੇਂ ਇਹ ਇਕੱਲੇ ਜਾਂ ਸ਼ਾਪਿੰਗ ਮਾਲ ਹਨ, ਐਤਵਾਰ ਨੂੰ ਬੰਦ ਰਹਿਣਗੀਆਂ।ਜਦੋਂਕਿ ਇਹ ਦੋਕਾਨਾਂ ਅਤੇ ਮਾਲ ਸ਼ਨੀਵਾਰ ਸ਼ਾਮ 5 ਵਜੇ ਤਕ ਖੁੱਲ੍ਹ ਸਕਦੇ ਹਨ। ਜ਼ਿਲ੍ਹਾ ਪ੍ਰਸ਼ਾਸਨ ਨੂੰ ਇਨ੍ਹਾਂ ਨਵੇਂ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਵਾਉਣ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ