Thursday, November 14, 2024
Breaking Newsਪੰਜਾਬਮੁੱਖ ਖਬਰਾਂ

ਪਠਾਨਕੋਟ ਜਿਲ੍ਹੇ ਦੇ ਇਸ ਕਰਮਚਾਰੀ ਦੇ ਕੰਮਾਂ ਦੀ ਹੋ ਰਹੀ ਹੈ ਚਰਚਾ ……

ਪਠਾਨਕੋਟ ਜਿਲ੍ਹੇ ਦੇ ਇਸ ਕਰਮਚਾਰੀ ਦੇ ਕੰਮਾਂ ਦੀ ਹੋ ਰਹੀ ਹੈ ਚਰਚਾ ……
ਪਠਾਨਕੋਟ,( ਮੁਕੇਸ਼ ਕੁਮਾਰ ) ਪਠਾਨਕੋਟ ਵਿਚ ਕੋਵਿਡ-19 ਦੇ ਚਲਦਿਆਂ ਐਸ.ਡੀ.ਐਮ. ਦਫਤਰ ਦੇ ਕਰਮਚਾਰੀ ਸ੍ਰੀ ਰੋਹਿਤ ਸਰਮਾ ਨੇ ਆਪਣੀ ਮਿਹਨਤ , ਲਿਆਕਤ ਅਤੇ ਸੂਝਬੂਝ ਨਾਲ ਦਫਤਰ ਵਲੋਂ ਸੌਂਪੇ ਗਏ ਕੰਮ ਨੂੰ ਵਧਿਆ ਢੰਗ ਨਾਲ ਨੇਪਰੇ ਚਾੜਿਆ। ਇਹ ਪ੍ਰਗਟਾਵਾ ਸ. ਅਰਸਦੀਪ ਸਿੰਘ ਐਸ.ਡੀ.ਐਮ. ਪਠਾਨਕੋਟ ਨੇ ਕੀਤਾ। ਉਨਾਂ ਕਿਹਾ ਕਿ ਜਿਲਾ ਪਠਾਨਕੋਟ ਵਿੱਚ ਪੰਜਾਬ ਸਰਕਾਰ ਦੇ ਆਦੇਸਾਂ ਅਨੁਸਾਰ ਲਗਾਏ ਕਰਫਿਓ ਅਤੇ ਲਾੱਕ ਡਾਊਂਣ ਦੋਰਾਨ ਰੋਹਿਤ ਸਰਮਾ ਵੱਲੋਂ ਅਪਣੀਆਂ ਸੇਵਾਵਾਂ ਬਹੁਤ ਹੀ ਸੁਝਵਾਨ ਢੰਗ ਨਾਲ ਦਿੱਤੀਆਂ ਹਨ ।
ਰੋਹਿਤ ਸਰਮਾ ਵੱਲੋਂ ਕੀਤੇ ਗਏ ਕਾਰਜਾਂ ਦਾ ਖੁਲਾਸਾ ਕਰਦਿਆਂ ਸ. ਅਰਸਦੀਪ ਸਿੰਘ ਲੁਬਾਣਾ ਐਸ.ਡੀ.ਐਮ. ਪਠਾਨਕੋਟ ਨੇ ਦੱਸਿਆ ਕਿ ਕਰੋਨਾ ਵਾਈਰਸ ਬੀਮਾਰੀ ਦੇ ਚਲਦਿਆਂ ਕਰਫਿਓ ਦੋਰਾਨ ਸੁਜਾਨਪੁਰ ਦੇ ਇਸ ਪੁੱਤਰ ਨੇ ਅਜਿਹਾ ਕਾਰਜ ਕੀਤਾ ਜੋ ਕਿ ਪੂਰੇ ਖੇਤਰ ਅੰਦਰ ਮਿਸਾਲ ਬਣ ਕੇ ਸਾਹਮਣੇ ਆਇਆ। ਉਨਾਂ ਦੱਸਿਆ ਕਿ ਆਪਦਾ ਦੇ ਸਮੇ ਇਹ ਕਰਮਚਾਰੀ ਨੇ ਸਿਰਫ ਕੰਮ ਨੂੰ ਹੀ ਮਿਸ਼ਨ ਬਣਾ ਲਿਆ ਅਤੇ ਆਰਮੀ ਵਾਂਗ ਵੱਖ ਵੱਖ ਕੰਮਾਂ ਨੂੰ ਨੇਪਰੇ ਚੜਾਇਆ। ਪਿਛਲੇ ਕਈ ਸਾਲਾਂ ਤੋਂ ਸੁਜਾਨਪੁਰ ਵਿਖੇ ਸਥਿਤ ਸਮਸਾਨਘਾਟ ਵਿੱਚ ਸੰਸਕਾਰ ਕਰਨ ਲਈ ਗੈਸ ਵਾਲੀ ਭੱਠੀ ਦਾ ਪ੍ਰੋਜੈਕਸ ਅਨੁਪੰਮ ਸੇਵਾ ਮੰਚ ਵੱਲੋਂ ਉਲੀਕਿਆ ਗਿਆ ਸੀ ਪਰ ਕਿਸੇ ਕਾਰਨਾ ਕਰਕੇ ਇਹ ਪੂਰਾ ਨਹੀਂ ਹੋਇਆ ਸੀ । ਪਿਛਲੇ ਦਿਨਾਂ ਦੋਰਾਨ ਰੋਹਿਤ ਸਰਮਾ ਦੇ ਉਪਰਾਲਿਆਂ ਸਦਕਾ ਅਤੇ ਉਨਾ ਵੱਲੋਂ ਕੀਤੀ ਪਹੁੰਚ ਕਾਰਨ ਇਹ ਪ੍ਰੋਜੈਕਟ ਅਜਿਹੇ ਸਮੇਂ ਵਿੱਚ ਪੂਰਾ ਹੋਇਆ ਜਦੋਂ ਜਿਲਾ ਪ੍ਰਸਾਸਨ ਨੂੰ ਇਸ ਦੀ ਬਹੁਤ ਜਿਆਦਾ ਜਰੂਰਤ ਪੈ ਸਕਦੀ ਸੀ। ਇਸ ਕਰਮਚਾਰੀ ਵਲੋਂ ਸਿਹਤ ਵਰਕਰ ਅਤੇ ਹੋਰਨਾਂ ਕਰਮਚਾਰੀਆਂ ਲਈ 150 ਦੇ ਕਰੀਬ ਕਿੱਟਾਂ ਦਾ ਪ੍ਰਬੰਧ ਕੀਤਾ ਗਿਆ ਅਤੇ ਚਿੰਤਪੁਰਨੀ ਮੈਡੀਕਲ ਹਸਪਤਾਲ ਵਿਖੇ ਬਨੇ ਫਾਸਿਲਟੀ ਨੂੰ ਤਿਆਰ ਕਰਨ ਲਈ ਉਥੇ ਦਿਨ ਰਾਤ ਕੰਮ ਕੀਤਾ ਗਿਆ।ਇਸ ਤੋਂ ਇਲਾਵਾ ਰੋਹਿਤ ਸਰਮਾ ਵੱਲੋਂ ਜਿਲਾ ਪਠਾਨਕੋਟ ਵਿੱਚ ਚਾਹੇ ਲੋਕ ਸਭਾ/ ਵਿਧਾਨ ਸਭਾ ਚੋਣਾਂ ਹੋਣ, ਕਿਸੇ ਤਰਾਂ ਦੀ ਕੋਈ ਆਪਦਾ ਹੋਵੇ ਜਾਂ ਫਿਰ ਜਿਲਾ ਪ੍ਰਸਾਸਨ ਦਾ ਹੀ ਕਿਸੇ ਤਰਾਂ ਦਾ ਕੋਈ ਕੰਮ ਹੋਵੇ ਇਸ ਕਰਮਚਾਰੀ ਵੱਲੋਂ ਬਿਨਾਂ ਕਿਸੇ ਸਮੇਂ ਦੀ ਪਰਵਾਹ ਕੀਤੇ ਉਸ ਕਾਰਜ ਨੂੰ ਨੇਪਰੇ ਚਾੜਿਆ ਹੈ। ਉਨਾਂ ਦੱਸਿਆ ਕਿ ਕੋਵਿਡ-19 ਦੇ ਚਲਦਿਆਂ ਵੱਖ ਵੱਖ ਸਾਮਾਨ ਜਿਵੇਂ ਕਿ ਭਰਤੀ ਹੋਏ ਮਰੀਜਾਂ ਦੇ ਲਈ ਬੈਡ ਖਰੀਦ ਆਦਿ ਲਈ ਕੀਤੇ ਕੰਮ ਵੀ ਉਪਰੋਕਤ ਕਰਮਚਾਰੀ ਦੀ ਕਾਰਗੁਜਾਰੀ ਵਿੱਚ ਚਾਰ ਚੰਨ ਲਗਾਉਂਦਾ ਹੈ। ਉਨਾਂ ਕਿਹਾ ਕਿ ਕਰਫਿਓ ਦੇ ਚਲਦਿਆ ਕਰਮਚਾਰੀ ਵੱਲੋਂ ਆਪਣੇ ਘਰ ਦੀ ਪਰਵਾਹ ਕੀਤੇ ਬਿਨਾਂ ਪੂਰਾ ਕਰਫਿਓ ਦਾ ਸਮਾਂ ਐਸ.ਡੀ.ਐਮ. ਪਠਾਨਕੋਟ ਦੇ ਕੈਂਪ ਆਫਿਸ ਵਿੱਚ ਕੱਟਿਆ ਅਤੇ ਕੈਂਪ ਆਫਿਸ ਨੂੰ ਹੀ ਆਪਣਾ ਰੈਣ ਵਸੇਰਾ ਵੀ ਬਣਾ ਲਿਆ ਅਤੇ ਬਿਨਾਂ ਸਮੇਂ ਦੀ ਪਰਵਾਹ ਕੀਤੇ ਦਿਨ ਰਾਤ ਇਕ ਕਰਕੇ ਕੰਮ ਨੂੰ ਨੇਪਰੇ ਚਾੜਿਆ। ਇਸ ਤੋਂ ਪਹਿਲਾਂ ਵੀ ਰੋਹਿਤ ਸ਼ਰਮਾ ਵਲੋਂ ਸਾਬਕਾ ਡਿਪਟੀ ਕਮਿਸ਼ਨਰ, ਸ਼੍ਰੀ ਰਾਮਵੀਰ ਵਲੋਂ ਗਰੀਬ ਅਤੇ ਕਮਜ਼ੋਰ ਤਬਕੇ ਦੇ ਬੱਚਿਆਂ ਨੂੰ ਦੀ ਕੋਚਿੰਗ ਦੇਣ ਲਈ ਨਾਮਜ਼ਦ ਕੀਤਾ ਗਿਆ ਸੀ, ਉਸ ਵੇਲੇ ਵੀ ਇਨਾਂ ਵਲੋਂ ਬੱਚਿਆਂ ਨੂੰ ਮੁਫ਼ਤ ਕੋਚਿੰਗ ਮੁਹਈਆ ਕਰਵਾਈ ਗਈ ਸੀ, ਜਿਸ ਦੇ ਸਦਕਾ ਤਕਰੀਬਨ 12 ਸਟੂਡੈਂਟਸ ਦਾ ਪੇਪਰ ਕਲੀਅਰ ਕਰਨ ਵਿਚ ਕਾਮਯਾਬ ਹੋਏ ਸੱਨ।ਉਕਤ ਕਰਮਚਾਰੀ ਵਲੋਂ ਸੁਜਾਨਪੁਰ ਵਿਚ ਹੀ ਗਰੀਬ ਔਰਤਾਂ ਲਈ ਸਿਲਾਈ ਸੈਂਟਰ ਖੋਲਣ ਦਾ ਉਪਰਾਲਾ ਕੀਤਾ ਗਿਆ ਸੀ ਤਾਂ ਜੋ ਔਰਤਾਂ ਇਥੇ ਸਿਲਾਈ ਸਿੱਖ ਕ ਆਤਮਨਿਰਭਰ ਬਣ ਸਕਣ । ਵਧਿਆ ਕਾਰਗੁਜ਼ਾਰੀ ਕਾਰਨ ਸ਼੍ਰੀ ਰੋਹਿਤ ਸ਼ਰਮਾ ਨੂੰ ਪਹਿਲਾਂ ਵੀ ਕਈ ਵਾਰ ਜ਼ਿਲਾ ਪੱਧਰ ਤੇ ਸਨਮਾਨਤ ਕੀਤਾ ਜਾ ਚੁਕਿਆ ਹੈ।

Share the News

Lok Bani

you can find latest news national sports news business news international news entertainment news and local news