ਪੰਜਾਬ ਦੇ ਇਸ ਸ਼ਹਿਰ ਦੇ ਲੋਕਾ ਨੂੰ ਹੋਇਆ 15 ਲੱਖ ਤੋਂ ਉਪਰ ਜੁਰਮਾਨਾ …..

ਪੰਜਾਬ ਦੇ ਇਸ ਸ਼ਹਿਰ ਦੇ ਲੋਕਾ ਨੂੰ ਹੋਇਆ 15 ਲੱਖ ਤੋਂ ਉਪਰ ਜੁਰਮਾਨਾ …..
ਲੁਧਿਆਣਾ ( ਅਜੈ ਸੋਨਕਾਰ ) ਕੋਰੋਨਾ ਦੀ ਬਿਮਾਰੀ ਨੂੰ ਨੱਥ ਪਾਉਣ ਦੇ ਉਦੇਸ਼ ਨਾਲ ਮਾਸਕ ਨਾ ਪਹਿਨਣ ਵਾਲਿਆਂ ਨੂੰ ਸਰਕਾਰ ਵੱਲੋਂ ਜੁਰਮਾਨਾ ਕੀਤਾ ਜਾ ਰਿਹਾ ਹੈ। ਇਸ ਦੇ ਸੰਦਰਭ ‘ਚ ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ ਹੁਣ ਤੱਕ ਮਾਸਕ ਨਾ ਪਹਿਨਣ ਵਾਲੇ 6285 ਵਿਅਕਤੀਆਂ ਨੂੰ 15,99,400 ਰੁਪਏ ਜੁਰਮਾਨਾ ਕੀਤਾ ਗਿਆ ਹੈ ਜਦਕਿ ਜਨਤਕ ਥਾਵਾਂ ‘ਤੇ ਥੁੱਕਣ ਵਾਲੇ 2174 ਵਿਅਕਤੀਆਂ ਨੂੰ 2,22,800 ਰੁਪਏ, ਦੂਰੀ ਨਾ ਬਣਾ ਕੇ ਰੱਖਣ ਵਾਲੇ 3 ਵਿਅਕਤੀਆਂ ਨੂੰ 6000 ਰੁਪਏ ਅਤੇ ਇਕਾਂਤਵਾਸ ਦੀ ਉਲੰਘਣਾ ਕਰਨ ਵਾਲੇ 2 ਵਿਅਕਤੀਆਂ ਨੂੰ 1000 ਰੁਪਏ ਜੁਰਮਾਨਾ ਕੀਤਾ ਗਿਆ ਹੈ। ਸਿਵਲ ਸਰਜਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਨਾਮੁਰਾਦ ਬਿਮਾਰੀ ਕੋਰੋਨਾ ਨਾਲ ਨਜਿੱਠਣ ਲਈ ਲਈ ਸਰਕਾਰ ਵੱਲੋਂ ਨਿਰਧਾਰਿਤ ਕੀਤੇ ਨਿਯਮਾਂ ਦੀ ਪਾਲਣਾ ਕੀਤੀ ਜਾਵੇ।

Share the News

Lok Bani

you can find latest news national sports news business news international news entertainment news and local news