4 ਜਲੰਧਰ 4 ਪਠਾਨਕੋਟ ਕੋਰੋਨਾ ਮਰੀਜ ਮਿਲੇ …..
4 ਜਲੰਧਰ 4 ਪਠਾਨਕੋਟ ਕੋਰੋਨਾ ਮਰੀਜ ਮਿਲੇ …..
ਜਲੰਧਰ ( ਵਿਸ਼ਾਲ ਸ਼ੈਲੀ,ਯਸ਼ ) ਪੰਜਾਬ ਚ ਕੋਰੋਨਾ ਦਾ ਕਹਿਰ ਲਗਤਾਰ ਜਾਰੀ ਹੈ ਤੇ ਅੱਜ ਜਲੰਧਰ ‘ਚ ਅੱਜ ਕੋਰੋਨਾ ਦੇ 4 ਹੋਰ ਪੀੜਤ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਜ਼ਿਲ੍ਹੇ ‘ਚ ਮਰੀਜ਼ਾਂ ਦੀ ਗਿਣਤੀ ਵੱਧ ਕੇ 270 ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਅੱਜ ਪਾਜ਼ੀਟਿਵ ਆਏ ਵਿਅਕਤੀਆਂ ‘ਚ ਲੰਮਾ ਪਿੰਡ ਦੀ ਰਹਿਣ ਵਾਲੀ 28 ਸਾਲ ਦੀ ਗਰਭਵਤੀ ਮਹਿਲਾ, ਰੋਜ਼ ਗਾਰਡਨ ਵਾਸੀ 65 ਸਾਲ ਦੀ ਔਰਤ, ਲਾਡੋਵਾਲੀ ਰੋਡ ਪ੍ਰੀਤ ਨਗਰ ਤੋਂ 29 ਸਾਲ ਅਤੇ ਟੈਗੋਰ ਨਗਰ ਤੋਂ 55 ਸਾਲ ਦੇ ਵਿਅਕਤੀ ਦੀ ਰਿਪੋਰਟ ਸ਼ਾਮਲ ਹੈ।ਤੇ ਨਾਲ ਹੀ ਪਠਾਨਕੋਟ ਚ ਵੀ ਅੱਜ ਜੋ 4 ਕੋਰੋਨਾ ਪਾਜ਼ੀਟਿਵ ਮਰੀਜ਼ ਆਏ ਹਨ ਉਨ੍ਹਾਂ ‘ਚ 2 ਕੋਰੋਨਾ ਪਾਜ਼ੀਟਿਵ ਮਰੀਜ਼ ਸਥਾਨਕ ਗਿੱਲ ਐਵੇਨਿਊ ਦੇ ਕੋਰੋਨਾ ਪਾਜ਼ੀਟਿਵ ਆਏ ਮਰੀਜ਼ ਦੇ ਸੰਪਰਕ ‘ਚ ਆਏ ਸਨ। ਇਕ ਮਰੀਜ਼ ਫ਼ੌਜ ਦੇ ਅਧਿਕਾਰੀ ਦੀ ਪਤਨੀ ਹੈ ਅਤੇ ਇਕ ਮਰੀਜ਼ ਸ਼ਾਹਪੁਰ ਕੰਡੀ ਤੋਂ ਪਾਇਆ ਗਿਆ ਇਹ ਮਰੀਜਾਂ ਦੇ ਸਾਹਮਣੇ ਆਉਣ ਨਾਲ ਲੋਕਾ ਚ ਕਾਫੀ ਸਹਮ ਦਾ ਮਾਹੌਲ ਹੈ