ਦੇਸ਼ ਦੇ ਇੰਨਾ 4 ਰਾਜਾਂ ਚ ਕੋਰੋਨਾ ਕਾਰਨ ਸਭ ਤੋਂ ਵੱਧ ਮੌਤਾਂ ਹੋਇਆ
ਦੇਸ਼ ਦੇ ਇੰਨਾ 4 ਰਾਜਾਂ ਚ ਕੋਰੋਨਾ ਕਾਰਨ ਸਭ ਤੋਂ ਵੱਧ ਮੌਤਾਂ ਹੋਇਆ
ਕੋਰੋਨਾ ਦਾ ਕਹਿਰ ਪੂਰੇ ਦੇਸ਼ ਚ ਜਾਰੀ ਹੈ ਪਰ ਦੇਸ਼ ਦੇ 4 ਰਾਜਾਂ ਚ ਲੋਕਾ ਦੀ ਕੋਰੋਨਾ ਕਾਰਨ ਜਿਆਦਾ ਮੌਤਾਂ ਹੋਇਆ ਹਨ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੇ ਸਭ ਤੋਂ ਵੱਧ 8,909 ਨਵੇਂ ਕੇਸ ਸਾਹਮਣੇ ਆਏ ਹਨ। ਇਸ ਤੋਂ ਬਾਅਦ ਭਾਰਤ ਦੇ 35 ਰਾਜਾਂ ਵਿੱਚ, ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਕੁੱਲ ਸੰਖਿਆ 2 ਲੱਖ 7 ਹਜ਼ਾਰ 615 ਹੋ ਗਈ ਹੈ। ਇਸ ਵਿੱਚੋਂ ਚਾਰ ਰਾਜ ਅਜਿਹੇ ਹਨ ਜਿੱਥੇ ਕੋਰੋਨਾ ਦੇ ਕੇਸ ਇੱਕ ਲੱਖ 36 ਹਜ਼ਾਰ ਹਨ। ਇਹ ਗਿਣਤੀ ਦੇਸ਼ ਦੇ ਕੁਲ ਮਾਮਲਿਆਂ ਦਾ 66 ਪ੍ਰਤੀਸ਼ਤ ਹੈ। ਇਹ ਚਾਰ ਰਾਜ ਮਹਾਰਾਸ਼ਟਰ, ਤਾਮਿਲਨਾਡੂ, ਦਿੱਲੀ ਤੇ ਗੁਜਰਾਤ ਹਨ।ਇਸੇ ਤਰ੍ਹਾਂ ਦੇਸ਼ ਵਿੱਚ, ਕੋਰੋਨਾ ਨਾਲ ਮਰਨ ਵਾਲੇ 77 ਪ੍ਰਤੀਸ਼ਤ ਲੋਕ ਵੀ ਚਾਰ ਰਾਜਾਂ ਦੇ ਹਨ। ਕੋਰੋਨਾ ਨਾਲ 25 ਰਾਜਾਂ ਵਿੱਚ ਹੁਣ ਤਕ 5815 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਵਿੱਚੋਂ ਮਹਾਰਾਸ਼ਟਰ, ਗੁਜਰਾਤ, ਦਿੱਲੀ ਤੇ ਮੱਧ ਪ੍ਰਦੇਸ਼ ਵਿੱਚ 4477 ਲੋਕਾਂ ਦੀ ਮੌਤ ਹੋ ਚੁੱਕੀ ਹੈ