31 ਮਈ ਤੋਂ ਬਾਅਦ ਦੀ ਸਰਕਾਰ ਕਰ ਰਹੀ ਹੈ ਤਿਆਰੀ ……..
31 ਮਈ ਤੋਂ ਬਾਅਦ ਦੀ ਸਰਕਾਰ ਕਰ ਰਹੀ ਹੈ ਤਿਆਰੀ ……..
ਪੰਜਾਬ ਚ ਸਿਹਤ ਵਿਭਾਗ ਦੇ ਅਧਿਕਾਰੀ ਲੌਕਡਾਊਨ-4 ਦੀ ਆਖਰੀ ਮਿਤੀ ਖ਼ਤਮ ਹੋਣ ਤੋਂ ਬਾਅਦ ਚਾਰ-ਪੱਧਰੀ ਕਾਰਜ ਯੋਜਨਾ ‘ਤੇ ਕੰਮ ਕਰਨਗੇ। ਪਹਿਲੇ ਵਿੱਚ ਵਿਭਾਗ ਦੇ ਮੈਨ ਟੂ ਮੈਨ ਟ੍ਰਾਂਸਮਿਸ਼ਨ ਰੋਕਣਾ, ਜਾਂਚ ਵਧਾਉਣਾ, ਨਵੇਂ ਮਰੀਜ਼ਾਂ ਦਾ ਪਤਾ ਲਾਉਣਾ ਤੇ ਬਾਹਰੋਂ ਆਉਣ ਵਾਲਿਆਂ ਨੂੰ ਆਈਸੋਲੇਸ਼ਨ ‘ਚ ਰੱਖਣਾ ਸ਼ਾਮਲ ਹੈ। ਜਨਤਕ ਆਵਾਜਾਈ ਦੀ ਸਵੱਛਤਾ ‘ਤੇ ਜ਼ੋਰ ਦਿੱਤਾ ਜਾਵੇਗਾ। ਵਿਭਾਗ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਸ ਕਾਰਜ ਯੋਜਨਾ ਨੂੰ ਲਾਗੂ ਕਰਨ ਨਾਲ ਸੂਬੇ ‘ਚ ਕੋਰੋਨਾਵਾਇਰਸ ਦੇ ਸੰਕਰਮਣ ‘ਤੇ ਤੇਜ਼ੀ ਨਾਲ ਕਾਬੂ ਪਾਇਆ ਜਾ ਸਕੇਗਾ। ਵਿਭਾਗ ਵੱਲੋਂ ਜ਼ਿਲ੍ਹਾ ਤੇ ਦਿਹਾਤੀ ਪੱਧਰ ‘ਤੇ ਟੀਮਾਂ ਗਠਿਤ ਕਰਨ ਬਾਰੇ ਵੀ ਵਿਚਾਰ ਕੀਤੀ ਜਾ ਰਹੀ ਹੈ ਤਾਂ ਜੋ ਇਹ ਟੀਮ ਹਰ ਪਿੰਡ ਜਾ ਕੇ ਲੋਕਾਂ ਦੀ ਸਕਰੀਨ ਕਰ ਸਕਣ ਤੇ ਕੋਵਿਡ-19 ਦੇ ਸੰਕਰਮਿਤ ਮਰੀਜ਼ਾਂ ਬਾਰੇ ਪਤਾ ਲਾ ਸਕਣ ਕਿਉਂਕਿ ਵਿਭਾਗ ਦੇ ਸਾਹਮਣੇ ਅਜਿਹੇ ਕੇਸ ਆ ਰਹੇ ਹਨ ਜਿਨ੍ਹਾਂ ‘ਚ ਕੋਵਿਡ ਦੇ ਲੱਛਣ ਨਜ਼ਰ ਨਹੀਂ ਆਉਂਦੇ। ਇਸ ਲਈ ਵਿਭਾਗ ਅਜਿਹੇ ਮਰੀਜ਼ਾਂ ਦਾ ਪਤਾ ਲਾਉਣ ਲਈ ਜ਼ਿਲ੍ਹਾ ਤੇ ਦਿਹਾਤੀ ਪੱਧਰ ‘ਤੇ ਜਾਂਚ ਕਰਵਾਉਣ ਦੀ ਤਿਆਰੀ ਕਰ ਰਿਹਾ ਹੈ। ਸਿਹਤ ਵਿਭਾਗ ਦੀ ਰਿਪੋਰਟ ਨੂੰ ਮੁੱਖ ਮੰਤਰੀ ਨਾਲ ਡਿਸਕਸ ਕੀਤਾ ਜਾਵੇਗਾ। ਇਸ ਤੋਂ ਬਾਅਦ ਸੀਐਮ ਆਪਣੀ 20 ਮੈਂਬਰੀ ਕਮੇਟੀ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਫੈਸਲਾ ਲੈਣਗੇ। ਹਾਲਾਂਕਿ ਮੁੱਖ ਮੰਤਰੀ ਨੇ ਪਹਿਲਾਂ ਕਿਹਾ ਹੈ ਕਿ ਲੌਕਡਾਊਨ ਨੂੰ ਵਧਾਉਣਾ ਮੌਜੂਦਾ ਸਥਿਤੀ ‘ਤੇ ਕੈਪਟਨ ਸਰਕਾਰ ਸੂਬੇ ਦੇ 22 ਜ਼ਿਲ੍ਹਿਆਂ ਵਿੱਚੋਂ ਕਿਸੇ ਵਿੱਚ ਵੀ ਫਿਰ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਨਹੀਂ ਹੋਣ ਦੇਣਾ ਚਾਹੁੰਦੀ