ਪੰਜਾਬ ਚ ਬੱਸ ਕੰਡਕਟਰਾ ਨੇ ਸਰਕਾਰ ਖਿਲਾਫ ਨਾਅਰੇਬਾਜ਼ੀ……..
ਪੰਜਾਬ ਚ ਬੱਸ ਕੰਡਕਟਰਾ ਨੇ ਸਰਕਾਰ ਖਿਲਾਫ ਨਾਅਰੇਬਾਜ਼ੀ……..
ਅਮ੍ਰਿਤਸਰ ( ਹੀਰਾ ਸਿੰਘ ) ਅਮ੍ਰਿਤਸਰ ਦੇ ਕਸਬਾ ਚੋਗਾਵਾ ਵਿਖੇ ਮਿੰਨੀ ਬੱਸ ਅਪਰੇਟਰਾਂ ਨੇ ਕੇਂਦਰ ਤੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਗਟ ਕੀਤਾ ਤੇ ਆਏ ਬੱਸ ਕੰਡਕਟਰਾ ਨੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਇਸ ਮੌਕੇ ਉਕਤ ਆਗੂਆਂ ਨੇ ਕਿਹਾ ਕਿ ਕੋਰੋਨਾ ਦੀ ਮਹਾਂਮਾਰੀ ਕਾਰਨ ਹੋਈ ਤਾਲਾਬੰਦੀ ਦੌਰਾਨ ਉਨ੍ਹਾਂ ਦੀਆਂ ਬੱਸਾਂ 20 ਮਾਰਚ ਤੋ ਬੰਦ ਹਨ ਜਿਸ ਕਾਰਨ ਇਕੱਲੇ ਜ਼ਿਲ੍ਹਾ ਅੰਮ੍ਰਿਤਸਰ ਦੇ ਹੀ 8 ਹਜਾਰ ਦੇ ਕਰੀਬ ਬੱਸ ਆਪਰੇਟਰ ਬੇਰੁਜ਼ਗਾਰ ਹੋ ਗਏ ਹਨ ਅਤੇ ਉਨ੍ਹਾਂ ਦੇ ਪਰਿਵਾਰ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਹਨ ਇਨ੍ਹਾਂ ਬੱਸ ਅਪਰੇਟਰਾਂ ਦਾ ਨਾ ਹੀ ਕੇਂਦਰ ਤੇ ਨਾ ਹੀ ਪੰਜਾਬ ਸਰਕਾਰ ਨੇ ਕੋਈ ਸਾਰ ਲਈ ਹੈ ਅਤੇ ਨਾ ਹੀ ਇਨ੍ਹਾਂ ਦੇ ਕਾਰੋਬਾਰ ਬਾਰੇ ਕਿਸੇ ਨੇ ਸੋਚਿਆ। ਹੈ ਆਖ਼ਰ ਕਾਰ ਮੌਕੇ ਦਿਆ ਸਰਕਾਰਾ ਨੂੰ ਸਾਡੀ ਕੋਈ ਲੋੜ ਨੀ ਹੈ ਜਾ ਕੁਰਸੀ ਦੇ ਗ਼ਰੂਰ ਚ ਇਹ ਵੇ ਭੁੱਲ ਗਏ ਕੀ ਅਸੀਂ ਹੀ ਇੰਨਾ ਨੂੰ ਵੋਟਾਂ ਪਾ ਕੇ ਇਹ ਕੁਰਸੀਆ ਤੇ ਬਿਠਾਇਆ ਹੈ