ਜਲੰਧਰ ਸਿਵਲ ਹਸਪਤਾਲ ਦਾ ਕਾਰਨਾਮਾ ਪੜ ਕੇ ਹੋ ਜਾਵੋਗੇ ਹੈਰਾਨ ……….
ਜਲੰਧਰ ਸਿਵਲ ਹਸਪਤਾਲ ਦਾ ਕਾਰਨਾਮਾ ਪੜ ਕੇ ਹੋ ਜਾਵੋਗੇ ਹੈਰਾਨ ……….
ਜਲੰਧਰ ( ਵਿਸ਼ਾਲ ਸ਼ੈਲੀ ) ਜਲੰਧਰ ਦੇ ਸਿਵਲ ਹਸਪਤਾਲ ਦਾ ਕਾਰਨਾਮਾ ਪੂਰੇ ਦੇਸ਼ ਚ ਚਰਚਾ ਚ ਹੈ ਇਥੇ ਦੋ ਮਰੀਜ਼ਾਂ ਨੂੰ ਮੰਗਲਵਾਰ ਹਸਪਤਾਲ ਤੋਂ ਇਹ ਕਹਿ ਕਿ ਛੁੱਟੀ ਦੇ ਦਿੱਤੀ ਗਈ ਸੀ ਕਿ ਉਨ੍ਹਾਂ ਦੀਆਂ ਰਿਪੋਰਟਾਂ ਨੈਗੇਟਿਵ ਆਈਆਂ ਹਨ। ਦੋਵੇਂ ਮਰੀਜ਼ ਮੀਡੀਆ ਨਾਲ ਰੂਬਰੂ ਵੀ ਹੋਏ, ਦੋਸਤਾਂ ਮਿੱਤਰਾਂ ਨੇ ਘਰ ਪਰਤਣ ਤੇ ਫੁੱਲਾਂ ਦੀ ਬਾਰਸ਼ ਵੀ ਕੀਤੀ। ਪਰ ਦੇਰ ਰਾਤ ਹਸਪਤਾਲ ਤੋਂ ਫੋਨ ਆਇਆ ਕਿ ਉਨ੍ਹਾਂ ਦੋਨਾਂ ਦੀ ਰਿਪੋਰਟ ਪੌਜ਼ੇਟਿਵ ਆਈ ਹੈ।ਤੇ ਦੋਨਾਂ ਨੂੰ ਹਸਪਤਾਲ ਦੁਬਾਰਾ ਦਾਖ਼ਲ ਹੋਣਾ ਪਵੇਗਾ ।ਇਨ੍ਹੀਂ ਦੇਰ ਤੱਕ ਦੋਨੋਂ ਮਰੀਜ਼ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲ ਚੁੱਕੇ ਸਨ। ਹੁਣ ਇਨ੍ਹਾਂ ਦੋਨਾਂ ਮਰੀਜ਼ਾਂ ਨੂੰ ਦੁਬਾਰਾ ਕੋਰੋਨਾ ਪੌਜ਼ੇਟਿਵ ਮਰੀਜ਼ ਵਜੋਂ ਹਸਪਤਾਲ ‘ਚ ਭਰਤੀ ਕੀਤਾ ਗਿਆ ਹੈ।ਪੰਜਾਬ ਦੇ ਸਿਹਤ ਵਿਭਾਗ ਤੇ ਕੈਪਟਨ ਸਰਕਾਰ ਇੱਕ ਵਾਰ ਫਿਰ ਸਵਾਲਾਂ ਦੇ ਘੇਰੇ ‘ਚ ਆ ਗਈ ਹੈ। ਕੀ ਇਨ੍ਹੀਂ ਲਾਪ੍ਰਵਾਹੀ ਨਾਲ ਚੱਲ ਰਿਹਾ ਹੈ ਸਿਹਤ ਵਿਭਾਗ? ਐਸੇ ਹਾਲਾਤ ਨੂੰ ਵੇਖਦੇ ਹੋਏ ਸਰਕਾਰ ਦੇ ਕੋਰੋਨਾਵਾਇਰਸ ਖਿਲਾਫ ਪ੍ਰਬੰਧਾਂ ਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ ਤੇ ਵਿਭਾਗ ਦੇ ਵੱਡੇ ਅਧਿਕਾਰੀਆਂ ਨੇ ਜਾਂਚ ਕਾਰਨ ਦੇ ਹੁਕਮ ਦੇ ਕੇ ਆਪਣਾ ਪੱਲਾ ਝਾੜ ਲਿਆ ਹੈ ਜੇਕਰ ਇੰਨਾ ਦੋਨਾਂ ਮਰੀਜਾਂ ਦੇ ਸੰਪਰਕ ਚ ਬਣੀ ਚੇਨ ਚ ਕੋਈ ਬਿਮਾਰ ਹੁੰਦਾ ਹੈ ਤਾ ਉਸਦਾ ਜੁੰਮੇਵਾਰ ਕੌਣ ਹੋਵੇਗਾ