Friday, November 15, 2024
Breaking Newsਸਿਹਤਪੰਜਾਬਮੁੱਖ ਖਬਰਾਂ

ਪੰਜਾਬ ਦੇ ਗਰੀਨ ਜ਼ੋਨ ‘ਚ ਖੁਲ ਸਕਦੀਆਂ ਹਨ ਦੁਕਾਨਾਂ ਤੇ ਹੋਰ ਸੰਸਥਾਵਾਂ……..

ਪੰਜਾਬ ਦੇ ਗਰੀਨ ਜ਼ੋਨ ‘ਚ ਖੁਲ ਸਕਦੀਆਂ ਹਨ ਦੁਕਾਨਾਂ ਤੇ ਹੋਰ ਸੰਸਥਾਵਾਂ……..
ਮੋਹਾਲੀ ( ਪੰਕਜ ) ਪੰਜਾਬ ਦੇ ਤਿੰਨ ਸੂਬੇ ਬਠਿੰਡਾ, ਫਾਜ਼ਿਲਕਾ ਤੇ ਤਰਨ ਤਾਰਨ ਹੀ ਗਰੀਨ ਜ਼ੋਨ ‘ਚ ਹਨ। ਇੱਥੇ ਸਰਕਾਰ ਦੁਕਾਨਾਂ ਤੇ ਹੋਰ ਸੰਸਥਾਵਾਂ ਖੋਲ੍ਹਣ ਦੀ ਆਗਿਆ ਦੇ ਸਕਦੀ ਹੈ। ਹਾਲਾਂਕਿ ਬਰਨਾਲਾ, ਗੁਰਦਾਸਪੁਰ, ਰੋਪੜ, ਕਪੂਰਥਲਾ, ਮੋਗਾ ਤੇ ਫਤਹਿਗੜ੍ਹ ਸਾਹਿਬ ਵੀ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ। ਇੱਥੇ ਫਿਲਹਾਲ ਕੋਈ ਐਕਟਿਵ ਕੇਸ ਨਹੀਂ ਹੈ। ਉੱਥੇ ਹੀ ਜਲੰਧਰ, ਪਠਾਨਕੋਟ, ਪਟਿਆਲਾ, ਮੁਹਾਲੀ ਤੇ ਲੁਧਿਆਣਾ ਕੋਰੋਨਾ ਦੇ ਹੌਟ-ਸਪੌਟ ਬਣੇ ਹੋਏ ਹਨ। ਇਨ੍ਹਾਂ ਜ਼ਿਲ੍ਹਿਆਂ ‘ਚ 15 ਤੋਂ 78 ਤਕ ਕੇਸ ਹਨ। ਇਸ ਲਈ ਇੱਥੇ ਦੁਕਾਨਾਂ ਤੇ ਸੰਸਥਾਵਾਂ ਖੋਲ੍ਹਣ ਦੀ ਇਜਾਜ਼ਤ ਮਿਲਣ ਦੀ ਉਮੀਦ ਘੱਟ ਹੈ।
ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਕਹਿਣਾ ਹੈ ਕਿ ਕਿ ਦੁਕਾਨਦਾਰਾਂ ਤੇ ਕਾਰੋਬਾਰੀਆਂ ਨੂੰ ਆਰਥਿਕ ਨੁਕਸਾਨ ਤੋਂ ਬਚਾਉਣ ਲਈ ਨਿਯਮਾਂ ਅਨੁਸਾਰ ਕੰਮ ਕਰਨ ਦੀ ਛੋਟ ਦੇਣੀ ਚਾਹੀਦੀ ਹੈ। ਇਸ ‘ਚ ਨਿਯਮਾਂ ਦਾ ਪਾਲਣ ਜ਼ਰੂਰੀ ਹੋਵੇਗਾ। ਇਹ ਜ਼ਰੂਰੀ ਬਣਾਇਆ ਜਾਵੇਗਾ ਕਿ ਜੋ ਨਿਯਮ ਤੋੜਦਾ ਹੈ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਦਾ ਪ੍ਰਾਵਧਾਨ ਰੱਖਿਆ ਜਾਣਾ ਚਾਹੀਦਾ। ਸਿਰਫ਼ ਗਰੀਨ ਜ਼ੋਨ ਵਾਲੇ ਜ਼ਿਲ੍ਹਿਆਂ ‘ਚ ਹੀ ਦੁਕਾਨਦਾਰਾਂ ਤੇ ਕਾਰੋਬਾਰੀਆਂ ਨੂੰ ਸ਼ਰਤਾਂ ਤਹਿਤ ਕੰਮਕਾਜ ਖੋਲ੍ਹਣ ਦੀ ਇਜਾਜ਼ਤ ਦੇਣ ‘ਤੇ ਵਿਚਾਰ ਕੀਤਾ ਜਾ ਰਿਹਾ ਹੈ।

Share the News

Lok Bani

you can find latest news national sports news business news international news entertainment news and local news