ਬਾਲੀ ਪਰਿਵਾਰ ਵਲੋਂ ਅੱਜ 77 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ – ਬਾਲੀ
ਬਾਲੀ ਪਰਿਵਾਰ ਵਲੋਂ ਅੱਜ 77 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ – ਬਾਲੀ
ਜਲੰਧਰ ( ਵਿਸ਼ਾਲ ਸ਼ੈਲੀ ) ਦੂਨੀਆਂ ਭਰ ਚ ਚੱਲ ਰਹੀ ਮਹਾਂਮਾਰੀ ਨੂੰ ਮੱਦੇਨਜ਼ਰ ਰੱਖਦਿਆਂ ਲੋੜਵੰਦ ਪਰਿਵਾਰਾਂ ਦੀਆਂ ਮੁਸਕਲਾਂ ਨੂੰ ਦੇਖਦੇ ਹੋਏ ਪਿੰਡ ਤੱਲ੍ਹਣ ਦੇ ਬਾਲੀ ਪਰਿਵਾਰ ਵਲੋਂ ਅੱਜ ਪਿੰਡ ਤੱਲ੍ਹਣ ਦੀਆਂ ਕਲੋਨੀਆਂ ਚ 77 ਪਰਿਵਾਰਾਂ ਨੂੰ ਸੁੱਕਾ ਰਾਸ਼ਨ ਵੰਡਿਆ ਗਿਆ। ਇਸ ਮੌਕੇ ਡਾ. ਅੰਬੇਡਕਰ ਫਾਊਂਡੇਸ਼ਨ (ਸਮਾਜਿਕ ਨਿਆਂ ਤੇ ਅਧਿਕਾਰਤ ਮੰਤਰਾਲਾ) ਭਾਰਤ ਸਰਕਾਰ ਦੇ ਮੈਂਬਰ ਅਤੇ ਸ੍ਰੀ ਗੁਰੂ ਰਵਿਦਾਸ ਵਿਸ਼ਵ ਮਹਾਂ ਪੀਠ ਪੰਜਾਬ ਦੇ ਪ੍ਰਧਾਨ ਮਨਜੀਤ ਬਾਲੀ ਨੇ ਕਿਹਾ ਕਿ ਉਹ ਤੇ ਉਸ ਦਾ ਪਰਿਵਾਰ ਇਸ ਔਖੀ ਘੜੀ ਚ ਲੋੜਵੰਦ ਪਰਿਵਾਰਾਂ ਨਾਲ ਖੜਾ ਹੈ, ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਵਲੋਂ 550 ਗਰੀਬ ਲੋੜਵੰਦ ਪਰਿਵਾਰਾਂ ਨੂੰ ਘਰੇਲੂ ਰੋਜ਼ਾਨਾ ਵਰਤਨ ਵਾਲਾ ਸਮਾਨ ਆਟਾ, ਦੋ ਦਾਲਾਂ, ਚਾਵਲ, ਖੰਡ, ਚਾਹਪੱਤੀ, ਹਲਦੀ, ਸਰੋਂ ਦਾ ਤੇਲ, ਨਮਕ ਤੇ ਪਿਆਜ਼ ਵੰਡਿਆ ਜਾ ਰਿਹਾ ਹੈ। ਇਸ ਮੌਕੇ ਜੋਗੀ ਤੱਲ੍ਹਣ ਨੇ ਦੱਸਿਆ ਕਿ ਮਨਜੀਤ ਬਾਲੀ ਸਮੇਂ-ਸਮੇਂ ਤੇ ਕਿਸੇ ਨਾ ਕਿਸੇ ਰੂਪ ਵਿੱਚ ਗਰੀਬ ਲੋੜਵੰਦਾਂ ਦੀ ਸਹਾਇਤਾ ਸੰਤਾਂ ਮਹਾਪੁਰਸ਼ਾਂ ਦੇ ਅਸ਼ੀਰਵਾਦ ਨਾਲ ਕਰਦੇ ਰਹਿੰਦੇ ਹਨ। ਇਸ ਮੌਕੇ ਉਨ੍ਹਾਂ ਨਾਲ ਉਨ੍ਹਾਂ ਦੀ ਮਾਤਾ ਗੁਰਮੇਜ ਕੌਰ, ਗੁਲਜੀਤ ਬਾਲੀ, ਗੁਰਮੇਲ ਕੁਮਾਰ ਬਾਲੀ, ਮਾਸਟਰ ਧਰਮਿੰਦਰ ਬਾਲੀ, ਨੀਲਮ ਕੁਮਾਰੀ, ਪਰਮਿੰਦਰ ਕੌਰ, ਮੋਹਣ ਲਾਲ ਬਾਲੀ, ਪਰਮਜੀਤ ਪੰਮਾ, ਰਜਿੰਦਰ ਕੁਮਾਰ ਬਾਲੀ, ਗੱਗੁ ਬਾਲੀ, ਦਵਿੰਦਰ ਕੁਮਾਰ, ਕੇਵਲ ਕੁਮਾਰ, ਤੁਸ਼ਾਰ ਬਾਲੀ, ਸੁਮਿਤ ਬਾਲੀ, ਰਾਸਿਕਾ, ਰਾਗਵੀ ਹਾਜ਼ਰ ਸਨ।