ਦੁਨੀਆ ਭਰ ਚ ਕੋਰੋਨਾ ਕਾਰਨ ਇੱਕ ਲੱਖ ਅੱਠ ਹਜ਼ਾਰ 827 ਲੋਕਾਂ ਦੀ ਮੌਤ …..
ਦੁਨੀਆ ਭਰ ਚ ਕੋਰੋਨਾ ਕਾਰਨ ਇੱਕ ਲੱਖ ਅੱਠ ਹਜ਼ਾਰ 827 ਲੋਕਾਂ ਦੀ ਮੌਤ …..
ਕੋਰੋਨਾਵਾਇਰਸ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ 17 ਲੱਖ ਨੂੰ ਪਾਰ ਕਰ ਗਈ ਹੈ। ਤਾਜ਼ਾ ਅੰਕੜਿਆਂ ਅਨੁਸਾਰ 17 ਲੱਖ 80 ਹਜ਼ਾਰ 312 ਲੋਕ ਇਸ ਵਾਇਰਸ ਨਾਲ ਸੰਕਰਮਿਤ ਹਨ। ਇਸ ਦੇ ਨਾਲ ਹੀ ਹੁਣ ਤੱਕ ਇੱਕ ਲੱਖ ਅੱਠ ਹਜ਼ਾਰ 827 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ, 4 ਲੱਖ 29 ਹਜ਼ਾਰ ਲੋਕ ਠੀਕ ਵੀ ਹੋ ਗਏ ਹਨ। ਅਮਰੀਕਾ ‘ਚ ਦੁਨੀਆ ਵਿੱਚ ਸਭ ਤੋਂ ਵੱਧ ਮੌਤਾਂ ਹੋਈਆਂ ਹਨ ਤੇ ਹੁਣ ਮੌਤ ਦੇ ਮਾਮਲੇ ਵਿੱਚ ਅਮਰੀਕਾ ਇਟਲੀ ਨੂੰ ਪਿੱਛੇ ਛੱਡ ਗਿਆ ਹੈ।
ਮੌਤ ਦੇ ਮਾਮਲੇ ‘ਚ ਅਮਰੀਕਾ ਸਭ ਤੋਂ ਉੱਪਰ:ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ ਵਿਚ ਸਭ ਤੋਂ ਜ਼ਿਆਦਾ ਕੋਰੋਨਾ ਦੇ ਮਰੀਜ਼ ਹਨ। ਤਾਜ਼ਾ ਅੰਕੜਿਆਂ ਅਨੁਸਾਰ ਅਮਰੀਕਾ ਵਿੱਚ ਹੁਣ ਤੱਕ 532,879 ਲੋਕ ਇਸ ਵਾਇਰਸ ਨਾਲ ਸੰਕਰਮਿਤ ਹਨ। ਉਸੇ ਸਮੇਂ 20,577 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। 30,453 ਲੋਕ ਠੀਕ ਹੋ ਗਏ ਹਨ। ਅਮਰੀਕਾ ਦੇ ਨਿਊਯਾਰਕ ਸਿਟੀ ‘ਚ ਵਾਇਰਸ ਨਾਲ ਸਭ ਤੋਂ ਜ਼ਿਆਦਾ ਤਬਾਹੀ ਹੋਈ ਹੈ।
ਨਿਊਯਾਰਕ ਵਿਚ ਪਿਛਲੇ 24 ਘੰਟਿਆਂ ਵਿਚ 783 ਲੋਕਾਂ ਦੀ ਮੌਤ ਕੋਰੋਨਾਵਾਇਰਸ ਨਾਲ ਹੋਈ ਹੈ। ਨਿਊਯਾਰਕ ਵਿਚ ਕੋਵਿਡ-19 ਤੋਂ ਹੋਈਆਂ ਮੌਤਾਂ ਸਥਿਰ ਹੋ ਰਹੀਆਂ ਹਨ, ਪਰ ਮੌਤ ਦੀ ਗਿਣਤੀ ਅਜੇ ਵੀ ਭਿਆਨਕ ਹੈ। ਨਿਊਯਾਰਕ ਵਿੱਚ ਹੁਣ ਤੱਕ 9 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।