ਕਸਬਾ ਮੱਲੀਆਂ ਕਲਾਂ ਵਿੱਚ ਅੱਤਵਾਦ ਦਾ ਪੁੱਤਲਾ ਫੂਕਿਆ
ਸ਼ਹੀਦ ਫੌਜੀ ਜਵਾਨਾ ਨੂੰ ਸ਼ਰਧਾਂਜਲੀਆਂ ਭੇਂਟ
ਪਾਕਿਸਤਾਨ ਅੱਤਵਾਦ ਨੂੰ ਸ਼ਹਿ ਦੇਣੀ ਬੰਦ ਕਰੇ-ਮਨਜੀਤ ਮਾਨ
ਮੱਲੀਆਂ ਕਲਾਂ 18 ਫਰਵਰੀ (ਰੁਪਿੰਦਰ ਸਿੰਘ ਅਰੋੜਾ) – ਅੱਜ ਸਥਾਨਕ ਕਸਬਾ ਮੱਲੀਆਂ ਕਲਾਂ (ਜਲੰਧਰ) ਵਿਖੇ ਜਰਨਲਿਸਟ ਪ੍ਰੈਸ ਕਲੱਬ (ਰਜਿ.) ਪੰਜਾਬ, ਸ਼੍ਰੋਮਣੀ ਅਕਾਲੀ ਦਲ (ਬਾਦਲ), ਪੰਜਾਬੀ ਏਕਤਾ ਪਾਰਟੀ ਜਮਹੂਰੀ ਕਿਸਾਨ ਸਭਾ ਪੰਜਾਬ, ਆਰ ਐਮ ਪੀ ਆਈ ਪਾਰਟੀਆਂ ਦੇ ਆਗੂ ਸ: ਬਲਵੀਰ ਸਿੰਘ ਚੀਮਾ, ਰਣਜੀਤ ਸਿੰਘ ਮੱਲੀ, ਅਮਰਜੀਤ ਸਿੰਘ ਈਦਾ, ਹਰਜਿੰਦਰ ਸਿੰਘ ਜਹਾਂਗੀਰ, ਸੂਬਾ ਪ੍ਰਧਾਨ ਮਨਜੀਤ ਸਿੰਘ ਮਾਨ, ਮਨੋਹਰ ਸਿੰਘ ਗਿੱਲ, ਰਵਿੰਦਰ ਕਰਮਾ, ਮਹਿੰਦਰ ਸਿੰਘ ਪਟਵਾਰੀ, ਨਿਰਮਲਜੀਤ ਸਿੰਘ ਮੱਲੀ ਦੀ ਅਗਵਾਈ ਹੇਠ ਪਾਕਿਸਤਾਨ ਦੇ ਅੱਤਵਾਦੀਆਂ ਦਾ ਪੁੱਤਲਾ ਫੂਕਿਆ ਗਿਆ। ਇਸ ਮੌਕੇ ਪੁਲਵਾਮਾ ਵਿੱਚ ਸ਼ਹੀਦ ਹੋਏ ੪੪ ਫੌਜੀ ਜੁਵਾਨਾ ਨੂੰ ਸ਼ਰਧਾਂਜਲੀਆਂ ਭੇਂਟ ਕਰਕੇ ਕੈਂਡਲ ਮਾਰਚ ਕੱਢਿਆ ਗਿਆ, ਇਸ ਮੌਕੇ ਉਕਤ ਆਗੂਆਂ ਨੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆ ਕਿਹਾ ਕਿ ਪਾਕਿਸਤਾਨ ਅੱਤਵਾਦੀਆਂ ਨੂੰ ਸ਼ਹਿ ਦੇਣੀ ਬੰਦ ਕਰੇ, ਭਾਰਤੀ ਫੌਜ ਨੂੰ ਅੱਤਵਾਦ ਨਾਲ ਲੜ੍ਹਨ ਦੀ ਖੁੱਲ ਦਿੱਤੀ ਜਾਵੇ ਅਤੇ ਸ਼ਹੀਦ ਫੌਜੀ ਜਵਾਨਾਂ ਦੇ ਪਰਿਵਾਰਾਂ ਨੂੰ ਵੱਧ ਸਹੂਲਤਾਂ ਦਿੱਤੀਆ ਜਾਣ, ਪਿੱਛੇ ਪਰਿਵਾਰਾਂ ਨੂੰ ਨੋਕਰੀਆਂ ਦਿੱਤੀਆ ਜਾਣ। ਉਨਾਂ ਇਸ ਘਟਨਾਂ ਦੀ ਸਖ਼ਤ ਨਿਖੇਧੀ ਕਰਦਿਆ ਕਿਹਾ ਕਿ ਨਰੇਂਦਰ ਮੋਦੀ ਫੌਜੀ ਜਵਾਨਾਂ ਨੂੰ ਪਾਕਿਸਤਾਨ ਨਾਲ ਨਜਿਠਣ ਦੀ ਇਜਾਜਤ ਦੇਵੇ। ਇਸ ਮੌਕੇ ਹਿੰਦੋਸਤਾਨ ਜ਼ਿੰਦਾਬਾਦ, ਪਾਕਿਸਤਾਨ ਮੁਰਦਾਬਾਦ ਦੇ ਅਤੇ ਭਾਰਤ ਮਾਤਾ ਦੇ ਨਾਅਰੇ ਲਗਾਏ ਗਏ। ਇਸ ਹਮਲੇ ਨੂੰ ਲੈ ਕੇ ਲੌਕਾਂ ਵਿੱਚ ਪਾਕਿਸਤਾਨ ਦੇ ਖਿਲਾਫ਼ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ। ਇਸ ਮੌਕੇ ਭਾਈ ਹਰਜਿੰਦਰ ਸਿੰਘ, ਜਹਾਂਗੀਰ ਮੀਤ ਪ੍ਰਧਾਨ ਸਿੱਖ ਸਟੂਡੈਂਟਸ ਫੈਡਰੈਸ਼ਨ(ਮਹਿਤਾ ਗਰੁੱਪ) ਸਾਬੀ ਰਸੂਲਪੂਰੀ, ਦੋਆਬਾ ਪ੍ਰਧਾਨ, ਸ਼੍ਰੋਮਣੀ ਰੰਘਰੇਟਾ ਦਲ ਯੂਥ ਵਿੰਗ ਮਹਿੰਦਰ ਸਿੰਘ ਪਟਵਾਰੀ, ਮੁੱਖ ਸਲਾਹਕਾਰ, ਤਰਸੇਮ ਸਿੰਘ ਮੱਲੀ, ਜਥੇ: ਨਿਰਮਲ ਜੀਤ ਸਿੰਘ ਮੱਲੀ, ਸਾਬਕਾ ਚੇਅਰਮੈਨ, ਮਾਰਕੀਟ ਕਮੇਟੀ (ਨਕੋਦਰ), ਜਥੇ: ਦਰਸ਼ਨ ਸਿੰਘ ਮੱਲੀ, ਜਗਜੀਤ ਸਿੰਘ ਮੱਲੀ, ਪਰਵਿੰਦਰ ਸਿੰਘ ਮਠਾੜੂ, ਲੱਕੀ, ਜਥੇ: ਭਜਨ ਸਿੰਘ ਜਹਾਂਗੀਰ , ਗੁਰਪ੍ਰੀਤ ਸਿੰਘ ਸੰਧ ਸਰਪੰਚ, ਅਮਰਜੀਤ ਸਿੰਘ ਮਨਾੜੂ, ਭਗਤ ਰਾਮ, ਤਰਸੇਮ ਸਿੰਘ ਫੋਜੀ, ਅਮਰੀਕ ਸਿੰਘ ਮਠਾੜੂ, ਦੀਪਾ ਕਾਲੜਾ, ਡਾ: ਗੁਰਮੇਲ ਸਿੰਘ ਟੁਰਨਾ, ਡਾ: ਮਲਕੀਤ ਸਿੰਘ ਮਨੀਲਾ, ਚਰਨ ਸਿੰਘ ਮੱਲੀ, ਕਾਮਰੇਡ ਬਖਸ਼ੀ ਰਾਮ, ਸੱਤਾ ਸੰਘਾ, ਡਾ: ਨਰਿੰਦਰ ਸਿੰਘ ਨਿੰਦਾ, ਮਨਦੀਪ ਸਿੰਘ ਕੈਂਥ, ਸ਼ਿੰਦਾ ਕੌਲਡੇ, ਜੀਤ ਗਿੱਲ ਜ਼ਿਲਾ ਪ੍ਰਧਾਨ, ਸ਼੍ਰੋਮਣੀ ਰੰਘਰੇਟਾ ਦਲ ਯੂਥ ਵਿੰਗ, ਮੰਗੀ ਰਾਜਪੂਤ ਤੋਂ ਇਲਾਵਾ ਆਗੂਆਂ ਨੇ ਵੀਂ ਸੰਬੋਧਨ ਕੀਤਾ।