ਇੰਪਰੂਵਮੈਂਟ ਟਰੱਸਟ ਦੇ ਈ.ਓ.ਦਾ ਹੋਇਆ ਗਿ੍ਫ਼ਤਾਰੀ ਵਾਰੰਟ ਜਾਰੀ …….
ਇੰਪਰੂਵਮੈਂਟ ਟਰੱਸਟ ਦੇ ਈ.ਓ.ਦਾ ਹੋਇਆ ਗਿ੍ਫ਼ਤਾਰੀ ਵਾਰੰਟ ਜਾਰੀ …….
ਜਲੰਧਰ ( ਵਿਸ਼ਾਲ ਸ਼ੈਲੀ ) ਬੀਬੀ ਭਾਨੀ ਕੰਪਲੈਕਸ ਦੇ ਪੰਜ ਅਲਾਟੀਆਂ ਨੂੰ ਬਕਾਇਆ 32.17 ਲੱਖ ਰੁਪਏ ਨਾ ਦੇਣ ‘ਤੇ 31 ਮਾਰਚ ਲਈ ਇੰਪਰੂਵਮੈਂਟ ਟਰੱਸਟ ਦੇ ਈ. ਓ. ਜਤਿੰਦਰ ਸਿੰਘ ਦੇ ਗਿ੍ਫ਼ਤਾਰੀ ਵਾਰੰਟ ਜਾਰੀ ਕੀਤੇ ਹਨ | ਟਰੱਸਟ ਦੀ ਇਨ੍ਹਾਂ ਮਾਮਲਿਆਂ ਵਿਚ ਰਾਜ ਕਮਿਸ਼ਨ ਵਿਚ ਅਪੀਲਾਂ ਖ਼ਾਰਜ ਹੋ ਚੁੱਕੀਆਂ ਹਨ | ਪੰਜ ਅਲਾਟੀਆਂ ਜਿਨ੍ਹਾਂ ਵਿਚ ਨਵਤੇਜ ਸਿੰਘ ਚਾਹਲ ਨੂੰ ਕਰੀਬ 5.9 ਲੱਖ ਰੁਪਏ ਦਿੱਤੇ ਸੀ ਤੇ ਉਨਾਂ ਨੂੰ 6 ਲੱਖ 95 ਹਜ਼ਾਰ 197 ਰੁਪਏ ਦੇਣੇ ਸੀ | ਬਨ੍ਹਵਾਰੀ ਲਾਲ ਨੂੰ 5 ਲੱਖ 90300 ਰੁਪਏ ਮਿਲੇ ਸਨ ਤੇ 5 ਲੱਖ 93 ਹਜ਼ਾਰ 139 ਰੁਪਏ ਬਕਾਇਆ ਸਨ | ਕਮਲ ਦੇਵ ਨੂੰ 6 ਲੱਖ 69 ਹਜ਼ਾਰ 97 ਰੁਪਏ ਮਿਲੇ ਸਨ ਤੇ ਬਕਾਇਆ 6 ਲੱਖ 64 ਹਜ਼ਾਰ 738 ਰੁਪਏ ਬਕਾਇਆ ਸਨ | ਸੁਖਦੇਵ ਦੇ 5 ਲੱਖ 7 ਹਜ਼ਾਰ 660 ਰੁਪਏ ਮਿਲੇ ਸਨ ਤੇ 6 ਲੱਖ 70 ਹਜ਼ਾਰ 970 ਰੁਪਏ ਬਕਾਇਆ ਸਨ | ਰਾਜ ਕੁਮਾਰ ਨੂੰ 5 ਲੱਖ 90 ਹਜ਼ਾਰ 298 ਰੁਪਏ ਮਿਲੇ ਸਨ ਤੇ 5.93 ਲੱਖ ਰੁਪਏ ਬਕਾਇਆ ਸਨ | ਟਰੱਸਟ ਨੇ 29 ਲੱਖ 30 ਹਜ਼ਾਰ 415 ਰੁਪਏ ਦੀ ਅਦਾਇਗੀ ਕਰ ਦਿੱਤੀ ਸੀ | 32.17 ਲੱਖ ਦੀ ਅਦਾਇਗੀ ਸਮੇਂ ਸਿਰ ਨਾ ਕਰਨ ਕਰਕੇ ਗਿ੍ਫ਼ਤਾਰੀ ਵਾਰੰਟ ਜਾਰੀ ਕੀਤੇ ਗਏ