ਇੰਨਾ 2 ਪੁਲਿਸ ਅਫਸਰਾਂ ਨੂੰ ਕੋਰਟ ਨੇ ਕਿਊ ਸੁਣਾਈ ਸਜਾ …….
ਇੰਨਾ 2 ਪੁਲਿਸ ਅਫਸਰਾਂ ਨੂੰ ਕੋਰਟ ਨੇ ਕਿਊ ਸੁਣਾਈ ਸਜਾ ……..
ਅੰਮ੍ਰਿਤਸਰ ( ਹੀਰਾ ਸਿੰਘ ) ਪੰਜਾਬ ਦੇ ਅੰਮ੍ਰਿਤਸਰ ‘ਚ ਅੱਜ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਸੰਦੀਪ ਸਿੰਘ ਬਾਜਵਾ ਦੀ ਅਦਾਲਤ ਵਲੋਂ ਸਾਬਕਾ ਡੀ. ਆਈ. ਜੀ. ਕੁਲਤਾਰ ਸਿੰਘ ਅਤੇ ਮੌਜੂਦਾ ਡੀ. ਐੱਸ. ਪੀ. ਹਰਦੇਵ ਸਿੰਘ ਸਣੇ 6 ਵਿਅਕਤੀਆਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ, ਜਿਨ੍ਹਾਂ ਨੂੰ ਪੁਲਿਸ ਵਲੋਂ ਤੁਰੰਤ ਹਿਰਾਸਤ ‘ਚ ਲੈ ਲਿਆ ਗਿਆ ਹੈ। ਦੱਸਣਯੋਗ ਹੈ ਕਿ ਸਾਲ 2005 ‘ਚ ਇੱਕ ਪਰਿਵਾਰ ਦੇ ਪੰਜ ਜੀਆਂ ਵਲੋਂ ਸਮੂਹਿਕ ਖ਼ੁਦਕੁਸ਼ੀ ਕਰ ਲਈ ਗਈ ਸੀ। ਪਰਿਵਾਰ ਨੇ ਕੰਧਾਂ ‘ਤੇ ਸੁਸਾਈਡ ਲਿਖ ਕੇ ਉਕਤ ਪੁਲਿਸ ਅਧਿਕਾਰੀਆਂ ਕੁਲਤਾਰ ਸਿੰਘ, ਜੋ ਕਿ ਉਸ ਸਮੇਂ ਐੱਸ. ਐੱਸ. ਪੀ. ਸਨ ਅਤੇ ਡੀ. ਐੱਸ. ਪੀ. ਹਰਦੇਵ ਸਿੰਘ, ਜੋ ਉਸ ਸਮੇਂ ਇੰਸਪੈਕਟਰ ਸਨ., ਨੂੰ ਦੋਸ਼ੀ ਠਹਿਰਾਇਆ ਸੀ।