ਪੰਜ ਦਿਨਾ ਰਾਸ਼ਟਰੀ ਇਲੈਕਟਰੋਹੋਮਿਉਪੈਥਿਕ ਸੈਮੀਨਾਰ ਆਯੋਜਿਤ….
ਪੰਜ ਦਿਨਾ ਰਾਸ਼ਟਰੀ ਇਲੈਕਟਰੋਹੋਮਿਉਪੈਥਿਕ ਸੈਮੀਨਾਰ ਆਯੋਜਿਤ….
ਮੋਗਾ ( ਰਾਜ ਬੱਬਰ ) ਰੈਬੀਸਨ ਫਾਰਮਾ ਵੱਲੋਂ ਚੰਬਾ ਹਿਮਾਚਲ ਵਿਖੇ ਪੰਜ ਦਿਨਾ ਰਾਸ਼ਟਰੀ ਇਲੈਕਟਰੋਹੋਮਿਉਪੈਥਿਕ ਸੈਮੀਨਾਰ ਆਯੋਜਿਤ ਕੀਤਾ ਗਿਆ ਜਿਸ ਵਿੱਚ ਇਲੈਕਟ੍ਰੋਹੋਮਿਓਪੈਥੀ ਦੇ ਵਿੱਚ ਅਡਵਾਂਸ ਸਟੱਡੀ ਅਤੇ ਕੈਂਸਰ ਕਾਲਾ ਪੀਲੀਆ ਅਲਰਜੀ ਗੁਰਦੇ ਫੇਲ੍ਹ ਬਾਂਝਪਨ ਕਾਲਾ ਮੋਤੀਆ ਆਦਿ ਅਸਾਧ ਰੋਗਾਂ ਦੇ ਇਲੈਕਟ੍ਰੋਹੋਮਿਓਪੈਥੀ ਵਿੱਚ ਸਫਲ ਇਲਾਜ ਬਾਰੇ ਅਲੱਗ-ਅਲੱਗ ਸਟੇਟਾਂ ਤੋਂ ਪਹੁੰਚੇ ਡਾਕਟਰਾਂ ਵੱਲੋਂ ਪਰਚੇ ਪੜ੍ਹੇ ਗਏ ਅਤੇ ਆਪਣਾ-ਆਪਣਾ ਤਜਰਬਾ ਸਾਂਝਾ ਕੀਤਾ ਗਿਆ। ਰੈਬੀਸਨ ਫਾਰਮਾਂ ਦੇ ਡਾਇਰੈਕਟਰ ਡਾ ਸੰਜੀਵ ਸ਼ਰਮਾ ਨੇ ਇਲੈਕਟਰੋਹੋਮਿਉਪੈਥਿਕ ਦਵਾਈਆਂਂ ਤਿਆਰ ਕਰਨ ਵਾਸਤੇ ਵਰਤੀ ਜਾਂਦੀ ਮੈਥੇਡੋਲੌਜੀ ਦੱਸੀ ਅਤੇ ਡਾਕਟਰਾਂ ਨੂੰ ਖਜਾਰ ਦੇ ਫਾਰੈਸਟ ਵਿੱਚ ਲਿਜਾ ਕੇ ਇਲੈਕਟਰੋਹੋਮਿਉਪੈਥੀ ਵਿੱਚ ਵਰਤੇ ਜਾਣ ਵਾਲੇ ਪੌਦੇ ਦਿਖਾਏ ਗਏ।ਇਸ ਸੈਮੀਨਾਰ ਵਿੱਚ ਈ ਡੀ ਐੱਮ ਏ ਪੰਜਾਬ ਵੱਲੋਂ ਚੇਅਰਮੈਨ ਡਾ ਜਗਤਾਰ ਸਿੰਘ ਸੇਖੋਂ ਨੇ ਗੁਰਦੇ ਫੇਲ ਉੱਪਰ, ਪ੍ਰਧਾਨ ਡਾ ਮਨਪ੍ਰੀਤ ਸਿੰਘ ਸਿੱਧੂ ਨੇ ਡੇਂਗੂ ਬੁਖਾਰ ਉੱਪਰ ਪ੍ਰੈੱਸ ਸਕੱਤਰ ਡਾ ਦਰਬਾਰਾ ਸਿੰਘ ਭੁੱਲਰ ਨੇ ਗੁਲੂਕੋਮਾ ਉੱਪਰ ਡਾ ਐੱਸ ਕੇ ਕਟਾਰੀਆਂ ਨੇ ਫਾਇਬਰਾਇਡ ਉੱਪਰ ਡਾ ਜਸਵਿੰਦਰ ਸਿੰਘ ਨੇ ਕਲੀਨੀਕਲ ਪ੍ਰੈਕਟਿਸ ਉਪਰ ਪਰਚਾ ਪੜ੍ਹਿਆ।ਡਾ ਨਵਜੋਤ ਕੌਰ ਸੇਖੋਂ ਨੇ ਸਕੈਲਟੈਲ ਸਿਸਟਮ ਬਾਰੇ ਜਾਣਕਾਰੀ ਦਿੱਤੀ। ਜਨਰਲ ਸਕੱਤਰ ਡਾ ਜਗਮੋਹਣ ਸਿੰਘ ਨੇ ਗੁਰਦਾ ਪੱਥਰੀ ਡਾ ਬਲਵਿੰਦਰ ਕੌਰ ਨੇ ਬਾਂਝਪਨ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ। ਡਾ ਪਰਮਿੰਦਰ ਪਾਠਕ ਡਾ ਸਰਬਜੀਤ ਸਿੰਘ ਡਾ ਜਸਪਾਲ ਸਿੰਘ ਵਿਰਕ ਡਾ ਅੰਮ੍ਰਿਤਪਾਲ ਸਿੰਘ ਡਾ ਰਾਜਵੀਰ ਸਿੰਘ ਰੌਂਤਾ ਆਦਿ ਨੇ ਆਪਣੇ-ਆਪਣੇ ਤਜਰਬੇ ਸਾਂਝੇ ਕੀਤੇ।ਇਸ ਸੈਮੀਨਾਰ ਵਿੱਚ ਦੇਸ਼ ਭਰ ਤੋਂ 150 ਅਤੇ ਪੰਜਾਬ ਵਿੱਚੋਂ 41 ਡਾਕਟਰ ਸ਼ਾਮਿਲ ਹੋ