ਪੰਜਾਬ ਪੁਲਿਸ ਨੇ ਕਿੰਨਾ ਦੀ ਕੀਤੀ ਜਾਇਦਾਦ ਜ਼ਬਤ……
ਪੰਜਾਬ ਪੁਲਿਸ ਨੇ ਕਿੰਨਾ ਦੀ ਕੀਤੀ ਜਾਇਦਾਦ ਜ਼ਬਤ……
ਤਰਨਤਾਰਨ ( ਸ਼ਰਮਾ ) ਨਸ਼ਾ ਸਮਗਲਰਾਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਪੁਲਿਸ ਨੇ ਥਾਣਾ ਵਲਟੋਹਾ ਅਧੀਨ ਇਲਾਕੇ ਦੇ 2 ਨਾਮੀ ਸਮਗਲਰਾਂ ਦੀ ਕਰੋੜਾਂ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ। ਪ੍ਰੈੱਸ ਕਾਨਫ਼ਰੰਸ ਦੌਰਾਨ ਜਾਣਕਾਰੀ ਦਿੰਦਿਆਂ ਐੱਸ.ਪੀ. (ਡੀ.) ਜਗਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਥਾਣਾ ਵਲਟੋਹਾ ਅਧੀਨ ਪੈਂਦੇ ਪਿੰਡ ਦਾਉਦਪੁਰਾ ਦੇ ਨਿਵਾਸੀ ਲਖਬੀਰ ਸਿੰਘ ਪੁੱਤਰ ਸਵਰਨ ਸਿੰਘ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ, ਜਿਸ ਵਿਚ ਉਸ ਦੀ 6 ਕਿੱਲੇ ਜ਼ਮੀਨ ਅਤੇ ਸਬਮਰਸੀਬਲ ਬੋਰ ਜ਼ਬਤ ਕੀਤਾ ਗਿਆ ਹੈ, ਜਿਸ ਦੀ ਕੁੱਲ ਕੀਮਤ 78 ਲੱਖ ਰੁਪਏ ਹੈ। ਇਹ ਇਸ ਸਾਲ ਦੀ ਨਸ਼ਾ ਸਮਗਲਰਾਂ ਖ਼ਿਲਾਫ਼ ਸਭ ਤੋਂ ਵੱਡੀ ਕਾਰਵਾਈ ਦੱਸੀ ਜਾ ਰਹੀ ਹੈ