ਪੁਲਿਸ ਨੇ ਲਿਆ ਇਸ ਗੈਂਗਸਟਰ ਦਾ 4 ਦਿਨ ਦਾ ਰਿਮਾਂਡ …….
ਪੁਲਿਸ ਨੇ ਲਿਆ ਇਸ ਗੈਂਗਸਟਰ ਦਾ 4 ਦਿਨ ਦਾ ਰਿਮਾਂਡ …….
ਚੰਡੀਗੜ ( ਪੰਕਜ ) ਰਾਜਸਥਾਨ ਦੀ ਜੇਲ੍ਹ ‘ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਪ੍ਰਾਪਰਟੀ ਡੀਲਰ ਸੋਨੂੰ ਸ਼ਾਹ ਦੀ ਹੱਤਿਆ ਦੇ ਮਾਮਲੇ ‘ਚ ਜ਼ਿਲ੍ਹਾ ਅਦਾਲਤ ਵਿਚ ਸ਼ਨੀਵਾਰ ਦੇਰ ਸ਼ਾਮ ਪੇਸ਼ ਕੀਤਾ ਗਿਆ | ਪੁਲਿਸ ਟੀਮ ਨੇ ਬਿਸ਼ਨੋਈ ਤੋਂ ਪੁੱਛਗਿੱਛ ਕਰਨ ਲਈ ਕੋਰਟ ਤੋਂ ਉਸ ਦਾ 4 ਦਿਨਾਂ ਲਈ ਪੁਲਿਸ ਰਿਮਾਂਡ ਦੇਣ ਦੀ ਮੰਗ ਕੀਤੀ ਸੀ ਅਤੇ ਕੋਰਟ ਨੇ ਪੁਲਿਸ ਦੀਆਂ ਦਲੀਲਾਂ ਨੂੰ ਮੰਨਦੇ ਹੋਏ ਬਿਸ਼ਨੋਈ ਦਾ 4 ਦਿਨ ਲਈ ਪੁਲਿਸ ਰਿਮਾਂਡ ਜਾਰੀ ਕਰ ਦਿੱਤਾ ਹੈ | ਦੱਸਣਯੋਗ ਹੈ ਕਿ ਚੰਡੀਗੜ੍ਹ ਪੁਲਿਸ ਵਲੋਂ ਭਾਰੀ ਸੁਰੱਖਿਆ ਵਿਚ ਬਿਸ਼ਨੋਈ ਨੂੰ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ‘ਚ ਲਿਆਂਦਾ ਗਿਆ ਸੀ ਕਿਉਂਕਿ ਇਸ ਤੋਂ ਪਹਿਲਾਂ ਜ਼ਿਲ੍ਹਾ ਮੁਹਾਲੀ ਦੀ ਅਦਾਲਤ ਵਿਚ ਬਿਸ਼ਨੋਈ ਦੀ ਪੇਸ਼ੀ ਤੋਂ ਪਹਿਲਾਂ ਉਸ ਨੂੰ ਜਾਨੋ ਮਾਰਨ ਦੀ ਧਮਕੀ ਮਿਲ ਚੁੱਕੀ ਸੀ | ਜਾਣਕਾਰੀ ਮੁਤਾਬਿਕ ਪੁਲਿਸ ਟੀਮ ਸੋਨੂੰ ਸ਼ਾਹ ਦੀ ਹੱਤਿਆ ਮਾਮਲੇ ਦੀ ਗੁੱਥੀ ਨੂੰ ਸੁਲਝਾਉਣ ਲਈ ਖੰਨਾ ਪੁਲਿਸ ਵਲੋਂ ਗਿ੍ਫਤਾਰ ਕੀਤੇ ਗਏ ਮੁਲਜ਼ਮ ਸ਼ੁਭਮ ਪ੍ਰਜਾਪਤੀ ਤੇ ਲਾਰੈਂਸ ਬਿਸ਼ਨੋਈ ਨੂੰ ਆਹਮੋ-ਸਾਹਮਣੇ ਬਿਠਾ ਕੇ ਪੁੱਛਗਿੱਛ ਕਰੇਗੀ ਜਦਕਿ ਇਸ ਤੋਂ ਪਹਿਲਾਂ ਬੁੜੈਲ ਦੇ ਇਕ ਹੋਟਲ ਮਾਲਕ ਧਰਮਿੰਦਰ ਨੂੰ ਗਿ੍ਫ਼ਤਾਰ ਕਰ ਚੁੱਕੀ ਹੈ ਤੇ ਉਹ ਇਸ ਵੇਲੇ ਬੁੜੈਲ ਜੇਲ੍ਹ ਵਿਚ ਬੰਦ ਹੈ, ਜਿਸ ਨੂੰ ਪੁਲਿਸ ਟੀਮ ਪ੍ਰੋਡਕਸ਼ਨ ਵਰੰਟ ‘ਤੇ ਦੁਬਾਰਾ ਜੇਲ੍ਹ ‘ਚੋਂ ਲਿਆ ਕੇ ਤਿੰਨਾਂ ਨੂੰ ਆਹਮੋ-ਸਾਹਮਣੇ ਬਿਠਾ ਕੇ ਵੀ ਪੁੱਛਗਿੱਛ ਕਰ ਸਕਦੀ ਹੈ ਜਦਕਿ ਚੰਡੀਗੜ੍ਹ ਕਰਾਈਮ ਬਰਾਂਚ ਟੀਮ ਖੰਨਾ ਪੁਲਿਸ ਵਲੋਂ ਫੜੇ ਸ਼ੁਭਮ ਪਰਜਾਪਤੀ ਦਾ ਪ੍ਰੋਡਕਸ਼ਨ ਵਰੰਟ ਰਾਹੀਂ 7 ਦਿਨਾਂ ਲਈ ਪੁਲਿਸ ਰਿਮਾਂਡ ਹਾਸਲ ਕਰ ਚੁੱਕੀ ਹੈ | ਜਾਣਕਾਰੀ ਮੁਤਾਬਿਕ 28 ਸਤੰਬਰ ਨੂੰ ਪਿੰਡ ਬੁੜੈਲ ਵਿਖੇ ਸੋਨੂੰ ਸ਼ਾਹ ਦੇ ਦਫ਼ਤਰ ਵਿਚ ਦਿਨ ਦਿਹਾੜੇ 5 ਬਦਮਾਸ਼ ਉਸ ਨੂੰ ਗੋਲੀਆਂ ਮਾਰ ਕੇ ਮੌਕੇ ਤੋਂ ਫਰਾਰ ਹੋ ਗਏ ਸਨ | ਇਸ ਗੋਲੀਬਾਰੀ ਦੌਰਾਨ ਪ੍ਰਾਪਰਟੀ ਡੀਲਰ ਸੋਨੂੰ ਸ਼ਾਹ ਦੀ ਮੌਤ ਹੋ ਗਈ ਸੀ ਹੁਣ ਪੁਲਿਸ ਇਸ ਤੋਂ ਸਖਤੀ ਨਾਲ ਪੁੱਛ ਗਿੱਛ ਕਰੇਗੀ