ਇਸ ਨਾਮੀ ਯੂਨੀਵਰਸਿਟੀ ‘ਚ ਕਿਊ ਹੈ ਦਹਿਸ਼ਤ …….
ਇਸ ਨਾਮੀ ਯੂਨੀਵਰਸਿਟੀ ‘ਚ ਕਿਊ ਹੈ ਦਹਿਸ਼ਤ …….
ਚੰਡੀਗੜ ( ਪੰਕਜ ) ਪੰਜਾਬ ਯੂਨੀਵਰਸਿਟੀ ‘ਚ ਕੁਝ ਸਾਲ ਪਹਿਲਾਂ ਬਾਂਦਰਾਂ ਨੂੰ ਭਜਾਉਣ ਲਈ ਲੰਗੂਰ ਰੱਖੇ ਗਏ ਸਨ | ਲੰਗੂਰਾਂ ਦੇ ਆਕਾਰ ਵਿਚ ਵੱਡੇ ਹੋਣ ਕਾਰਨ ਬਾਂਦਰ ਉਨ੍ਹਾਂ ਤੋਂ ਡਰ ਕੇ ਭੱਜ ਜਾਂਦੇ ਸਨ ਪਰ ਜੰਗਲੀ ਜਾਨਵਰਾਂ ਨੂੰ ਰੱਖਣ ‘ਤੇ ਰੋਕ ਲੱਗਣ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਵਿਚ ਵੀ ਲੰਗੂਰ ਰੱਖਣੇ ਬੰਦ ਕਰ ਦਿੱਤੇ ਗਏ ਸਨ | ਇਸ ਤੋਂ ਬਾਅਦ ਯੂਨੀਵਰਸਿਟੀ ਪ੍ਰਸ਼ਾਸਨ ਵਲੋਂ ਲੰਗੂਰਾਂ ਵਰਗੀ ਆਵਾਜ਼ ਕੱਢਣ ਵਾਲੇ ਕਰਮਚਾਰੀਆਂ ਦੀ ਨਿਯੁਕਤੀ ਕੀਤੀ ਗਈ | ਇਹ ਫ਼ਾਰਮੂਲਾ ਕੁਝ ਦੇਰ ਤੱਕ ਤਾਂ ਕਾਰਗਰ ਸਾਬਿਤ ਹੋਇਆ ਸੀ ਪਰ ਜਲਦੀ ਹੀ ਬਾਂਦਰਾਂ ਨੂੰ ਅਸਲੀ ਅਤੇ ਨਕਲੀ ਲੰਗੂਰ ਦੀ ਆਵਾਜ਼ ਦੀ ਸਮਝ ਆ ਗਈ ਅਤੇ ਉਨ੍ਹਾਂ ਨੇ ਲੰਗੂਰਾਂ ਵਰਗੀ ਆਵਾਜ਼ ਤੋਂ ਡਰ ਕੇ ਭੱਜਣਾ ਬੰਦ ਕਰ ਦਿੱਤਾ | ਇਸ ਤੋਂ ਬਾਅਦ ਹੁਣ ਕੈਂਪਸ ‘ਚ ਬਾਂਦਰਾਂ ਦੀ ਦਹਿਸ਼ਤ ਨੂੰ ਰੋਕਣ ਲਈ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਬੇਵੱਸ ਨਜ਼ਰ ਆ ਰਿਹਾ ਹੈ | ਸੈਨੇਟ ਅਤੇ ਸਿੰਡੀਕੇਟ ਮੀਟਿੰਗਾਂ ‘ਚ ਵੀ ਬਾਂਦਰਾਂ ਦੀ ਸਮੱਸਿਆ ਦਾ ਕਈ ਵਾਰੀ ਮੁੱਦਾ ਉੱਠ ਚੁੱਕਾ ਹੈ ਪਰ ਇਸ ਸਮੱਸਿਆ ਦਾ ਫ਼ਿਲਹਾਲ ਕੋਈ ਹੱਲ ਨਹੀਂ ਨਿਕਲ ਸਕਿਆ ਹੈ |
ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਯੂਨੀਵਰਸਿਟੀ ਨੂੰ ਮੁੜ ਲੰਗੂਰ ਰੱਖਣ ਲਈ ਚੰਡੀਗੜ੍ਹ ਪ੍ਰਸ਼ਾਸਨ ਤੋਂ ਮਨਜ਼ੂਰੀ ਨਹੀਂ ਮਿਲੀ | ਹਾਲਾਂਕਿ ਪੀ.ਜੀ.ਆਈ. ਵਿਚ ਮਰੀਜ਼ਾਂ ਨੂੰ ਦੇਖਦੇ ਹੋਏ ਬਾਂਦਰਾਂ ਨੂੰ ਭਜਾਉਣ ਲਈ ਲੰਗੂਰ ਰੱਖਣ ਦੀ ਮਨਜ਼ੂਰੀ ਮਿਲ ਗਈ ਸੀ | ਇਸ ਤੋਂ ਬਾਅਦ ਪੀ.ਜੀ.ਆਈ. ‘ਚ ਬਾਂਦਰਾਂ ਨੂੰ ਭਜਾਉਣ ਲਈ ਲੰਗੂਰ ਰੱਖੇ ਗਏ ਹਨ