ਸਬਜ਼ੀ ਮੰਡੀ ਦੇ ਆੜਤੀ ਦੀ ਕੋਰੋਨਾ ਨਾਲ ਮੌਤ ………
ਸਬਜ਼ੀ ਮੰਡੀ ਦੇ ਆੜਤੀ ਦੀ ਕੋਰੋਨਾ ਨਾਲ ਮੌਤ ……….
ਜਲੰਧਰ ( ਸ਼ਾਮ ਸੁੰਦਰ ) ਪੰਜਾਬ ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ ਤੇ ਸ਼ਹਿਰ ਜਲੰਧਰ ਚ ਹਰ ਦਿਨ ਕੋਰੋਨਾ ਕੇਸਾਂ ਦੀ ਗਿਣਤੀ ਵੱਧ ਰਹੀ ਹੈ ਤੇ ਅੱਜ ਸਬਜ਼ੀ ਮੰਡੀ ਮਕਸੂਦਾਂ ਦੇ ਆੜਤੀ ਸੁਰਜੀਤ ਸਿੰਘ ( ਗੋਲਡੀ) ਦੀ ਕੋਰੋਨਾ ਕਾਰਨ ਮੌਤ ਹੋ ਗਈ ਹੈ ਜੋ ਕੀ ਲੁਧਿਆਣਾ ਦੇ ਹਸਪਤਾਲ ਚ ਦਾਖ਼ਲ ਸਨ ਤੇ ਜਲੰਧਰ ਦੇ ਹੋਰ ਵੀ ਆੜਤੀ ਹਸਪਤਾਲ ਚ ਇਲਾਜ ਕਰਵਾ ਰਹੇ ਹਨ ਜਲੰਧਰ ਚ ਅੱਜ ਆਈਆਂ ਰਿਪੋਰਟਾਂ ਅਨੁਸਾਰ ਜਲੰਧਰ ਵਿਚ 166 ਕੋਰੋਨਾ ਪਾਜ਼ੀਟਿਵ ਮਰੀਜ਼ ਹੋਰ ਮਿਲੇ ਹਨ। ਇਸ ਦੇ ਨਾਲ ਹੀ 5 ਮਰੀਜਾਂ ਦੀ ਮੌਤ ਹੋ ਜਾਣ ਦੀ ਜਾਣਕਾਰੀ ਮਿਲੀ
ਹੈ ਜੋ ਕੀ ਕਾਫੀ ਚਿੰਤਾ ਦੀ ਗੱਲ ਹੈ