ਪੰਜਾਬ ਦੇ ਇਸ ਟਰੈਵਲ ਏਜੰਟ ਤੇ ਇਕ ਹੋਰ ਮਾਮਲਾ ਦਰਜ …….
ਪੰਜਾਬ ਦੇ ਇਸ ਟਰੈਵਲ ਏਜੰਟ ਤੇ ਇਕ ਹੋਰ ਮਾਮਲਾ ਦਰਜ …….
ਜਲੰਧਰ ( ਵਿਸ਼ਾਲ ਸ਼ੈਲੀ ) ਪੰਜਾਬ ਭਰ ਚੋ ਕਰੋੜਾਂ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ‘ਚ ਫਰਾਰ ਚਲ ਰਹੇ ਟਰੈਵਲ ਏਜੰਟ ਕਪਿਲ ਸ਼ਰਮਾ ਦੇ ਖ਼ਲਾਫ਼ ਇਕ ਹੋਰ ਮੁਕੱਦਮਾ ਥਾਣਾ ਨਵੀਂ ਬਾਰਾਦਰੀ ‘ਚ ਦਰਜ ਹੋ ਗਿਆ ਹੈ | ਇਹ ਮਾਮਲਾ ਕਠੂਆ ਦੇ ਰਹਿਣ ਵਾਲੇ ਨਿਰਲੇਪ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਨੇ ਆਪਣੇ ਲੜਕੇ ਧਰਮਵੀਰ ਨੂੰ ਕੈਨੇਡਾ ‘ਚ ਪੜ੍ਹਾਈ ਕਰਵਾਉਣ ਲਈ ਕਪਿਲ ਸ਼ਰਮਾ ਨੂੰ 10 ਲੱਖ ਰਪੁਏ ਦੇ ਕਰੀਬ ਪੈਸੇ ਦਿੱਤੇ ਸਨ | ਜਿਸ ਤੋਂ ਬਾਅਦ ਕਪਿਲ ਸ਼ਰਮਾ ਨੇ ਨਾ ਤਾਂ ਉਸ ਦੇ ਲੜਕੇ ਨੂੰ ਵਿਦੇਸ਼ ਭੇਜਿਆ ਤੇ ਨਾ ਹੀ ਪੈਸੇ ਵਾਪਸ ਕੀਤੇ | ਪੁਲਿਸ ਵਲੋਂ ਮਾਮਲੇ ਦੀ ਜਾਂਚ ਕਰਦੇ ਹੋਏ ਕਪਿਲ ਸ਼ਰਮਾਂ ਦੇ ਖ਼ਲਾਫ਼ ਇਕ ਹੋਰ ਮੁਕੱਦਮਾ ਦਰਜ ਕਰ ਲਿਆ ਹੈ | ਵਰਨਣ ਯੋਗ ਹੈ ਕਿ ਕਰੋੜਾਂ ਦੀ ਠੱਗੀ ਮਾਰਨ ਵਾਲੇ ਕਪਿਲ ਸ਼ਰਮਾ ਖ਼ਲਾਫ਼ ਹੁਣ ਤੱਕ 3 ਦਰਜਨ ਦੇ ਕਰੀਬ ਮੁਕੱਦਮੇ ਦਰਜ ਹੋ ਚੁੱਕੇ ਹਨ