Thursday, November 14, 2024
Breaking NewsFeaturedਪੰਜਾਬਮੁੱਖ ਖਬਰਾਂ

ਮਸ਼ਹੂਰ ਜਵੈਲਰ ਹੋਇਆ ਭਗੌੜਾ ਕਰਾਰ…………

ਮਸ਼ਹੂਰ ਜਵੈਲਰ ਹੋਇਆ ਭਗੌੜਾ ਕਰਾਰ…………
ਚੰਡੀਗੜ ( ਪੰਕਜ ) ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਮੁਹਾਲੀ ਦੇ ਜਵੈਲਰ ਵਿਕਾਸ ਵਾਲੀਆ ਨੂੰ 13 ਕਰੋੜ ਦੇ ਚੈੱਕ ਬਾਊਾਸ ਮਾਮਲੇ ਵਿਚ ਅਦਾਲਤ ਵਿਚ ਪੇਸ਼ ਨਾ ਹੋਣ ‘ਤੇ ਭਗੌੜਾ ਕਰਾਰ ਦੇ ਦਿੱਤਾ ਹੈ | ਹੇਠਲੀ ਅਦਾਲਤ ਤੋਂ ਉਸ ਨੂੰ ਦੋ ਸਾਲ ਦੀ ਸਜ਼ਾ ਹੋ ਚੁੱਕੀ ਹੈ | ਅਦਾਲਤ ਨੇ ਉਸ ‘ਤੇ ਦੋ ਕਰੋੜ ਰੁਪਏ ਹਰਜਾਨਾ ਵੀ ਲਗਾਇਆ ਸੀ, ਜਿਸ ਦਾ 20 ਫ਼ੀਸਦੀ ਉਸ ਨੇ ਅਦਾਲਤ ਵਿਚ ਜਮ੍ਹਾਂ ਕਰਵਾਉਣਾ ਸੀ ਪਰ ਜਦ ਵਾਲੀਆ ਅਦਾਲਤ ਵਿਚ ਪੇਸ਼ ਨਹੀਂ ਹੋਇਆ ਤਾਂ ਅਦਾਲਤ ਨੇ ਉਸ ਨੂੰ ਭਗੌੜਾ ਕਰਾਰ ਦੇਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਸੀ | ਦੋ ਮਹੀਨੇ ਬਾਅਦ ਵੀ ਜਦ ਉਹ ਅਦਾਲਤ ਵਿਚ ਪੇਸ਼ ਨਹੀਂ ਹੋਇਆ ਤਾਂ ਅਦਾਲਤ ਨੇ ਉਸ ਨੂੰ ਮਾਮਲੇ ਵਿਚ ਭਗੌੜਾ ਕਰਾਰ ਦੇ ਦਿੱਤਾ ਹੈ | ਅਦਾਲਤ ਵਿਚ ਮਾਮਲੇ ਦੀ ਅਗਲੀ ਸੁਣਵਾਈ 23 ਅਕਤੂਬਰ ਨੂੰ ਹੋਵੇਗੀ | ਅਦਾਲਤ ਦਾ ਫ਼ੈਸਲਾ ਆਉਣ ਤੋਂ ਪਹਿਲੇ ਵਾਲੀਆ ਜ਼ਮਾਨਤ ‘ਤੇ ਸੀ ਪਰ ਜਦ ਉਸ ਨੇ ਅਦਾਲਤ ਦੇ ਫ਼ੈਸਲੇ ਅਨੁਸਾਰ ਹਰਜਾਨਾ ਜਮ੍ਹਾਂ ਨਹੀਂ ਕਰਵਾਇਆ ਤਾਂ ਅਦਾਲਤ ਨੇ ਉਸ ਦੀ ਜ਼ਮਾਨਤ ਖ਼ਾਰਜ ਕਰ ਕੇ ਉਸ ਿਖ਼ਲਾਫ਼ ਗਿ੍ਫ਼ਤਾਰੀ ਵਰੰਟ ਜਾਰੀ ਕੀਤੇ ਸਨ | ਵਾਲੀਆ ਨੇ ਦੋ ਕਰੋੜ ਰੁਪਏ ਦਾ 20 ਫ਼ੀਸਦੀ ਜਮ੍ਹਾਂ ਕਰਵਾਉਣ ਦੇ ਫ਼ੈਸਲੇ ਿਖ਼ਲਾਫ਼ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਅਰਜ਼ੀ ਦਾਇਰ ਕੀਤੀ ਸੀ ਜੋ ਖ਼ਾਰਜ ਹੋ ਗਈ | ਦੋ ਸਾਲ ਦੀ ਸਜ਼ਾ ਦੇ ਿਖ਼ਲਾਫ਼ ਵੀ ਉਸ ਨੇ ਉੱਪਰਲੀ ਅਦਾਲਤ ਵਿਚ ਅਪੀਲ ਦਾਇਰ ਕੀਤੀ ਸੀ ਪਰ ਹਾਲੇ ਉਸ ‘ਤੇ ਸੁਣਵਾਈ ਨਹੀਂ ਹੋਈ ਹੈ ਕਿਉਂਕਿ ਵਾਲੀਆ ਅਦਾਲਤ ਵਿਚ ਪੇਸ਼ ਨਹੀਂ ਹੋ ਰਿਹਾ

Share the News

Lok Bani

you can find latest news national sports news business news international news entertainment news and local news