ਜਲੰਧਰ ਦੇ ਲੋਕਾਂ ‘ਚ ਭਾਰੀ ਮੀਂਹ ਪੈਣ ਦਾ ਡਰ………
ਜਲੰਧਰ ਦੇ ਲੋਕਾਂ ‘ਚ ਭਾਰੀ ਮੀਂਹ ਪੈਣ ਦਾ ਡਰ………
ਜਲੰਧਰ ( ਹਰਸ਼ ) ਮੌਸਮ ਵਿਭਾਗ ਵੱਲੋਂ ਅਗਲੇ 48 ਤੋਂ 72 ਘੰਟਿਆਂ ਦੌਰਾਨ ਭਾਰੀ ਮੀਂਹ ਦੀ ਚਿਤਾਵਨੀ ਦਿੱਤੀ ਹੈ ਅਤੇ ਵੱਖ-ਵੱਖ ਪੰਜਾਬ ਦੇ ਜ਼ਿਲ੍ਹਿਆਂ ਨੂੰ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਹੋਇਆ ਹੈ ਜਿਸ ‘ਤੇ ਚੱਲਦਿਆਂ ਅੱਜ ਜਲੰਧਰ ਤੇ ਆਲੇ ਦੁਆਲੇ ਖੇਤਰ ‘ਚ ਮੀਂਹ ਪੈਣਾ ਸ਼ੁਰੂ ਹੋ ਗਿਆ ਹੈ। ਬਰਸਾਤ ਹੋਣ ਕਾਰਣ ਜਿੱਥੇ ਗਰਮੀ ਤੋਂ ਰਾਹਤ ਮਿਲੀ ਹੈ ਉੱਥੇ ਲੋਕਾਂ ‘ਚ ਭਾਰੀ ਮੀਂਹ ਪੈਣ ਦਾ ਡਰ ਵੀ ਸਤਾ ਰਿਹਾ ਹੈ ਕਿਤੇ ਜ਼ਿਆਦਾ ਬਰਸਾਤ ਦੇ ਹੋਣ ਕਾਰਣ ਫ਼ਸਲਾਂ ਅਤੇ ਹੋਰ ਨੁਕਸਾਨ ਨਾ ਹੋ ਜਾਵੇ। ਕਿਸਾਨਾਂ ਨੇ ਦੱਸਿਆ ਕਿ ਝੋਨੇ ਅਤੇ ਨਰਮੇ ਦੀ ਫ਼ਸਲ ਨੂੰ ਹਲਕੀ ਬਰਸਾਤ ਲਾਹੇਵੰਦ ਹੈ। ਅਗਰ ਵੱਧ ਮੀਂਹ ਪੈ ਗਿਆ ਤਾ ਜਲੰਧਰ ਦੇ ਮੁਹੱਲੇ ਪਾਣੀ ਚ ਡੁੱਬ ਨਾ ਜਾਣ ਕਿਊ ਕਿ ਅਕਸਰ ਸ਼ਹਿਰ ਥੋੜੇ ਜਹੇ ਮੀਹ ਤੋਂ ਬਾਅਦ ਸੜਕਾਂ ਤੇ ਮਾਰਗਾਂ ਚ ਪਾਣੀ ਪਾਣੀ ਹੁੰਦਾ ਹੈ