ਹੁਣ ਪ੍ਰਧਾਨ ਮੰਤਰੀ ਮੋਦੀ ਛੇਤੀ ਕਰ ਸਕਦੇ ਹਨ ………
ਹੁਣ ਪ੍ਰਧਾਨ ਮੰਤਰੀ ਮੋਦੀ ਛੇਤੀ ਕਰ ਸਕਦੇ ਹਨ ………
ਧਾਰਾ 370 ਦੇ ਕੁਝ ਹਿੱਸੇ ਅਤੇ ਧਾਰਾ 35–ਏ ਖ਼ਤਮ ਕਰਨ ਤੇ ਉਸ ਨੂੰ ਕੇਂਦਰ ਸ਼ਾਸਤ ਪ੍ਰਦੇਸ਼ (UT) ਦਾ ਦਰਜਾ ਦੇਣ ਦੇ ਐਲਾਨ ਤੋਂ ਬਾਅਦ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਬਹੁਤ ਛੇਤੀ ਅੱਜ ਰਾਸ਼ਟਰ ਨੂੰ ਸੰਬੋਧਨ ਕਰ ਸਕਦੇ ਹਨ। ਜੰਮੂ–ਕਸ਼ਮੀਰ ਬਾਰੇ ਕੇਂਦਰ ਸਰਕਾਰ ਦਾ ਇਹ ਫ਼ੈਸਲਾ ਬਹੁਤ ਵੱਡਾ ਤੇ ਅਹਿਮ ਹੈ।ਸ੍ਰੀ ਮੋਦੀ ਇਹ ਸੰਬੋਧਨ ਆਉਣ ਦਿਨ ਨੂੰ ਵੀ ਕਰ ਸਕਦੇ ਹਨ – ਭਾਵ ਉਹ ਅਜਿਹਾ ਛੇਤੀ ਕਰਨਗੇ। ਇਹ ਜਾਣਕਾਰੀ ਸੂਤਰਾਂ ਨੇ ਦਿੱਤੀ ਹੈ। ਉਹ ਆਪਣੇ ਇਸ ਸੰਬੋਧਨ ਦੌਰਾਨ ਜੰਮੂ–ਕਸ਼ਮੀਰ ਬਾਰੇ ਲਏ ਵੱਡੇ ਫ਼ੈਸਲਿਆਂ ਬਾਰੇ ਕੋਈ ਵਿਆਖਿਆ ਕਰ ਸਕਦੇ ਹਨ ਤੇ ਆਮ ਜਨਤਾ ਨੂੰ ਥੋੜ੍ਹਾ ਵਿਸਥਾਰਪੂਰਬਕ ਜਾਣਕਾਰੀ ਦੇ ਸਕਦੇ ਹਨ।
ਚੇਤੇ ਰਹੇ ਕਿ ਸੋਮਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਧਾਰਾ 370 ਖ਼ਤਮ ਕਰਨ ਬਾਰੇ ਇੱਕ ਪ੍ਰਸਤਾਵ ਰਾਜ ਸਭਾ ’ਚ ਪੇਸ਼ ਕੀਤਾ ਸੀ। ਇਸੇ ਧਾਰਾ ਅਧੀਨ ਜੰਮੂ–ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਹਾਸਲ ਸੀ।