ਪੰਜਾਬ ਦੇ ਕਿਸਾਨਾਂ ਦਾ ਕਿਊ ਹੋ ਰਿਹਾ ਹੈ ਆਰਥਿਕ ਨੁਕਸਾਨ ,,,,,,,
ਪੰਜਾਬ ਦੇ ਕਿਸਾਨਾਂ ਦਾ ਕਿਊ ਹੋ ਰਿਹਾ ਹੈ ਆਰਥਿਕ ਨੁਕਸਾਨ ,,,,,,,
ਭੁਲੱਥ ( ਸਵਰਨ ਸਿੰਘ ਬੋਲੀ ) ਖੇਤੀਬਾੜੀ ਨੂੰ ਇਸ ਸਮੇਂ ਭਾਰੀ ਢਾਹ ਲੱਗਣ ਕਰਕੇ ਬਰਬਾਦ ਹੁੁੰਦੀ ਜਾ ਰਹੀ ਹੈ, ਕਿਉਂਕਿ ਫ਼ਸਲ ਜਿਹੜੀ ਵੀ ਬਾਹਰ ਆਉਂਦੀ ਹੈ ਉਹ ਅਵਾਰਾ ਪਸ਼ੂਆਂ ਵਲੋਂ ਬਰਬਾਦ ਕਰ ਦਿੱਤੀ ਜਾਂਦੀ ਹੈ | ਅਵਾਰਾ ਪਸ਼ੂਆਂ ਦੀ ਸਮੱਸਿਆ ਪਿਛਲੇ ਲੰਬੇ ਸਮੇਂ ਤੋਂ ਕਈ ਇਲਾਕੇ ਦੇ ਕਿਸਾਨਾਂ ਲਈ ਵੱਡੀ ਸਿਰਦਰਦੀ ਬਣੀ ਹੋਈ ਹੈ | ਲੋਕਾਂ ਵਲੋਂ ਛੱਡੇ ਇਹ ਅਵਾਰਾ ਪਸ਼ੂ ਜਿਨ੍ਹਾਂ ਦੀ ਗਿਣਤੀ ਦਿਨੋਂ-ਦਿਨ ਵੱਧਦੀ ਹੀ ਜਾ ਰਹੀ ਹੈ | ਕਿਸਾਨਾਂ ਦੁਆਰਾ ਦਿਨ-ਰਾਤ ਰਾਖੀ ਕਰਨ ਦੇ ਬਾਵਜੂਦ ਵੀ ਇਹ ਅਵਾਰਾ ਪਸ਼ੂ ਕਿਸਾਨਾਂ ਦੀਆਂ ਫ਼ਸਲਾਂ ਬਰਬਾਦ ਕਰ ਹੀ ਜਾਂਦੇ ਹਨ ਜਿਸ ਕਰਕੇ ਕਿਸਾਨਾਂ ਦਾ ਭਾਰੀ ਅਰਥਿਕ ਨੁਕਸਾਨ ਹੋ ਰਿਹਾ ਹੈ ਇਹਨਾਂ ਅਵਾਰਾ ਪਸ਼ੂਆਂ ਦੀ ਸਾਂਭ ਸੰਭਾਲ ਦਾ ਕੋਈ ਠੋਸ ਹੱਲ ਨਹੀਂ ਹੋ ਰਿਹਾ | ਕਿਸਾਨਾਂ ਨੇ ਦੱਸਿਆਂ ਕਿ ਕਿਸਾਨ ਤਾਂ ਪਹਿਲਾ ਹੀ ਕਰਜ਼ੇ ਦੇ ਬੋਜ਼ ਹੇਠ ਦਬਿਆਂ ਹੋਇਆ ਹੈ ਕਦੇ ਸੋਕਾ ਤੇ ਕਦੇ ਡੋਬਾ ਤੇ ਕਦੇ ਅਵਾਰਾ ਪਸ਼ੂਆਂ ਵਲੋਂ ਫ਼ਸਲ ਬਰਬਾਦ ਕਰਨ ਦੀ ਮਾਰ | ਪਾਣੀ ਦੀ ਸਹੀ ਨਿਕਾਸੀ ਨਾ ਹੋਣ ਕਰਕੇ ਫ਼ਸਲਾਂ ਵੀ ਡੁੱਬ ਰਹੀਆਂ ਹਨ | ਕਿਸਾਨਾਂ ਨੇ ਕਿਹਾ ਕਿ ਉਹ ਮਹਿੰਗੇ ਭਾਅ ਦੀਆਂ ਦਵਾਈਆਂ ਅਤੇ ਡੀਜ਼ਲ ਫੂਕ ਕੇ ਫ਼ਸਲਾਂ ਦੀ ਬਿਜਾਈ ਕਰਦੇ ਹਨ ਜੋ ਕਿ ਅਵਾਰਾਂ ਪਸ਼ੂਆਂ ਵਲੋਂ ਬਰਬਾਦ ਕਰ ਦਿੱਤੀਆਂ ਜਾਂਦੀਆਂ ਹਨ | ਇਸ ਦੇ ਦੂਸਰੇ ਪਾਸੇ ਅਵਾਰਾ ਪਸ਼ੂਆਂ ਤੋਂ ਆਪਣੀਆਂ ਫ਼ਸਲਾਂ ਨੂੰ ਬਚਾਉਣ ਲਈ ਜਦੋਂ ਕਿਸਾਨ ਇਨ੍ਹਾਂ ਨੂੰ ਆਪਣੇ ਖੇਤਾਂ ‘ਚੋਂ ਇਧਰ ਉਧਰ ਕਰਦੇ ਹਨ ਤਾਂ ਇਸ ਨਿਰੰਤਰ ਚੱਲਦੇ ਸਿਲਸਲੇ ਤਹਿਤ ਆਂਢ-ਗੁਆਂਢ ਦੇ ਕਿਸਾਨਾਂ ‘ਚ ਆਪਸੀ ਲੜਾਈ ਝਗੜਿਆਂ ਦਾ ਵੀ ਕਾਰਨ ਬਣਦੇ ਜਾ ਰਹੇ ਹਨ | ਇਨ੍ਹਾਂ ਅਵਾਰਾ ਪਸ਼ੂਆਂ ਨੂੰ ਛੱਡਣ ਵਾਲੇ ਲੋਕਾਂ ਵਿਰੁੱਧ ਸਖ਼ਤ ਕਾਨੂੰਨ ਬਣਾਇਆ ਜਾਵੇ ਤੇ ਕਿਸਾਨਾਂ ਦੀ ਫ਼ਸਲਾਂ ਦਾ ਉਜਾੜਾ ਤੇ ਸੜਕ ਹਾਦਸਿਆਂ ਦਾ ਕਾਰਣ ਬਣਨ ਵਾਲੇ ਇਨ੍ਹਾਂ ਅਵਾਰਾ ਪਸ਼ੂਾਂ ਦੀ ਸਾਂਭ-ਸੰਭਾਲ ਲਈ ਤੁਰੰਤ ਕਦਮ ਪੁੱਟੇ ਜਾਣ ਅਤੇ ਪੇਂਡੂ ਡਰੇਨਾਂ ਦੀ ਸਫ਼ਾਈ ਕਰ ਪਾਣੀ ਦੀ ਸਹੀ ਨਿਕਾਸੀ ਕਰਵਾਈ ਜਾਵੇ