ਪੰਜਾਬ ਦੇ ਕਿਸਾਨਾਂ ਲਈ ਰਾਹਤ ਵਾਲੀ ਖ਼ਬਰ ….
ਪੰਜਾਬ ਦੇ ਕਿਸਾਨਾਂ ਲਈ ਰਾਹਤ ਵਾਲੀ ਖ਼ਬਰ ….
ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਖੇਤੀ ਸੰਦਾਂ ਉੱਪਰ ਦਿੱਤੀ ਜਾਣ ਵਾਲੀ ਸਬਸਿਡੀ ਦੀ ਅੰਤਿਮ ਤਾਰੀਖ਼ ਵਿਚ ਵਾਧਾ ਕਰਕੇ ਵੱਡੀ ਰਾਹਤ ਪ੍ਰਦਾਨ ਕੀਤੀ ਹੈ ਤਾਂ ਜੋ ਜ਼ਿਲ੍ਹੇ ਦੇ ਵੱਧ ਤਾੋ ਵੱਧ ਕਿਸਾਨ ਖੇਤੀਬਾੜੀ ਸੰਦਾਂ ਦੀ ਨਵੀਂ ਤਕਨੀਕ ਨਾਲ ਜੁੜ ਸਕਣ | ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਗੁਰਬਖ਼ਸ਼ ਸਿੰਘ ਸੰਧੂ ਨੇ ਦੱਸਿਆ ਕਿ ਹੁਣ ਕਿਸਾਨ 31 ਜੁਲਾਈ 2019 ਤੱਕ ਖੇਤੀ ਸੰਦਾਂ ਉੱਪਰ ਮਿਲ ਰਹੀ ਸਬਸਿਡੀ ਦਾ ਲਾਭ ਉਠਾ ਸਕਦੇ ਹਨ | ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਹੈਪੀ ਸੀਡਰ, ਮਲਚਰ, ਪਲਾਓ ਹਾਈਡ੍ਰੋਲਿਕ, ਜ਼ੀਰੋ ਡਰਿੱਲ, ਰੋਟਾ ਵੇਟਰ, ਪੈਡੀ ਸਟਰਾਅ ਤੇ ਚੋਪਰ ‘ਤੇ 50 ਫ਼ੀਸਦੀ ਸਬਸਿਡੀ ਮੁਹੱਈਆ ਕਰਵਾਈ ਜਾ ਰਹੀ ਹੈ | ਇਹ ਸੰਦ ਜੇਕਰ ਕੋਈ ਸਹਿਕਾਰੀ ਸਭਾਵਾਂ ਜਾਂ ਕਿਸਾਨ ਗਰੁੱਪਾਂ ਵਲੋਂ ਲਈ ਜਾਂਦੀ ਹੈ ਤਾਂ ਉਨ੍ਹਾਂ ਨੂੰ 80 ਫ਼ੀਸਦੀ ਸਬਸਿਡੀ ਮੁਹੱਈਆ ਕਰਵਾਈ ਜਾਂਦੀ ਹੈ | ਉਨ੍ਹਾਂ ਕਿਹਾ ਕਿ ਕਿਸਾਨ ਵੀਰ ਸਬਸਿਡੀ ਦੇ ਫਾਰਮ ਭਰਨ ਲਈ ਜਮ੍ਹਾਬੰਦੀ, ਟਰੈਕਟਰ ਦੀ ਕਾਪੀ, ਆਧਾਰ ਕਾਰਡ ਤੋਂ ਇਲਾਵਾ ਤਿੰਨ ਫ਼ੋਟੋ ਲੈ ਕੇ ਆਉਣ ਤਾਂ ਜੋ ਉਨ੍ਹਾਂ ਨੂੰ ਸਬਸਿਡੀ ਫਾਰਮ ਭਰਨ ਵਿਚ ਕੋਈ ਦਿੱਕਤ ਨਾ ਆਵੇ | ਇਸ ਤੋਂ ਇਲਾਵਾ ਕਿਸਾਨਾਂ ਵਲੋਂ 8 ਵਿਅਕਤੀਆਂ ਦਾ ਗਰੁੱਪ ਬਣਾ ਕੇ ਜਿੰਨਾਂ ਵਿਚ ਦੋ ਮਹਿਲਾਵਾਂ (ਜਰਨਲ), ਦੋ ਮਹਿਲਾਵਾਂ ਐਸੀ.ਸੀ., 4 ਜਰਨਲ ਵਿਅਕਤੀ 10 ਲੱਖ ਰੁਪਏ ਦੇ ਖੇਤੀ ਸੰਦ ਲੈ ਸਕਦੇ ਹਨ, ਜਿਨ੍ਹਾਂ ਉੱਪਰ ਕਿਸਾਨਾਂ ਨੂੰ 8 ਲੱਖ ਰੁਪਏ ਸਬਸਿਡੀ ਦਿੱਤੀ ਜਾਵੇਗੀ |