ਭਾਜਪਾ ਵਲੋਂ ਜੁਲਾਈ ਚ ਆ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ …..
ਭਾਜਪਾ ਵਲੋਂ ਜੁਲਾਈ ਚ ਆ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ …..
ਚੰਡੀਗੜ ( ਪੰਕਜ ) ਭਾਜਪਾ ਵਲੋਂ 6 ਜੁਲਾਈ ਤੋਂ 11 ਅਗਸਤ ਤੱਕ ਮੈਂਬਰਸ਼ਿਪ ਮੁਹਿੰਮ ਚਲਾਈ ਜਾਏਗੀ | ਜਿਸ ਵਿਚ ਪਹਿਲਾਂ ਤੋਂ ਬਣਾਏ ਗਏ 11 ਕਰੋੜ ਮੈਂਬਰਾਂ ਦੀ ਸੰਖਿਆ ਨੂੰ ਘੱਟ ਤੋਂ ਘੱਟ 20 ਫੀਸਦੀ ਵਧਾਇਆ ਜਾਵੇਗਾ | ਇਸ ਸਬੰਧੀ ਅੱਜ ਰਾਸ਼ਟਰੀ ਸੰਗਠਨ ਮੰਤਰੀ ਰਾਮ ਲਾਲ ਅਤੇ ਕੇਂਦਰੀ ਮੈਂਬਰਸ਼ਿਪ ਪ੍ਰਮੁੱਖ ਸ਼ਿਵਰਾਜ ਸਿੰਘ ਚੌਹਾਨ ਨੇ ਦੇਸ਼ ਭਰ ਵਿਚ ਭਾਰਤੀ ਜਨਤਾ ਪਾਰਟੀ ਦੇ ਸਾਰੇ ਪ੍ਰਦੇਸ਼ ਦੇ ਅਹੁਦੇਦਾਰਾਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਉਕਤ ਟੀਚੇ ਬਾਰੇ ਦੱਸਿਆ | ਵੀਡੀਓ ਕਾਨਫਰੰਸਿੰਗ ਰਾਹੀਂ ਰਾਸ਼ਟਰੀ ਕਾਰਜਕਾਰੀ ਪ੍ਰਧਾਨ ਜਗਤ ਪ੍ਰਕਾਸ਼ ਨੱਢਾ ਨੇ ਵੀ ਵਰਕਰਾਂ ਨੂੰ ਸੰਬੋਧਨ ਕੀਤਾ | ਉਨ੍ਹਾਂ ਮੈਂਬਰਸ਼ਿਪ ਬਾਰੇ ਵਰਕਰਾਂ ਨਾਲ ਗੱਲਬਾਤ ਕੀਤੀ ਅਤੇ ਪਾਰਟੀ ਦੇ ਮੈਂਬਰ ਬਣਾਉਣ ਦੀ ਗੰਭੀਰਤਾ ਸਮਝਾਉਂਦੇ ਹੋਏ ਸੱਦਾ ਦਿੱਤਾ ਕਿ ਹਰੇਕ ਵਰਕਰ ਬੂਥ ਪੱਧਰ ‘ਤੇ ਜਾ ਕੇ ਲੋਕਾਂ ਨੂੰ ਪਾਰਟੀ ਨਾਲ ਜੋੜੇ | ਮੈਂਬਰਸ਼ਿਪ ਮੁਹਿੰਮ ਦੀਆਂ ਬਰੀਕੀਆਂ ਨੂੰ ਸਮਝਾਉਂਦੇ ਹੋਏ ਰਾਸ਼ਟਰੀ ਸੰਗਠਨ ਮੰਤਰੀ ਰਾਮ ਲਾਲ ਨੇ ਵਰਕਰਾਂ ਨਾਲ ਰੂ-ਬਰੂ ਹੰੁਦੇ ਹੋਏ ਵੱਧ ਤੋਂ ਵੱਧ ਲੋਕਾਂ ਨੂੰ ਪਾਰਟੀ ਨਾਲ ਜੋੜਨ ਦਾ ਸੱਦਾ ਦਿੱਤਾ ਅਤੇ ਦੱਸਿਆ ਕਿ ਦੁਨੀਆ ਦੀ ਸਭ ਤੋਂ ਵੱਡੀ ਰਾਜਨੀਤਕ ਪਾਰਟੀ ਦੇ ਮੈਂਬਰਾਂ ਦੀ ਸੰਖਿਆ ਆਪਣੇ ਆਪ ਵਿਚ ਮਹੱਤਵਪੂਰਨ ਹੈ | ਇਸ ਨੂੰ ਲੈ ਕੇ ਚੰਡੀਗੜ੍ਹ ‘ਚ ਵੀ ਵੀਡੀਓ ਕਾਨਫਰੰਸਿੰਗ ਰਾਹੀਂ ਪ੍ਰਦੇਸ਼ ਦਫ਼ਤਰ ਕਮਲਮ ਵਿਚ ਭਾਜਪਾ ਚੰਡੀਗੜ੍ਹ ਦੇ ਆਈ. ਟੀ. ਸੈੱਲ ਵਲੋਂ ਪ੍ਰੋਗਰਾਮ ਕਰਵਾਇਆ ਗਿਆ, ਜਿਸ ‘ਚ ਸੰਗਠਨ ਮੰਤਰੀ ਦਿਨੇਸ਼ ਕੁਮਾਰ, ਪ੍ਰਦੇਸ਼ ਮੈਂਬਰਸ਼ਿਪ ਪ੍ਰਮੁੱਖ ਰਾਮਵੀਰ ਭੱਟੀ ਆਦਿ ਹਾਜਰ ਸਨ