ਬਿਜਲੀ ਦੇ ਕੱਟਾਂ ਤੋਂ ਪਰੇਸ਼ਾਨ ਹਨ ਇਹ ਲੋਕ ……
ਬਿਜਲੀ ਦੇ ਕੱਟਾਂ ਤੋਂ ਪਰੇਸ਼ਾਨ ਹਨ ਇਹ ਲੋਕ ……
ਨਵਾਂਸ਼ਹਿਰ ( ਸੁਖਵਿੰਦਰ ) ਬਿਜਲੀ ਵਾਲੇ ਸੂਬਾ ਪੰਜਾਬ ‘ਚ ਅਣ ਐਲਾਨੇ ਬਿਜਲੀ ਦੇ ਕੱਟਾਂ ਨੇ ਪਿੰਡਾਂ ਦੇ ਲੋਕਾਂ ਦਾ ਜਿਊਣਾ ਦੁੱਭਰ ਕੀਤਾ ਹੋਇਆ ਹੈ ਪਰ ਦੂਸਰੇ ਪਾਸੇ ਕੈਪਟਨ ਸਰਕਾਰ ਵਲੋਂ ਸੂਬੇ ਦੇ ਲੋਕਾਂ ਸਿਰ ਅੱਤ ਦੀ ਮਹਿੰਗਾਈ ਦਾ ਬੋਝ ਪਾ ਕੇ ਅੱਤ ਚੁੱਕੀ ਹੋਈ ਹੈ | ਇਹ ਵਿਚਾਰ ਅੱਜ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਜਰਨੈਲ ਸਿੰਘ ਵਾਹਦ ਨੇ ਵਰਕਰਾਂ ਦੀ ਮੀਟਿੰਗ ਮੌਕੇ ਗੱਲਬਾਤ ਕਰਦਿਆਂ ਪ੍ਰਗਟ ਕੀਤੇ | ਉਨ੍ਹਾਂ ਆਖਿਆ ਕਿ ਲੋਕ ਸਭਾ ਚੋਣਾਂ ਨਿਕਲਣ ਦੀ ਦੇਰ ਹੀ ਸੀ ਕਿ ਕੈਪਟਨ ਸਰਕਾਰ ਨੇ ਲੋਕਾਂ ਨੂੰ ਆਪਣੇ ਰੰਗ ਵਿਖਾਉਣੇ ਸ਼ੁਰੂ ਕਰ ਦਿੱਤੇ ਹਨ | ਉਨ੍ਹਾਂ ਕਿਹਾ ਕਿ ਇਕ ਪਾਸੇ ਦਿੱਲੀ ਦੀ ਸਰਕਾਰ ਉੱਥੋਂ ਦੇ ਲੋਕਾਂ ਨੂੰ ਮੁੱਲ ਬਿਜਲੀ ਖ਼ਰੀਦ ਕੇ ਕੌਡੀਆਂ ਦੇ ਭਾਅ ਦੇ ਰਹੀ ਹੈ ਜਦਕਿ ਪੰਜਾਬ ਦੀ ਸਰਕਾਰ ਆਪ ਆਪਣੇ ਸਾਧਨਾਂ ਰਾਹੀਂ ਬਿਜਲੀ ਉਤਪੰਨ ਕਰਕੇ ਆਮ ਲੋਕਾਂ ਦਾ ਗਲਾ ਘੁੱਟ ਰਹੀ ਹੈ | ਉਨ੍ਹਾਂ ਸਖ਼ਤ ਚਿਤਾਵਨੀ ਦਿੱਤੀ ਕਿ ਜੇਕਰ ਪੰਜਾਬ ਸਰਕਾਰ ਨੇ ਲੋਕਾਂ ਦੀ ਲੁੱਟ ਕਰਨੀ ਬੰਦ ਨਾ ਕੀਤੀ ਤਾਂ ਲੋਕਾਂ ਦਾ ਗ਼ੁੱਸਾ ਸਰਕਾਰ ਦਾ ਚੁਰਾਹੇ ‘ਚ ਭਾਂਡਾ ਭੰਨਣ ਲਈ ਮਜਬੂਰ ਹੋਣਗੇ