ਸ਼ਹਿਰ ਚ ਭਰੇ ਗਏ ਖਾਣ-ਪੀਣ ਵਾਲੀਆਂ ਵਸਤਾਂ ਦੇ ਸੈਂਪਲ…..
ਸ਼ਹਿਰ ਚ ਭਰੇ ਗਏ ਖਾਣ-ਪੀਣ ਵਾਲੀਆਂ ਵਸਤਾਂ ਦੇ ਸੈਂਪਲ…..
ਨਵਾਂਸ਼ਹਿਰ ( ਸੁਖਵਿੰਦਰ ) ਤੰਦਰੁਸਤ ਪੰਜਾਬ ਅਧੀਨ ਲੋਕਾਂ ਨੂੰ ਸਾਫ਼-ਸੁਥਰੀਆਂ ਅਤੇ ਸ਼ੁੱਧ ਖਾਣ-ਪੀਣ ਵਾਲੀਆਂ ਵਸਤਾਂ ਮੁਹੱਈਆ ਕਰਵਾਉਣ ਲਈ ਫੂਡ ਸੇਫ਼ਟੀ ਟੀਮ ਜਿਸ ਵਿਚ ਮਨੋਜ ਖੋਸਲਾ ਸਹਾਇਕ ਕਮਿਸ਼ਨਰ (ਫੂਡ) ਅਤੇ ਸ਼੍ਰੀਮਤੀ ਰਾਖੀ ਵਿਨਾਇਕ ਫੂਡ ਸੇਫ਼ਟੀ ਅਫ਼ਸਰ ਸ਼ਾਮਿਲ ਸਨ, ਵਲੋਂ ਦੋ ਦਿਨ ਲਗਾਤਾਰ ਚੈਕਿੰਗ ਕਰਕੇ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ ਸਮੇਤ ਹੋਰ ਖਾਣ-ਪੀਣ ਵਾਲੀਆਂ ਵਸਤਾਂ ਦੇ ਕੁੱਲ 20 ਨਮੂਨੇ ( ਸੈਂਪਲ) ਭਰੇ ਗਏ | ਸਹਾਇਕ ਕਮਿਸ਼ਨਰ ਫੂਡ ਸ੍ਰੀ ਖੋਸਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗਰਮੀਆਂ ਦੀ ਰੁੱਤ ਵਿਚ ਦੁੱਧ ਦੀ ਮੰਗ ਅਤੇ ਪੂਰਤੀ ਵਿਚ ਅਸੰਤੁਲਨ ਆ ਜਾਂਦਾ ਹੈ, ਜਿਸ ਕਾਰਨ ਦੁੱਧ ਵਿਚ ਮਿਲਾਵਟ ਦਾ ਖ਼ਦਸ਼ਾ ਵੱਧ ਜਾਂਦਾ ਹੈ, ਇਸ ਲਈ ਦੁੱਧ ਦੀ ਅਤੇ ਦੁੱਧ ਤੋਂ ਬਣੇ ਪਦਾਰਥਾਂ ਦੀ ਚੈਕਿੰਗ ਮੁਹਿੰਮ ਚਲਾਈ ਗਈ ਹੈ | ਉਨ੍ਹਾਂ ਦੱਸਿਆ ਕਿ ਨਵਾਂਸ਼ਹਿਰ ਅਤੇ ਜਾਡਲਾ ਦੇ ਇਲਾਕਿਆਂ ਵਿਚ ਪਨੀਰ, ਦੁੱਧ, ਦਹੀਂ, ਜੂਸ, ਦੇਸੀ ਘਿਓ, ਮਿਰਚ ਪਾਊਡਰ, ਕੋਲਡ ਡਰਿੰਕ, ਬਿਸਕੁਟ, ਦਾਲ ਆਦਿ ਵਸਤਾਂ ਦੇ 15 ਸੈਂਪਲ ਭਰੇ ਗਏ | ਉਨ੍ਹਾਂ ਦੱਸਿਆ ਕਿ ਇਹ ਸਾਰੇ ਸੈਂਪਲ ਨਿਰੀਖਣ ਲਈ ਸਟੇਟ ਫੂਡ ਲੈਬ ਖਰੜ ਭੇਜੇ ਗਏ, ਜਿਨ੍ਹਾਂ ਵਿਚੋਂ 10 ਸੈਂਪਲਾਂ ਦੀ ਨਿਰੀਖਣ ਰਿਪੋਰਟ ਪ੍ਰਾਪਤ ਹੋਈ ਹੈ, ਜਿਨ੍ਹਾਂ ਵਿਚ ਐਡੀਬਲ ਤੇਲ ਮਨੁੱਖੀ ਖਪਤ ਦੇ ਨਾ ਖਾਣ ਯੋਗ ਪਾਇਆ ਗਿਆ ਜੋ ਕਿ ਜਲੰਧਰ ਦੀ ਫ਼ਰਮ ਵਲੋਂ ਤਿਆਰ ਕੀਤਾ ਗਿਆ ਹੈ | ਇਸ ਤੋਂ ਇਲਾਵਾ ਦਾਲਾਂ ਦੇ ਦੋ ਸੈਂਪਲ ਮਿਸਬ੍ਰਾਂਡਡ ਪਾਏ ਗਏ ਅਤੇ ਬਾਕੀ ਸੈਂਪਲਾਂ ਦੇ ਨਤੀਜੇ ਅਜੇ ਆਉਣੇ ਬਾਕੀ ਹਨ