ਜਾਖੜ ਹੋਏ ਕੇਂਦਰ ਸਰਕਾਰ ਤੇ ਈ.ਡੀ ਦੀ ਛਾਪੇਮਾਰੀ ਮਾਮਲੇ ਵਿੱਚ ਸਖਤ
ਚੰਡੀਗੜ, ਵਿਨੋਦ ਸ਼ਰਮਾ:- ਈ. ਡੀ ਦੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰਾਂ ਦੇ ਠਿਕਾਣਿਆਂ ‘ਤੇ ਹੋ ਰਹੀ ਛਾਪੇਮਾਰੀ ਨੂੰ ਲੈ ਕੇ ਸੁਨੀਲ ਜਾਖੜ ਵਲੋਂ ਕੇਂਦਰ ਸਰਕਾਰ ‘ਤੇ ਤਨਜ਼ ਕੱਸਿਆ ਗਿਆ ਹੈ . ਜਾਖੜ ਨੇ ਟਵੀਟ ਕਰ ਕੇ ਕਿਹਾ ਕਿ ਈ.ਡੀ. ਦੀ ਛਾਪੇਮਾਰੀ ਇਨ੍ਹਾਂ ਦੇ ਅਸਲ ਇਰਾਦੇ ਦਾ ਪਰਦਾਫਾਸ਼ ਕਰਦੀ ਹੈ . ਜਾਖੜ ਦਾ ਕਹਿਣਾ ਸੀ ਕਿ ਮੁੱਖ ਮੰਤਰੀ ਨੂੰ ਹਰਾਉਣਾ ਲਈ ਹੀ ਇਹ ਸਭ ਕੁਝ ਕੀਤਾ ਜਾ ਰਿਹਾ ਹੈ।