ਪੁਲੀਸ ਚੱਕਿਆ ਟ੍ਰੈਵਲ ਏਜੰਟ ਹੋਣਗੇ ਕਈ ਖੁਲਾਸੇ …
ਪੁਲੀਸ ਚੱਕਿਆ ਟ੍ਰੈਵਲ ਏਜੰਟ ਹੋਣਗੇ ਕਈ ਖੁਲਾਸੇ …
ਦਸੂਹਾ ( ਕੁੰਦਨ ) ਦਸੂਹਾ ਪੁਲਿਸ ਵਲੋਂ ਇਕ ਭਗੌੜਾ ਟ੍ਰੈਵਲ ਏਜੰਟ ਗਿ੍ਫ਼ਤਾਰ ਕੀਤਾ ਗਿਆ ਹੈ | ਇਸ ਸਬੰਧੀ ਐੱਸ.ਐੱਚ.ਓ. ਭੂਸ਼ਨ ਸੇਖੜੀ ਅਤੇ ਅਤੇ ਏ.ਐੱਸ.ਆਈ. ਪਵਨ ਕੁਮਾਰ ਨੇ ਦੱਸਿਆ ਕਿ ਏਜੰਟ ਟ ਪਲਵਿੰਦਰ ਸਿੰਘ ਪਿੰਡ ਬਲੱਗਣ ਜੋ ਅਣ ਅਧਿਕਾਰਤ ਟਰੈਵਲ ਏਜੰਸੀ ਦਾ ਦਫ਼ਤਰ ਦਸੂਹਾ ਵਿਖੇ ਚਲਾਉਂਦਾ ਸੀ ਨੇ ਗੁਰਜਿੰਦਰ ਸਿੰਘ ਕੋਲੋਂ ਡੇਢ ਲੱਖ ਰੁਪਏ ਵਿਦੇਸ਼ ਭੇਜਣ ਲਈ ਲਏ ਸਨ ਜਦਕਿ ਟਰੈਵਲ ਏਜੰਟ ਨੇ ਪੰਜਾਹ ਹਜ਼ਾਰ ਪਏ ਉਸ ਨੂੰ ਵਾਪਸ ਕਰ ਦਿੱਤੇ | ਉਨ੍ਹਾਂ ਦੱਸਿਆ ਕਿ ਗੁਰਜਿੰਦਰ ਸਿੰਘ ਨੂੰ ਉਕਤ ਟਰੈਵਲ ਏਜੰਟ ਨੇ ਨਾ ਤਾਂ ਵਿਦੇਸ਼ ਭੇਜਿਆ ਅਤੇ ਨਾ ਹੀ ਉਸ ਦੇ ਬਾਕੀ ਪੈਸੇ ਵਾਪਸ ਕੀਤੇ | ਉਨ੍ਹਾਂ ਦੱਸਿਆ ਕਿ ਅਦਾਲਤ ਵਿਚੋਂ ਭਗੌੜੇ ਹੋਏ ਟਰੈਵਲ ਏਜੰਟ ਨੂੰ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ ਹੈ | ਪੁਲਿਸ ਵਲੋਂ ਗਿ੍ਫ਼ਤਾਰ ਕੀਤੇ ਟਰੈਵਲ ਏਜੰਟ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾ ਰਿਹਾ ਹੈ | ਪੁਲਿਸ ਵਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ