ਸਰਕਾਰੀ ਹਸਪਤਾਲ ਚ ਕਿਊ ਹੋ ਰਹੀ ਹੈ ਬੱਚੇ ਦੀ ਮੌਤ….
ਸਰਕਾਰੀ ਹਸਪਤਾਲ ਚ ਕਿਊ ਹੋ ਰਹੀ ਹੈ ਬੱਚੇ ਦੀ ਮੌਤ….
ਨਵਾਂਸ਼ਹਿਰ ( ਸੁਖਵਿੰਦਰ ) ਸਰਕਾਰੀ ਹਸਪਤਾਲਾਂ ‘ਚ ਜੱਚਾ ਤੇ ਬੱਚਾ ਨੂੰ ਸੁਰੱਖਿਅਤ ਰੱਖਣ ਵਾਲੇ ਸਰਕਾਰ ਦੇ ਦਾਅਵੇ ਖੋਖਲੇ ਹੀ ਸਾਬਤ ਹੁੰਦੇ ਨਜ਼ਰ ਆ ਰਹੇ ਹਨ | ਦੋ ਦਿਨ ਪਹਿਲਾ ਇਸੇ ਸਿਵਲ ਹਸਪਤਾਲ ‘ਚ ਜਨਮ ਤੋਂ ਪਹਿਲੇ ਹੋਈ ਬੱਚੇ ਦੀ ਮੌਤ ਦਾ ਮਾਮਲੇ ਹਾਲੇ ਠੰਢਾ ਨਹੀਂ ਪਿਆ ਕਿ ਅੱਜ ਇਕ ਹੋਰ ਜਨਮ ਤੋਂ ਪਹਿਲਾਂ ਹੀ ਬੱਚੇ ਦੀ ਮੌਤ ਹੋ ਗਈ | ਮਿਲੀ ਜਾਣਕਾਰੀ ਅਨੁਸਾਰ ਸੰਜੂ ਉਮਰ 24 ਸਾਲ ਪਤਨੀ ਧਨੀ ਰਾਮ ਵਾਸੀ ਪਿੰਡ ਖੁਰਦਾਂ ਨੂੰ ਅੱਜ ਸਵੇਰੇ ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਦਾਖਲ ਕਰਵਾਇਆ ਗਿਆ ਸੀ | ਇਸ ਸਬੰਧੀ ਜਾਣਕਾਰੀ ਦਿੰਦਿਆਂ ਧਨੀ ਰਾਮ ਨੇ ਕਿਹਾ ਕਿ ਪਿਛਲੇ ਸੋਮਵਾਰ ਨੰੂ ਉਹ ਆਪਣੀ ਪਤਨੀ ਸੰਜੂ ਨੂੰ ਨਾਲ ਲੈ ਕੇ ਸਬੰਧਿਤ ਹਸਪਤਾਲ ਔੜ ਗਿਆ ਸੀ | ਉਨ੍ਹਾਂ ਵਲੋਂ ਸੰਜੂ ਨੂੰ ਦਾਖਲ ਕਰਕੇ ਇਲਾਜ ਕੀਤਾ ਗਿਆ ਤੇ ਮੰਗਲਵਾਰ ਨੂੰ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ | ਉਸ ਨੇ ਦੱਸਿਆ ਕਿ ਸਬੰਧਿਤ ਅਧਿਕਾਰੀਆਂ ਵਲੋਂ ਇਹ ਵੀ ਕਿਹਾ ਗਿਆ ਸੀ ਕਿ ਉਹ ਸੰਜੂ ਨੂੰ 20 ਮਈ ਨੂੰ ਜਣੇਪੇ ਦੇ ਕੇਸ ਵਾਸਤੇ ਔੜ ਦਾਖਲ ਕਰਵਾ ਸਕਦੇ ਹਨ ਪਰ 19 ਮਈ ਦੀ ਰਾਤ ਨੂੰ 2 ਵਜੇ ਸੰਜੂ ਦੀ ਹਾਲਤ ਖ਼ਰਾਬ ਹੋ ਗਈ, ਜਿਸ ਨੂੰ ਔੜ ਹਸਪਤਾਲ ਉਸੇ ਵਕਤ ਲਿਆਂਦਾ ਗਿਆ | ਉਨ੍ਹਾਂ ਦੱਸਿਆ ਕਿ ਕੁਝ ਸਮਾਂ ਬਾਅਦ ਹੀ ਉਨ੍ਹਾਂ ਨੇ ਸੰਜੂ ਨੂੰ ਸਿਵਲ ਹਸਪਤਾਲ ਨਵਾਂਸ਼ਹਿਰ ਲਈ ਰੈਫ਼ਰ ਕਰ ਦਿੱਤਾ ਤੇ ਉਹ ਠੀਕ 4 ਵਜੇ ਤੜਕੇ ਸਿਵਲ ਹਸਪਤਾਲ ਨਵਾਂਸ਼ਹਿਰ ਪਹੁੰਚ ਗਏ | ਉਨ੍ਹਾਂ ਦੱਸਿਆ ਕਿ ਉਸ ਸਮੇਂ ਜੱਚਾ ਤੇ ਬੱਚਾ ਸਟਾਫ਼ ਵਲੋਂ ਬਿਲਕੁਲ ਤੰਦਰੁਸਤ ਦੱਸਿਆ ਗਿਆ ਸੀ ਪਰ ਅਚਾਨਕ ਉਨ੍ਹਾਂ ਨੇ ਪੌਣੇ ਕੁ ਨੌਾ ਵਜੇ ਕਿਹਾ ਕਿ ਜਲਦ ਸੰਜੂ ਨੂੰ ਅਪਰੇਸ਼ਨ ਥੀਏਟਰ ‘ਚ ਲਿਜਾਉਣਾ ਹੈ ਤੇ ਉਹ ਆਪ੍ਰੇਸ਼ਨ ਕਰਨ ਲਈ ਲੈ ਗਏ | ਉਨ੍ਹਾਂ ਦੱਸਿਆ ਕਿ ਕੁਝ ਸਮਾਂ ਬਾਅਦ ਹੀ ਮੁਲਾਜ਼ਮਾਂ ਵਲੋਂ ਸੰਜੂ ਨੂੰ ਅਪ੍ਰੇਸ਼ਨ ਥੀਏਟਰ ਤੋਂ ਬਾਹਰ ਭੇਜ ਦਿੱਤਾ ਤੇ ਹਸਪਤਾਲ ਦੇ ਅੰਦਰ ਹੀ ਸਕੈਨ ਕਰਵਾਈ ਗਈ ਪਰ ਮੁਲਾਜ਼ਮਾਂ ਨੇ ਮੁੜ ਨਾਰਮਲ ਜਣੇਪੇ ਲਈ ਉਨ੍ਹਾਂ ਦੇ ਮਰੀਜ਼ਾਂ ਨੂੰ ਮੁੜ ਗਾਇਨੀ ਵਾਰਡ ਵਿਚ ਪਾ ਦਿੱਤਾ | ਉਨ੍ਹਾਂ ਦੱਸਿਆ ਕਿ ਅੱਜ ਬਾਅਦ ਦੁਪਹਿਰ 12 ਵਜੇ ਤੋਂ ਬਾਅਦ ਬੱਚੇ ਦਾ ਜਨਮ ਹੋਇਆ ਪਰ ਉਸ ਦੀ ਪਹਿਲੇ ਹੀ ਮੌਤ ਹੋ ਚੁੱਕੀ ਸੀ, ਜਿਸ ਬਾਰੇ ਉਨ੍ਹਾਂ ਨੇ ਸੰਜੂ ਨੂੰ ਨਹੀਂ ਸੀ ਦੱਸਿਆ | ਉਨ੍ਹਾਂ ਦੱਸਿਆ ਕਿ ਬਾਅਦ ਦੁਪਹਿਰ ਪਿੰਡ ਖੁਰਦਾਂ ਵਿਖੇ ਉਨ੍ਹਾਂ ਦੇ ਬੱਚੇ ਦਾ ਸਸਕਾਰ ਤਾਂ ਕਰ ਦਿੱਤਾ ਪਰ ਕੋਈ ਸ਼ਿਕਾਇਤ ਨਹੀਂ ਕੀਤੀ