ਮੁਲਾਜ਼ਮਾਂ ਨੇ ਡੀ.ਸੀ. ਦਫ਼ਤਰ ਦੇ ਬਾਹਰ ਪੰਜਾਬ ਸਰਕਾਰ ਦੇ ਲਾਰਿਆ ਦੇ ਘੜੇ ਭੰਨ ਕੇ ਰੋਸ ਜ਼ਾਹਿਰ ਕੀਤਾ…..ਪੜੋ ਪੂਰੀ ਖਬਰ…
1 ਮਈ ਨੂੰ ਕੌਮੀ ਮਜ਼ਦੂਰ ਦਿਹਾੜੇ ਤੇ ਪ੍ਰਮੁੱਖ ਆਗੂ ਸੱਜਨ ਸਿੰਘ ਚੰਡੀਗੜ੍ਹ ਸੈਕਟਰ 43 ‘ਚ ਸ਼ੁਰੂ ਕਰਨਗੇ ਮਰਨ ਵਰਤ
1 ਮਈ ਨੂੰ ਜ਼ਿਲ੍ਹਾ ਪੱਧਰ ਤੇ ਸ਼ੁਰੂ ਕੀਤੀ ਜਾਵੇਗੀ ਲੜੀਵਾਰ ਭੁੱਖ ਹੜਤਾਲ
ਵੋਟਾਂ ਮੰਗਣ ਆਉਣ ਵਾਲੇ ਕਾਂਗਰਸੀ ਆਗੂਆ ਨੂੰ ਜਨਤਾ ਦੀ ਕਚਿਹਰੀ ‘ਚ ਕੀਤੇ ਜਾਣਗੇ ਸਵਾਲ
ਜਲੰਧਰ ( ਲੋਕ ਬਾਣੀ ) – ਪੰਜਾਬ ਕਾਂਗਰਸ ਦੇ ਲਾਰਿਆ ਖਿਲਾਫ ਸੂਬੇ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਤਿੱਖਾ ਸਘੰਰਸ਼ ਵਿੱਢ ਦਿੱਤਾ ਹੈ ਅਤੇ ਅੱਜ ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਸਿਵਲ ਸਰਜਨ ਦਫ਼ਤਰ ਵਿਖੇ ਇਕੱਠੇ ਹੋ ਕੇ ਰੋਸ ਰੈਲੀ ਕਰਦੇ ਹੋਏ ਡੀ.ਸੀ. ਦਫ਼ਤਰ ਦੇ ਬਾਹਰ ਪੰਜਾਬ ਸਰਕਾਰ ਦੇ ਲਾਰਿਆ ਦੇ ਘੜੇ ਭੰਨ ਕੇ ਪ੍ਰਦਰਸ਼ਨ ਕੀਤਾ ਗਿਆ ਅਤੇ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।ਮੁਲਾਜ਼ਮਾਂ ਨੇ ਐਲਾਨ ਕੀਤਾ ਕਿ ਲੋਕ ਸਭਾ ਚੋਣਾਂ ਲਈ ਰਾਜਨੀਤਿਕ ਆਗੂ ਪਿੰਡਾ ਵਿਚ ਸੱਥਾਂ ਵਿਚ ਅਤੇ ਘਰ ਘਰ ਜਾ ਕੇ ਵੋਟਾਂ ਮੰਗ ਰਹੇ ਹਨ ਤੇ ਮੁਲਾਜ਼ਮ ਉਨ੍ਹਾਂ ਨੂੰ ਸੱਥਾਂ ਵਿਚ ਅਤੇ ਘਰ ਆਏ ਆਗੂਆ ਨੂੰ ਵਿਧਾਨ ਸਭਾ ਚੋਣਾਂ 2017 ਦੋਰਾਨ ਕੀਤੇ ਵਾਅਦਿਆ ਦੇ ਸਵਾਲ ਪੁੱਛ ਕੇ ਜਨਤਾ ਦੀ ਕਚਿਹਰੀ ਵਿਚ ਖੜੇ ਕਰਨਗੇ। ਆਗੁਆ ਨੇ ਕਿਹਾ ਕਿ 1 ਮਈ ਨੂੰ ਮੁਲਾਜ਼ਮਾਂ ਦਾ ਪ੍ਰਮੁੱਖ ਆਗੂ ਸੱਜਨ ਸਿੰਘ ਚੋਥੀ ਵਾਰ ਮੁਲਾਜ਼ਮ ਮੰਗਾਂ ਨੂੰ ਲੈ ਕੇ ਮਰਨ ਵਰਤ ਸ਼ੁਰੂ ਕਰੇਗਾ।ਚੰਡੀਗੜ ਵਿਖੇ ਮਰਨ ਵਰਤ ਸ਼ੁਰੂ ਹੋਣ ਦੇ ਨਾਲ ਹੀ ਜ਼ਿਲਾ ਪੱਧਰ ਤੇ ਕੈਂਪ ਲਗਾ ਕੇ ਲੜੀਵਾਰ ਭੁੱਖ ਹੜਤਾਲ ਸ਼ੁਰੂ ਕਰਦੇ ਹੋਏ ਰੋਸ ਰੈਲੀਆ ਕੀਤੀਆ ਜਾਣਗੀਆ।
ਪ੍ਰੈਸ ਬਿਆਨ ਜ਼ਾਰੀ ਕਰਦੇ ਹੋਏ ਚੰਦਨ ਗਰੇਵਾਲ, ਹਰਿੰਦਰ ਸਿੰਘ ਚੀਮਾ, ਵੇਦ ਪ੍ਰਕਾਸ਼, ਅਸ਼ੀਸ਼ ਜੁਲਾਹਾ, ਸੁਭਾਸ਼ ਮੱਟੂ, ਨਰੇਸ਼ ਕੁਮਾਰ, ਵਿਜੇ ਕੁਮਾਰ,ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਵੋਟਾਂ ਵੇਲੇ ਮੁਲਾਜ਼ਮਾਂ ਨਾਲ ਕਈ ਵਾਅਦੇ ਕੀਤੇ ਸੀ ਪਰ ਉਹ ਸਾਰੇ ਵਾਅਦੇ ਲਾਰੇ ਹੀ ਸਾਬਿਤ ਹੋਏ ਹਨ। ਆਗੂਆ ਨੇ ਕਿਹਾ ਕਿ ਵੋਟਾਂ ਸਮੇਂ ਕਾਂਗਰਸ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ, 6ਵਾਂ ਪੇ ਕਮਿਸ਼ਨ ਲਾਗੂ ਕਰਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਮਹਿੰਗਾਈ ਭੱੱਤਾ ਜ਼ਾਰੀ ਕਰਨ, ਘੱਟੋ ਘੱਟ ਉਜ਼ਰਤ ਲਾਗੂ ਕਰਨਾ, ਟਰਾਂਸਪੋਰਟ ਬਿਜਲੀ ਵਿਭਾਗ ਅਤੇ ਹੋਰ ਸਰਕਾਰੀ ਅਦਾਰਿਆ ਦਾ ਨਿੱਜੀ ਕਰਨ ਬੰਦ ਕਰਨਾ, ਨੋਜਵਾਨਾਂ ਨੂੰ ਸਮਾਰਟ ਫੋਨ ਦੇਣ, ਬੇਰੁਜ਼ਗਾਰੀ ਭੱਤਾ ਦੇਣ ਦੇ ਕਈ ਵਾਅਦੇ ਸੀ ਜੋ ਲਾਰੇ ਹੀ ਬਣ ਕੇ ਰਹਿ ਗਏ ਹਨ ਜਿਸ ਕਰਕੇ ਮੁਲਾਜ਼ਮਾਂ ਨੇ ਸਰਕਾਰ ਦੇ ਇਹਨਾਂ ਲਾਰਿਆ ਦੇ ਘੜੇ ਭੰਨ ਕੇ ਰੋਸ ਜ਼ਾਹਿਰ ਕੀਤਾ ਹੈ।ਆਗੂਆ ਨੇ ਕਿਹਾ ਕਿ ਸੱਤਾ ਦੇ ਲੋਭ ਵਿਚ ਮੱੁਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਪੂਰੀ ਕਾਂਗਰਸ ਪਾਰਟੀ ਆਮ ਜਨਤਾ ਤੇ ਨੋਜਵਾਨਾਂ ਨੂੰ ਭੁੱਲ ਗਈ ਹੈ।ਆਗੂਆ ਨੇ ਕਿਹਾ ਕਿ ਹੁਣ ਫਿਰ ਲੋਕ ਸਭਾਂ ਚੋਣਾਂ ਆ ਗਈਆ ਹਨ ਤੇ ਰਾਜਨੀਤਿਕ ਆਗੂ ਫਿਰ ਤੋਂ ਝੂਠੇ ਵਾਅਦੇ ਕਰਨ ਲਈ ਤਤਪਰ ਹੋ ਗਏ ਹਨ ਪਰ ਇਸ ਵਾਰ ਨੋਜਵਾਨ ਤੇ ਮੁਲਾਜ਼ਮ ਕਾਂਗਰਸ ਦੇ ਇਹਨਾਂ ਝੂਠੇ ਲਾਰਿਆ ਵਿਚ ਨਹੀ ਆਉਣਗੇ ਅਤੇ ਕਾਂਗਰਸ ਦੀਆ ਨੋਜਵਾਨ ਵਿਰੋਧੀ ਨੀਤੀਆ ਦਾ ਪ੍ਰਚਾਰ ਕਰਨਗੇ। ਆਗੁਆ ਨੇ ਕਿਹਾ ਕਿ 1 ਮਈ ਤੋਂ ਮਰਨ ਵਰਤ ਸ਼ੁਰੂ ਹੋਣ ਤੇ ਜ਼ਿਲਾ ਪੱਧਰ ਤੇ ਵੱਖ ਵੱਖ ਗਤੀਵਿਧੀਆ ਨਾਲ ਪ੍ਰਚਾਰ ਕੀਤਾ ਜਾਵੇਗਾ। ਆਗੂਆ ਨੇ ਕਿਹ ਾਕਿ ਕਾਂਗਰਸੀ ਵਿਧਾਇਕਾਂ, ਮੰਤਰੀਆ ਅਤੇ ਲੋਕ ਸਭਾਂ ਚੋਣਾਂ ਲੜ ਰਹੇ ਉਮੀਦਵਾਰਾਂ ਦੇ ਘਰਾਂ ਦਾ ਘਿਰਾਓ ਕਰਕੇ ਜਗਰਾਤੇ ਕੀਤੇ ਜਾਣਗੇ ਕਾਂਗਰਸ ਦੇ ਝੂਠੇ ਵਾਅਦਿਆ ਦੇ ਇਸ਼ਤਿਹਾਰ ਵੰਡੇ ਜਾਣਗੇ। ਆਗੂਆ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਮਰਨ ਵਰਤ ਦੋਰਾਨ ਸੂਬੇ ਦੇ ਦਫਤਰਾਂ ਦਾ ਕੰਮ ਕਾਜ਼ ਠੱਪ ਕਰਕੇ ਸੜਕਾਂ ਤੇ ਬੱਸ ਅੱਡੇ ਜਾਮ ਕੀਤੇ ਜਾਣਗੇ ਇਸ ਦੋਰਾਨ ਜੇਕਰ ਕੋਈ ਵੀ ਅਣਸੁਖਾਵੇ ਹਾਲਾਤ ਪੈਦਾ ਹੁੰਦੇ ਹਨ ਤਾਂ ਚੋਣ ਡਿਊਟੀਆ ਦਾ ਬਾਈਕਾਟ ਵੀ ਕੀਤਾ ਜਾਵੇਗਾ ਜਿਸ ਦੀ ਪੂਰੀ ਜਿੰਮੇਵਾਰੀ ਪੰਜਾਬ ਕਾਂਗਰਸ ਸਰਕਾਰ ਦੀ ਹੋਵੇਗੀ।ਇਸ ਮੋਕੇ ਕੇਸ਼ਵ, ਸਤਨਾਮ ਸਿੰਘ,ਗਗਨ ਸ਼ਰਮਾ,ਜਤਿੰਦਰ ਸਿੰਘ,ਸ਼ੋਬਿਤ ਭਗਤ ਆਦਿ ਹਾਜਰ ਸਨ।