ਪੰਜਾਬ ਪ੍ਰੈਸ ਕਲੱਬ ਚੋਣਾਂ ਲਈ ਮੀਡੀਆ ਵੈਲਫੇਅਰ ਗਰੁੱਪ ਦੇ ਉਮੀਦਵਾਰਾਂ ਨੂੰ ਮਿਲਿਆ ਵੱਡਾ ਹੁੰਗਾਰਾ

 

ਪੰਜਾਬ ਪ੍ਰੈਸ ਕਲੱਬ ਚੋਣਾਂ ਲਈ ਮੀਡੀਆ ਵੈਲਫੇਅਰ ਗਰੁੱਪ ਦੇ ਉਮੀਦਵਾਰਾਂ ਮਿਲਿਆ ਵੱਡਾ ਹੁੰਗਾਰਾ

ਜਲੰਧਰ – ਬਿਉਰੋ ਪੰਜਾਬ ਪ੍ਰੈਸ ਕਲੱਬ ਜਲੰਧਰ ਦੀਆ 10 ਦਸੰਬਰ ਨੂੰ ਹੋ ਰਹੀਆਂ ਚੋਣਾਂ ਲਈ ਮੀਡੀਆ ਵੈਲਫੇਅਰ ਗਰੁੱਪ ਦੇ ਵੱਖ ਵੱਖ ਅਹੁਦਿਆਂ ਤੇ ਚੋਣ ਲੜ ਰਹੇ ਉਮੀਦਵਾਰਾਂ ਦੀ ਚੋਣ ਨੂੰ ਉਸ ਸਮੇ ਵੱਡਾ ਹੁੰਗਾਰਾ ਮਿਲਿਆ ਜਦ ਅੱਜ ਨੁੱਕੜ ਮੀਟਿੰਗਾਂ ਸਮੇ ਜਲੰਧਰ ਦੇ ਅਨੇਕਾਂ ਸੀਨੀਅਰ ਅਤੇ ਜੂਨੀਅਰ ਪੱਤਰਕਾਰਾਂ ਨੇ ਉਨ੍ਹਾਂ ਨੂੰ ਵੱਡੀ ਲੀਡ ਨਾਲ ਜਿਤਾਉਣ ਲਈ ਪ੍ਰਣ ਲਿਆ। ਇਸ ਸਮੇ ਪੰਜਾਬ ਪ੍ਰੈਸ ਕਲੱਬ ਦੀ ਜਰਨਲ ਸਕੱਤਰ ਲਈ ਚੋਣ ਰਹਿ ਰਹੇ ਸੀਨੀਅਰ ਪੱਤਰਕਾਰ ਮਹਾਂਵੀਰ ਸੇਠ, ਸੀਨੀਅਰ ਮੀਤ ਪ੍ਰਧਾਨ ਪ੍ਰਦੀਪ ਸਿੰਘ ਬਸਰਾ, ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਪਾਪੀ,ਮੀਤ ਪ੍ਰਧਾਨ ਪੁਸ਼ਪਿੰਦਰ ਕੌਰ ਔਰਤ ਰਾਖਵਾਂ, ਜੁਆਈਂਟ ਸਕੱਤਰ ਨਰਿੰਦਰ ਗੁਪਤਾ ਅਤੇ ਖਜਾਨਚੀ ਸੁਮਿਤ ਮਹਿੰਦਰੂ ਨੇ ਸਾਂਝੇ ਤੋਰ ਤੇ ਦਸਿਆ ਕਿ ਮੀਡੀਆ ਵੈਲਫੇਅਰ ਗਰੁੱਪ ਦਾ ਮੁੱਖ ਉਦੇਸ਼ ਪੰਜਾਬ ਪ੍ਰੈਸ ਕਲੱਬ ਬਿਹਤਰੀ ਲਈ ਵੱਡੇ ਉਪਰਾਲੇ ਕਰਨਾ, ਸਮੂਹ ਪੱਤਰਕਾਰ ਭਾਈਚਾਰੇ ਦੇ ਬੰਨਦੇ ਸਨਮਾਨ ਨੂੰ ਬਹਾਲ ਕਰਨਾ ਅਤੇ ਪੱਤਰਕਾਰਾਂ ਲਈ ਹਰ ਦੁੱਖ-ਸੁੱਖ ਦੇ ਸਮੇ ਉਨ੍ਹਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹੋਣਾ ਹੈ.

Share the News

Lok Bani

you can find latest news national sports news business news international news entertainment news and local news