ਨਕਲੀ ,ਸੇਲ ਟੈਕਸ,3 ਵਿਅਕਤੀ ਕਾੱਬੂ ……..

ਨਕਲੀ ,ਸੇਲ ਟੈਕਸ,3 ਵਿਅਕਤੀ ਕਾੱਬੂ ……..
ਤਰਨਤਾਰਨ ( ਪਵਨ ) ਹਾਈਵੇ ‘ਤੇ ਸੇਲ ਟੈਕਸ ਦੇ ਅਧਿਕਾਰੀ ਬਣ ਕੇ ਟਰੱਕਾਂ ਅਤੇ ਹੋਰਨਾਂ ਗੱਡੀਆਂ ਨੂੰ ਲੁੱਟਣ ਵਾਲੇ 3 ਵਿਅਕਤੀਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ, ਜਦਕਿ ਇਨ੍ਹਾਂ ਦੇ ਦੋ ਸਾਥੀ ਮੌਕੇ ਤੋਂ ਫ਼ਰਾਰ ਹੋਣ ‘ਚ ਕਾਮਯਾਬ ਹੋ ਗਏ। ਪੁਲਿਸ ਨੇ ਮੌਕੇ ਤੋਂ ਇਕ ਬੋਲੈਰੋ ਗੱਡੀ, ਦੋ ਦਾਤਰ ਅਤੇ ਇਕ ਕਿਰਪਾਨ ਵੀ ਬਰਾਮਦ ਕੀਤੀ ਹੈ। ਪ੍ਰੈੱਸ ਕਾਨਫ਼ਰੰਸ ਦੌਰਾਨ ਜਾਣਕਾਰੀ ਦਿੰਦਿਆਂ ਐੱਸ.ਪੀ.ਡੀ. ਹਰਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਐੱਸ.ਐੱਸ.ਪੀ. ਧਰੁਵ ਦਾਹੀਆ ਵਲੋਂ ਗ਼ਲਤ ਅਨਸਰਾਂ ਨੂੰ ਕਾਬੂ ਕਰਨ ਲਈ ਦਿੱਤੀਆਂ ਗਈਆਂ ਹਦਾਇਤਾਂ ਮੁਤਾਬਿਕ ਡੀ.ਐੱਸ.ਪੀ. ਪੱਟੀ ਆਜ਼ਾਦ ਦਵਿੰਦਰ ਸਿੰਘ ਦੀ ਅਗਵਾਈ ‘ਚ ਥਾਣਾ ਸਰਹਾਲੀ ਦੇ ਐੱਸ.ਐੱਚ.ਓ. ਲਖਬੀਰ ਸਿੰਘ ਪੁਲਿਸ ਪਾਰਟੀ ਸਮੇਤ ਪਿੰਡ ਢੋਟੀਆਂ ਬਾਈਪਾਸ ਨੌਸ਼ਹਿਰਾ ਪੰਨੂਆਂ ਵਿਖੇ ਮੌਜੂਦ ਸਨ, ਜਿੱਥੇ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਅਜਾਇਬ ਸਿੰਘ ਉਰਫ਼ ਅਜੈਬਾ, ਗੁਰਲਾਲ ਸਿੰਘ, ਰਛਪਾਲ ਸਿੰਘ, ਗੁਰਭੇਜ ਸਿੰਘ ਉਰਫ਼ ਭੇਜਾ ਅਤੇ ਗੁਰਸਾਜਨ ਸਿੰਘ ਸਾਰੇ ਵਾਸੀ ਰੂੜੀ ਵਾਲਾ ਨੇ ਇਕ ਗਿਰੋਹ ਬਣਾਇਆ ਹੋਇਆ ਹੈ। ਇਨ੍ਹਾਂ ਕੋਲ ਪਿਸਤੌਲ ਅਤੇ ਹੋਰ ਮਾਰੂ ਹਥਿਆਰ ਹਨ। ਇਹ ਸਾਰੇ ਵਿਅਕਤੀ ਸੇਲ ਟੈਕਸ ਦੇ ਅਧਿਕਾਰੀ ਬਣ ਕੇ ਬੋਲੈਰੋ ਗੱਡੀ ਰਾਹੀਂ ਬਾਹਰੀ ਸਟੇਟਾਂ ਦੇ ਟਰੱਕਾਂ ਅਤੇ ਹੋਰ ਗੱਡੀਆਂ ਨੂੰ ਰੋਕ ਕੇ ਹਥਿਆਰਾਂ ਦੀ ਨੋਕ ‘ਤੇ ਲੁੱਟਾਂ ਖੋਹਾਂ ਕਰਦੇ ਸਨ ਤੇ ਇਨ੍ਹਾਂ ਦੀ ਲੁੱਟ ਦਾ ਸ਼ਿਕਾਰ ਹੋਏ ਲੋਕਾ ਨੂੰ ਇਨ੍ਹਾਂ ਦੇ ਕਾਬੂ ਆ ਜਾਨ ਤੋਂ ਬਾਅਦ ਕਾਫੀ ਰਾਹਤ ਮਿਲੇਗੀ

Share the News

Lok Bani

you can find latest news national sports news business news international news entertainment news and local news