ਪੰਜਾਬ ਸਰਕਾਰ ਦੇ ਮੈਗਾ ਰੋਜ਼ਗਾਰ ਮੇਲੇ ਵਿੱਚ ਚੋਟੀ ਦੀ ਐਮ.ਐਨ.ਸੀ. ਮਾਈਕਰੋਸੋਫਟ ਕੰਪਨੀ ਲਏਗੀ ਹਿੱਸਾ

ਪੰਜਾਬ ਸਰਕਾਰ ਦੇ ਮੈਗਾ ਰੋਜ਼ਗਾਰ ਮੇਲੇ ਵਿੱਚ ਚੋਟੀ ਦੀ ਐਮ.ਐਨ.ਸੀ. ਮਾਈਕਰੋਸੋਫਟ ਕੰਪਨੀ ਲਏਗੀ ਹਿੱਸਾ
ਲੁਧਿਆਣਾ, (ਸੁਖਚੈਨ ਮਹਿਰਾ, ਵਿਪਲ ਕਾਲੜਾ) -ਚੋਟੀ ਦੀ ਮਲਟੀ ਨੈਸ਼ਨਲ ਕੰਪਨੀ (ਐਮ.ਐਨ.ਸੀ) ਮਾਈਕਰੋਸੌਫਟ, 24 ਸਤੰਬਰ ਤੋਂ 30 ਸਤੰਬਰ, 2020 ਤੱਕ ਪੰਜਾਬ ਘਰ ਰੋਜਗਾਰ ਅਤੇ ਕਰੋਬਾਰ ਮਿਸ਼ਨ (ਪੀ.ਜੀ.ਆਰ.ਕ.ੇਐਮ.) ਅਧੀਨ ਪੰਜਾਬ ਸਰਕਾਰ ਵੱਲੋਂ ਲਗਾਏ ਜਾ ਰਹੇ ਮੈਗਾ ਰੁਜ਼ਗਾਰ ਮੇਲੇ ਵਿੱਚ ਹਿੱਸਾ ਲੈ ਰਹੀ ਹੈ ਜੋ ਕਿ ਬੀ.ਟੈਕ ਅਤੇ ਐਮ.ਬੀ.ਏ. ਉਮੀਦਵਾਰਾਂ ਨੂੰ ਨੌਕਰੀਆਂ ਦੀ ਪੇਸ਼ਕਸ਼ ਕਰੇਗੀ।
ਵਧੀਕ ਡਿਪਟੀ ਕਮਿਸ਼ਨਰ(ਵਿਕਾਸ)-ਕਮ-ਸੀ.ਈ.ਓ. ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਸ੍ਰੀ ਸੰਦੀਪ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀ.ਟੈਕ (ਸੀ.ਐੱਸ.ਈ., ਆਈ.ਟੀ., ਈ.ਸੀ.ਈ.) ਬੈਚ 2021, 2022 ਅਤੇ 2023 ਵਿਚ ਪਾਸ ਹੋਣ ਵਾਲੇ ਸਾਫਟਵੇਅਰ ਇੰਜੀਨੀਅਰ, ਸਹਾਇਕ ਇੰਜੀਨੀਅਰ, ਤਕਨੀਕੀ ਸਲਾਹਕਾਰ ਅਤੇ ਗ੍ਰਾਹਕ ਇੰਜੀਨੀਅਰ ਦੀ ਨੋਕਰੀ ਲਈ ਹੈਦਰਾਬਾਦ, ਬੰਗਲੌਰ ਜਾਂ ਨੋਇਡਾ ਲਈ ਯੋਗ ਹਨ।
ਉਨ੍ਹਾਂ ਕਿਹਾ ਕਿ ਕੰਪਨੀ ਨੌਕਰੀ ਦੀ ਦੇ ਅਧਾਰ ਤੇ ਸਾਲਾਨਾ 12 ਲੱਖ ਰੁਪਏ ਤੋਂ ਲੈ ਕੇ 43 ਲੱਖ ਰੁਪਏ ਤੱਕ ਦੇ ਤਨਖਾਹ ਪੈਕੇਜ ਦੀ ਪੇਸ਼ਕਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੰਪਨੀ ਇੰਟਰਨਟਸ ਨੂੰ 25000 ਤੋਂ 80000 ਰੁਪਏ ਪ੍ਰਤੀ ਮਹੀਨਾ ਵਜ਼ੀਫ਼ਾ ਵੀ ਦੇ ਰਹੀ ਹੈ।
ਸ੍ਰੀ ਸੰਦੀਪ ਕੁਮਾਰ ਨੇ ਅੱਗੇ ਦੱਸਿਆ ਕਿ ਕੰਪਨੀ ਐਮ.ਬੀ.ਏ. ਦੇ ਉਮੀਦਵਾਰਾਂ ਨੂੰ ਹੈਦਰਾਬਾਦ, ਬੰਗਲੌਰ, ਨੋਇਡਾ, ਮੁੰਬਈ ਜਾਂ ਗੁੜਗਾਉਂ ਵਿੱਚ ਬਿਜ਼ਨਸ ਪ੍ਰੋਗਰਾਮ ਮੈਨੇਜਮੈਂਟ ਅਤੇ ਸੇਲਜ਼ ਲਈ ਭਾਲ ਕਰ ਰਹੀ ਹੈ। ਉਨ੍ਹਾਂ ਕਿਹਾ ਕਿ 2021/2022 ਵਿੱਚ ਪਾਸ ਹੋਣ ਵਾਲੇ ਐਮ.ਬੀ.ਏ ਦੇ ਉਮੀਦਵਾਰਾਂ ਲਈ ਤਿੰਨ ਤੋਂ ਛੇ ਸਾਲਾਂ ਦਾ ਤਜ਼ਰਬਾ ਹੋਣਾ ਲਾਜ਼ਮੀ ਹੈ।
ਉਨ੍ਹਾਂ ਕਿਹਾ ਕਿ ਪੂਰੇ ਸਮੇਂ ਦੀ ਨੌਕਰੀ ਲਈ ਤਨਖਾਹ ਪੈਕੇਜ ਅਤੇ ਤਜ਼ਰਬੇ ਦੇ ਹਿਸਾਬ ਨਾਲ ਹੋਵੇਗਾ, ਜਦੋਂ ਕਿ ਇੰਟਰਨੈਸ ਨੂੰ ਹਰ ਮਹੀਨੇ 1.25 ਲੱਖ ਰੁਪਏ ਦਾ ਵਜ਼ੀਫ਼ਾ ਮਿਲੇਗਾ।
ਇਸ ਦੌਰਾਨ ਡਿਪਟੀ ਸੀ.ਈ.ਓ, ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਲੁਧਿਆਣਾ ਸ੍ਰੀ ਨਵਦੀਪ ਸਿੰਘ ਨੇ ਨੌਜਵਾਨਾਂ ਨੂੰ ਲਿੰਕ fbze https://forms.office.com/Pages/ResponsePage.aspx?id=v4j5cvGGr0GRqy180BHbR1UnobS1q5hHmTqETPe-pIVUN1NNQjlFQ0tQU1hQMEdIQzhBSjdWOVNORS4u ‘ਤੇ ਰਜਿਸਟਰ ਕਰਵਾ ਕੇ ਇਸ ਮੁਹਿੰਮ ਵਿੱਚ ਭਾਗ ਲੈਣ ਦੀ ਅਪੀਲ ਕੀਤੀ।
ਉਨ੍ਹਾਂ ਕਿਹਾ ਕਿ ਇਨ੍ਹਾਂ ਨੌਕਰੀਆਂ ਲਈ ਅਪਲਾਈ ਕਰਨ ਦੀ ਆਖ਼ਰੀ ਮਿਤੀ 15 ਸਤੰਬਰ, 2020 ਹੈ। ਉਨ੍ਹਾਂ ਕਿਹਾ ਕਿ ਮਾਈਕਰੋਸੌਫਟ ਉਮੀਦਵਾਰਾਂ ਨੂੰ ਉਨ੍ਹਾਂ ਦੇ ਅਕਾਦਮਿਕ ਪਿਛੋਕੜ ਅਤੇ ਪ੍ਰਾਪਤੀਆਂ ਦੇ ਅਧਾਰ ਤੇ ਸੂਚੀਬੱਧ ਕਰੇਗਾ।

Share the News

Lok Bani

you can find latest news national sports news business news international news entertainment news and local news