• Sunday, 8 February 2026
ਸੜਕ ਹਾਦਸੇ ਵਿੱਚ ਮਹਿਲਾ ਸਣੇ ਪੁੱਤਰ ਦੀ ਮੌਤ ਪਤੀ ਜਖਮੀ

08 Feb 2026 | 8 Views

ਸੜਕ ਹਾਦਸੇ ਵਿੱਚ ਮਹਿਲਾ ਸਣੇ ਪੁੱਤਰ ਦੀ ਮੌਤ ਪਤੀ ਜਖਮੀ

ਸੜਕ ਹਾਦਸੇ ਵਿੱਚ ਮਹਿਲਾ ਸਣੇ ਪੁੱਤਰ ਦੀ ਮੌਤ ਪਤੀ ਜਖਮੀ ਤਰਨ ਤਰਨ/ ਲੋਕਬਾਣੀ ਤਰਨਤਾਰਨ ਦੇ ਖੇਮਕਰਨ ਵਿਚ ਇਕ ਦਰਦਨਾਕ ਹਾਦਸਾ ਵਾਪਰ ਗਿਆ। ਇਥੇ ਭਿੱਖੀਵਿੰਡ ਵਿਚ ਕਾਰ ਤੇ ਟਰੈਕਟਰ-ਟਰਾਲੀ ਦੀ ਆਪਸ ਵਿਚ ਟੱਕਰ ਹੋ ਗਈ। ਹਾਦਸੇ ਵਿਚ ਕਾਰ ਸਵਾਰ ਮਾਂ ਤੇ ਉਸ ਦੇ ਮਾਮੂਸਮ ਪੁੱਤ ਦੀ ਮੌਕੇ ‘ਤੇ ਮੌਤ ਹੋ ਗਈ। ਜਦਕਿ ਕਾਰ ਚਾਲਕ ਵਿਅਕਤੀ ਗੰਭੀਰ ਜ਼ਖ਼ਮੀ ਹੋਇਆ ਹੈ। ਹਾਦਸਾ ਕਾਰ ਮਿੱਟੀ ਨਾਲ ਭਰੀ ਟਰੈਕਟਰ ਟਰਾਲੀ ‘ਚ ਵੱਜਣ ਕਾਰਨ ਵਾਪਰਿਆ ਦੋਹਾਂ ਵਾਹਨਾਂ ਦੇ ਉਡੇ ਪਰਖੱਚੇ ਮਿਲੀ ਜਾਣਕਾਰੀ ਮੁਤਾਬਕ ਪਿੰਡ ਆਸਲ ਉਤਾੜ ਦਾ ਰਹਿਣ ਵਾਲਾ ਦਵਿੰਦਰ ਸਿੰਘ (30) ਪੁੱਤਰ ਕੁਲਦੀਪ ਸਿੰਘ, ਜੋ ਕਿ ਚੰਡੀਗੜ ਵਿਖੇ ਟੈਕਸੀ ਚਲਾਉਂਦਾ ਹੈ, ਬੀਤੀ ਰਾਤ ਆਪਣੀ ਡਿਜ਼ਾਇਰ ਕਾਰ ‘ਤੇ ਆਪਣੀ ਪਤਨੀ ਪ੍ਰਭਜੀਤ ਕੌਰ ਤੇ ਨਾਬਲਿਗ ਪੁੱਤ ਫ਼ਤਹਿ ਸਿੰਘ (5) ਸਮੇਤ ਆਪਣੇ ਸਹੁਰੇ ਪਿੰਡ ਫਤਾਹਪੁਰ ‘ਚ ਸਾਲੀ ਦੇ ਵਿਆਹ ‘ਤੇ ਜਾ ਰਿਹਾ ਸੀ ਕਿ ਰਾਤ ਕਰੀਬ 8 ਵਜੇ ਜਦੋਂ ਉਹ ਖੇਮਕਰਨ-ਅੰਮ੍ਰਿਤਸਰ ਮਾਰਗ ’ਤੇ ਪੈਂਦੇ ਕਸਬਾ ਭਿੱਖੀਵਿੰਡ ’ਚ ਸੈਕਰਡ ਹਾਰਟ ਸਕੂਲ ਦੇ ਕੋਲ ਪੁੱਜੇ ਤਾਂ ਅੱਗੇ ਜਾ ਰਹੀ ਮਿੱਟੀ ਨਾਲ ਭਰੀ ਟਰੈਕਟਰ ਟਰਾਲੀ ਨਾਲ ਕਾਰ ਟਕਰਾ ਗਈ

Categories: None

Tags: None

Published on: 08 Feb 2026

Amandeep Mehra
Mobile N/A
📣 Share this post