ਮੱਕੜ ਨੇ ਸਾਡੀ ਜ਼ਮੀਨ ਤੇ ਕਬਜ਼ਾ ਕਰ ਲਿਆ—ਰਾਏਪੁਰ,ਤੇ ਢੇਸੀ
ਮੱਕੜ ਨੇ ਸਾਡੀ ਜ਼ਮੀਨ ਤੇ ਕਬਜ਼ਾ ਕਰ ਲਿਆ—ਰਾਏਪੁਰ,ਤੇ ਢੇਸੀ
ਜਲੰਧਰ ( ਵਰਿੰਦਰ ) ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਜਸਪਾਲ ਸਿੰਘ ਢੇਸੀ ਨੇ ਮੱਕੜ ਨੂੰ ਵੰਗਾਰਦਿਆਂ ਕਿਹਾ ਕਿ ਮੈਨੂੰ ਜਲੰਧਰ ਛਾਉਣੀ ਤੋਂ ਟਿਕਟ ਦੁਆ ਅਤੇ ਮੈਂ ਤੈਨੂੰ ਪਰਗਟ ਸਿੰਘ ਨੂੰ ਹਰਾ ਕੇ ਦਿਖਾਵਾਂਗਾ ।ਇੱਥੇ ਇਹ ਜ਼ਿਕਰਯੋਗ ਹੈ ਕਿ ਬੀਤੇ ਦਿਨ ਸਰਬਜੀਤ ਸਿੰਘ ਮੱਕੜ ਨੇ ਢੇਸੀ ਤੇ ਦੋਸ਼ ਲਗਾਏ ਸਨ ਕਿ ਉਹ ਕਾਂਗਰਸ ਦੇ ਨਾਲ ਮਿਲਿਆ ਹੋਇਆ ਹੈ ।
ਪੱਤਰਕਾਰਾਂ ਨੂੰ ਗੱਲਬਾਤ ਕਰਦਿਆਂ ਸਰਦਾਰ ਜਸਪਾਲ ਸਿੰਘ ਢੇਸੀ ਅਤੇ ਉਨ੍ਹਾਂ ਦੇ ਭਰਾ ਸਾਬਕਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਸ. ਪਰਮਜੀਤ ਸਿੰਘ ਰਾਏਪੁਰ ਨੇ ਕਿਹਾ ਕਿ ਸ. ਸਰਬਜੀਤ ਸਿੰਘ ਮੱਕੜ ਨੇ ਕੂਲ ਰੋਡ ਤੇ ਸਾਡੀ ਜ਼ਮੀਨ ਤੇ ਕਬਜ਼ਾ ਕੀਤਾ ਹੋਇਆ ਹੈ ਤੇ ਹੁਣ ਉਹ ਆਪਣੀ ਉਕਤ ਜ਼ਮੀਨ ਨੂੰ ਆਪਣੀ ਦਰਸਾ ਰਿਹਾ ਹੈ ।ਉਨ੍ਹਾਂ ਕਿਹਾ ਕਿ ਪਚਾਸੀ ਮਰਲੇ ਜ਼ਮੀਨ ਅਸੀਂ ਦੋ ਹਜ਼ਾਰ ਪੰਜ ਵਿੱਚ ਲਈ ਸੀ ਅਤੇ ਇਸ ਜ਼ਮੀਨ ਵਿੱਚ ਮੱਕੜ ਅਤੇ ਸਾਡੀ ਕੰਪਨੀ ਦਾ ਹਿੱਸਾ ਸੀ ਜੋ ਕਿ ਬਾਅਦ ਵਿੱਚ ਮੱਕੜ ਨੇ ਇਸ ਜ਼ਮੀਨ ਦੇ ਉੱਤੇ ਕਬਜ਼ਾ ਕਰ ਲਿਆ ।ਉਨ੍ਹਾਂ ਕਿਹਾ ਕਿ ਪਾਰਟੀ ਹਾਈ ਕਮਾਂਡ ਵੱਲੋਂ ਇਸ ਝਗੜੇ ਨੂੰ ਖਤਮ ਕਰਨ ਲਈ ਸਰਦਾਰ ਸਰਧਾਨਾ ਨੂੰ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਿਹਾ ਸੀ ।ਸਰਦਾਰ ਸਰਦਾਨਾ ਨੇ ਪੱਚੀ ਮਰਲੇ ਜ਼ਮੀਨ ਸਾਡੀ ਕੱਢੀ ਸੀ ਅਤੇ ਬਾਕੀ ਦੀ ਜ਼ਮੀਨ ਸਰਦਾਰ ਮੱਕੜ ਨੂੰ ਦੇਣ ਦਾ ਫ਼ੈਸਲਾ ਕੀਤਾ ਸੀ ।ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਦੇ ਮੌਕੇ ਤੇ ਸਰਦਾਰ ਮੱਕੜ ਮੰਨ ਗਿਆ ਸੀ ।ਵਿਧਾਨ ਸਭਾ ਚੋਣਾਂ ਹਾਰਦਿਆਂ ਹੀ ਉਸ ਨੇ ਫਿਰ ਦੁਬਾਰਾ ਸਾਡੀ ਪੱਚੀ ਮਰਲੇ ਜ਼ਮੀਨ ਤੇ ਕਬਜ਼ਾ ਕਰ ਲਿਆ ।ਸਰਦਾਰ ਜਸਪਾਲ ਸਿੰਘ ਢੇਸੀ ਨੇ ਕਿਹਾ ਕਿ ਬੀਤੇ ਦਿਨ ਸਰਦਾਰ ਮੱਕੜ ਨੇ ਪ੍ਰੈੱਸ ਕਾਨਫਰੰਸ ਕੀਤੀ ਜਿਸ ਵਿੱਚ ਮੈਨੂੰ ਅਤੇ ਮੇਰੇ ਭਰਾ ਨੂੰ ਜਲੰਧਰ ਛਾਉਣੀ ਦੇ ਵਿਧਾਇਕ ਨਾਲ ਰਲਿਆ ਹੋਇਆ ਦੱਸਿਆ ਹੈ ਉਨ੍ਹਾਂ ਕਿਹਾ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਸਿਪਾਹੀ ਹਾਂ ਅਤੇ ਸ਼੍ਰੋਮਣੀ ਅਕਾਲੀ ਦਲ ਵਿੱਚ ਹੀ ਰਹਾਂਗੇ ।ਉਨ੍ਹਾਂ ਕਿਹਾ ਕਿ ਸਰਦਾਰ ਮੱਕੜ ਮੈਨੂੰ ਜਲੰਧਰ ਛਾਉਣੀ ਤੋਂ ਅਕਾਲੀ ਦਲ ਦੀ ਟਿਕਟ ਦੁਆਵੇ ਤੇ ਮੈਂ ਪ੍ਰਗਟ ਸਿੰਘ ਨੂੰ ਹਰਾ ਕੇ ਦਿਖਾਵਾਂਗਾ ।ਉਨ੍ਹਾਂ ਕਿਹਾ ਕਿ ਮੱਕੜ ਨਿਰਾਆਧਾਰ ਗੱਲਾਂ ਕਰ ਰਿਹਾ ਹੈ ।ਸਰਦਾਰ ਢੇਸੀ ਨੇ ਕਿਹਾ ਕਿ ਸਾਡੇ ਮਾਮਲੇ ਤੋਂ ਬਾਅਦ ਸਾਡੇ ਕੋਲ ਕਈ ਤਰ੍ਹਾਂ ਦੇ ਕਈ ਮਾਮਲੇ ਫਿਰ ਦੁਬਾਰਾ ਆ ਰਿਹਾ ਜਿਸ ਵਿੱਚ ਸਰਦਾਰ ਮੱਕੜ ਨੇ ਕਈ ਲੋਕਾਂ ਦੀਆਂ ਜ਼ਮੀਨਾਂ ਤੇ ਕਬਜ਼ੇ ਕਰ ਰੱਖੇ ਹੋਏ ਹਨ ।ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਉਕਤ ਲੋਕ ਵੀ ਪ੍ਰੈੱਸ ਦੇ ਸਾਹਮਣੇ ਆਉਣ ਲਈ ਤਿਆਰ ਹਨ