Featuredਪੰਜਾਬਮੁੱਖ ਖਬਰਾਂ ਪੰਜਾਬ ‘ਚ ਨਹੀਂ ਚੱਲਿਆ ਮੋਦੀ ਦਾ ਸਿੱਕਾ, ਜਾਣੋ ਕੌਣ ਹੈ 13 ਸੀਟਾਂ ‘ਤੇ ਅੱਗੇ June 4, 2024 Lok Bani ਪੰਜਾਬ ‘ਚ ਨਹੀਂ ਚੱਲਿਆ ਮੋਦੀ ਦਾ ਸਿੱਕਾ, ਜਾਣੋ ਕੌਣ ਹੈ 13 ਸੀਟਾਂ ‘ਤੇ ਅੱਗੇ ਚੰਡੀਗੜ੍ਹ, ਲੋਕ ਬਾਣੀ ਨਿਊਜ਼: ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਵੋਟਾਂ ਦੀ ਗਿਣਤੀ 117 ਕੇਂਦਰਾਂ ‘ਤੇ ਸਖ਼ਤ ਸੁਰੱਖਿਆ ਵਿਚਕਾਰ ਚੱਲ ਰਹੀ ਹੈ। ਇੱਕ ਵਾਰ ਫਿਰ ਮੋਦੀ ਦਾ ਭਾਸ਼ਣ ਪੰਜਾਬ ਵਿੱਚ ਕੰਮ ਨਹੀਂ ਆਇਆ। ਜਲੰਧਰ ਸੀਟ ‘ਤੇ ਕਾਂਗਰਸ ਉਮੀਦਵਾਰ ਚਰਨਜੀਤ ਚੰਨੀ ਅੱਗੇ ਚੱਲ ਰਹੇ ਹਨ ਜਦਕਿ ਭਾਜਪਾ ਪੰਜਾਬ ‘ਚ ਇਕ ਵੀ ਸੀਟ ‘ਤੇ ਖਾਤਾ ਨਹੀਂ ਖੋਲ੍ਹ ਸਕੀ ਹੈ। ਜਲੰਧਰ ਤੋਂ ਚਰਨਜੀਤ ਸਿੰਘ ਚੰਨੀ 125293 ਵੋਟਾਂ ਨਾਲ ਅਤੇ ਫਤਿਹਗੜ੍ਹ ਸਾਹਿਬ ਤੋਂ ਡਾ: ਅਮਰ ਸਿੰਘ 18597 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਇਸ ਦੇ ਨਾਲ ਹੀ ਫ਼ਿਰੋਜ਼ਪੁਰ ਤੋਂ ਸ਼ੇਰ ਸਿੰਘ ਘੁਬਾਇਆ 3930 ਵੋਟਾਂ ਨਾਲ ਅਤੇ ਪਟਿਆਲਾ ਤੋਂ ਡਾ: ਧਰਮਵੀਰ ਗਾਂਧੀ 7381 ਵੋਟਾਂ ਨਾਲ ਅੱਗੇ ਹਨ। ਲੁਧਿਆਣਾ ਵਿੱਚ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ 23921 ਵੋਟਾਂ ਨਾਲ ਅੱਗੇ ਚੱਲ ਰਹੇ ਹਨ ਜਦਕਿ ਅੰਮ੍ਰਿਤਸਰ ਵਿੱਚ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ 17010 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਜਦੋਂਕਿ ਗੁਰਦਾਸਪੁਰ ਵਿੱਚ ਕਾਂਗਰਸ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ 35893 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਦੇ ਡਾ: ਰਾਜਕੁਮਾਰ ਚੱਬੇਵਾਲ 19352 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਜਦਕਿ ਆਨੰਦਪੁਰ ਸਾਹਿਬ ਤੋਂ ਮਾਲਵਿੰਦਰ ਸਿੰਘ ਕੰਗ 2865 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਇਸ ਤੋਂ ਇਲਾਵਾ ਸੰਗਰੂਰ ਤੋਂ ਗੁਰਮੀਤ ਸਿੰਘ ਮੀਤ ਹੇਅਰ 120942 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਬਠਿੰਡਾ ਤੋਂ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਬਾਦਲ 40739 ਵੋਟਾਂ ਨਾਲ ਅੱਗੇ ਚੱਲ ਰਹੀ ਹੈ। ਇਸ ਤੋਂ ਇਲਾਵਾ ਵਾਰਿਸ ਪੰਜਾਬ ਦੇ ਮੁਖੀ ਅਤੇ ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਖਡੂਰ ਸਾਹਿਬ ਤੋਂ 100056 ਵੋਟਾਂ ਨਾਲ ਮਜ਼ਬੂਤ ਲੀਡ ਕਾਇਮ ਕਰ ਰਹੇ ਹਨ। ਡਕੋਟ ਤੋਂ ਸਰਬਜੀਤ ਸਿੰਘ ਖਾਲਸਾ 46690 ਵੋਟਾਂ ਨਾਲ ਅੱਗੇ ਚੱਲ ਰਹੇ ਹਨ। Share the News